ਪਿਛਲੇ 9 ਸਾਲਾਂ ਵਿੱਚ ਹੋਇਆ ਰਿਕਾਰਡ ਤੋੜ ਵਿਕਾਸ-ਜੋਗਾ ਸਿੰਘ ਉੱਪਲ

ss1

ਪਿਛਲੇ 9 ਸਾਲਾਂ ਵਿੱਚ ਹੋਇਆ ਰਿਕਾਰਡ ਤੋੜ ਵਿਕਾਸ-ਜੋਗਾ ਸਿੰਘ ਉੱਪਲ

4-14
ਬੋਹਾ 3 ਜੂਨ (ਦਰਸ਼ਨ ਹਾਕਮਵਾਲਾ)-ਹਰ ਵਰਗ ਦੇ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰਨਾਂ ਸੂਬਾ ਸਰਕਾਰ ਦਾ ਪਹਿਲਾ ਫਰਜ ਹੈ ਜਿਸਨੂੰ ਗੱਠਜੋੜ ਸਰਕਾਰ ਬਾਖੂਬੀ ਨਿਭਾ ਰਹੀ ਹੈ।ਜਿਸ ਦੇ ਚਲਦਿਆਂ ਪੰਜਾਬ ਨੇ ਪਿਛਲੇ 9 ਸਾਲਾਂ ਵਿੱਚ ਹਰ ਖੇਤਰ ਵਿੱਚ ਰਿਕਾਰਡ ਤੋੜ ਵਿਕਾਸ ਕੀਤਾ ਹੈ ਅਤੇ ਆਉਣ ਵਾਲੇ ਕੁਝ ਹੀ ਸਾਲਾਂ ਵਿੱਚ ਸੂਬੇ ਦੇ ਹਰ ਪਿੰਡ ਹਰ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਜਾਵੇਗੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਜਿਲਾ ਸ਼ਹਿਰੀ ਮੀਤ ਪ੍ਰਧਾਨ ਅਤੇ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜਥੇਦਾਰ ਜੋਗਾ ਸਿੰਘ ਉੱਪਲ ਨੇ ਪਿੰਡ ਸੈਦੇਵਾਲਾ ਦੇ ਮਜਦੂਰਾਂ ਨੂੰ ਨਰਮਾਂ ਚੁਗਾਈ ਦੀ ਮੁਆਵਜਾ ਰਾਸ਼ੀ ਵੰਡਣ ਸਮੇਂ ਕੀਤਾ।ਸ਼ੀ੍ਰ ਜੋਗਾ ਨੇ ਆਖਿਆ ਕਿ ਜਿੱਥੇ ਸਰਕਾਰ ਵਪਾਰ ਖੇਤਰ ਨੂੰ ਮਜਬੂਤ ਕਰਨ ਲਈ ਸ਼ਲਾਘਾਯੋਗ ਉੇਪਰਾਲੇ ਕਰ ਰਹੀ ਹੈ ਉੱਥੇ ਕਿਸਾਨਾਂ ਲਈ ਨਵੇਂ ਮੋਟਰ ਕੁਨੈਕਸ਼ਨ,ਖੇਤਾਂ ਲਈ ਮੁਫਤ ਬਿਜਲੀ,ਫਸਲੀ ਬੀਮਾਂ,ਕਿਸਾਨੀ ਨੂੰ ਨਰੇਗਾ ਸਕੀਮ ਵਿੱਚ ਲੈਕੇ ਆਉਣ ਤੋਂ ਇਲਾਵਾ ਦਲਿੱਤ ਭਾਈਚਾਰੇ ਲਈ ਸ਼ਗਨ ਸਕੀਮ,ਸਸਤੀ ਆਟਾ ਦਾਲ,ਅਤਿ ਗਰੀਬ ਪਰਿਵਾਰਾਂ ਲਈ ਮਕਾਨਾਂ ਦੀ ਉਸਾਰੀ ਅਤੇ ਹੁਣ ਨਰਮੇਂ ਦੀ ਚੁਗਾਈ ਨਾ ਕਰ ਸਕਣ ਕਰਕੇ ਮੰਦਹਾਲੀ ਚੋਂ ਗੁਜਰ ਰਹੇ ਮਜਦੂਰਾਂ ਲਈ ਮੁਆਵਜਾ ਰਾਸ਼ੀ ਦੇਣੀ ਪੰਜਾਬ ਸਰਕਾਰ ਦੀਆਂ ਜਿਕਰਯੋਗ ਪਾ੍ਰਪਤੀਆਂ ਹਨ।ਇਸ ਮੌਕੇ ਤਹਿਸੀਲਸਾਰ ਸੁਰਿੰਦਰ ਸਿੰਘ,ਸਰਕਲ ਪ੍ਰਧਾਨ ਮਹਿੰਦਰ ਸਿੰਘ ਸੈਦੇਵਾਲਾ,ਜਥੇਦਾਰ ਬਲਵੀਰ ਸਿਘ ਬੀਰਾ ਮੀਤ ਪ੍ਰਧਾਨ,ਸਰਦੂਲ ਸਿੰਘ ਸਾਬਕਾ ਸਰਪੰਚ,ਯੂਥ ਆਗੂ ਗਗਨ ਸਿੰਘ ਉੱਪਲ,ਕੌਂਸਲਰ ਮੁਖਤਿਆਰ ਸਿੰਘ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *