Mon. May 27th, 2019

ਪਿੰਡਾਂ ਵਿੱਚ ਪਾਣੀ ਦੀ ਕਿਲਤ ਨੂੰ ਲੈ ਕੇ ਨਿਮਿਸ਼ਾ ਮਹਿਤਾ ਨੇ ਕੀਤਾ ਰੋਸ ਪ੍ਰਗਟ

ਪਿੰਡਾਂ ਵਿੱਚ ਪਾਣੀ ਦੀ ਕਿਲਤ ਨੂੰ ਲੈ ਕੇ ਨਿਮਿਸ਼ਾ ਮਹਿਤਾ ਨੇ ਕੀਤਾ ਰੋਸ ਪ੍ਰਗਟ

nimisha_mehtaਗੜ੍ਹਸ਼ੰਕਰ 12 ਨਵੰਬਰ (ਅਸ਼ਵਨੀ ਸ਼ਰਮਾ) ਨਜਦੀਕੀ ਪਿੰਡ ਖਾਨਪੁਰ, ਸਦਰਪੁਰ, ਸ਼ਾਹਪੁਰ ਵਿਖੇ ਪੀਣ ਵਾਲੇ ਦੀ ਸਮਸਿਆਂ ਨਾਲ ਲੜ ਰਹੇ ਲੋਕਾਂ ਨਾਲ ਮੁਲਾਕਾਤ ਕਰਨ ਪਹੁੰਚੇ ਪੰਜਾਬ ਕਾਗਰਸ ਦੀ ਬੁਲਾਰਾ ਨਿਮਿਸ਼ਾ ਮਹਿਤਾ ਨੇ ਸੂਬੇ ਦੀ ਅਕਾਲੀ ਦਲ-ਭਾਜਪਾ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪਿੰਡ ਖਾਨਪੁਰ ਵਿਖੇ ਟਿਊਬਵੈਲ ਦੀ ਮੋਟਰ ਬਦਲਣ ਤੋ ਬਾਅਦ ਵੀ ਲੋਕਾਂ ਨੂੰ ਪੀਣ ਯੋਗਾ ਪਾਣੀ ਨਹੀ ਮਿਲਿਆਂ। ਜਦੋ ਕਿ ਇਹਨਾਂ ਪਿੰਡਾ ਦੇ ਲੋਕਾਂ ਪਿਛਲੇ ਕਈ ਦਿਨਾਂ ਤੋ ਪੀਣ ਵਾਲੇ ਪਾਣੀ ਦੀ ਸਮਸਿਆ ਦਾ ਸਾਹਮਣਾ ਕਰ ਰਹੇ ਹਨ ਜਿਸ ਤੋ ਸਪੱਸ਼ਟ ਹੋ ਜਾਦਾ ਹੈ ਕਿ ਇਸ ਸਰਕਾਰ ਨੂੰ ਗੜ੍ਹਸ਼ੰਕਰ ਦੇ ਲੋਕਾਂ ਦੀ ਕਿੰਨੀ ਕੁ ਚਿੱਤਾ ਹੈ ਤੇ ਇਥੋ ਦੇ ਨੁਮਾਇੰਦੇ ਆਪਣੀ ਸਰਕਾਰ ਹੋਣ ਦੇ ਬਾਵਜੂਦ ਵੀ ਲੋਕਾਂ ਦੀ ਸਮਸਿਆਵਾਂ ਦਾ ਹੱਲ ਕਰਵਾਉਣ ਵਿੱਚ ਨਾਕਾਮਯਾਬ ਰਹੇ ਹਨ। ਨਿਮਿਸ਼ਾ ਮਹਿਤਾ ਨੇ ਚੇਤਾਵਨੀ ਦਿੰਦਿਆ ਕਿਹਾ ਕਿਜੇਕਰ ਵਿਭਾਗ ਦੇ ਅਧਿਕਾਰੀਆਂ ਨੇ ਜਨਤਾ ਦੀ ਸਮਸਿਆਂ ਦਾ ਹੱਲ ਨਾਂ ਕੀਤਾ ਤਾ ਲੋਕਾਂ ਨੂੰ ਨਾਲ ਲੈ ਕੇ ਅਧਿਕਾਰੀਆਂ ਦੇ ਦਫਤਰਾਂ ਦਾ ਘਿਰਾਉ ਕੀਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: