ਪਿਛਲੇ 9 ਦਿਨਾਂ ਤੋਂ ਧਰਨੇ ਤੇ ਬੈਠੀਆਂ ਫਾਰਗ ਸਿੱਖਿਆਂ ਕਰਮੀਆਂ ਨੇ ਮਨਾਈ ਕਾਲੀ ਦੀਵਾਲੀ

ss1

ਪਿਛਲੇ 9 ਦਿਨਾਂ ਤੋਂ ਧਰਨੇ ਤੇ ਬੈਠੀਆਂ ਫਾਰਗ ਸਿੱਖਿਆਂ ਕਰਮੀਆਂ ਨੇ ਮਨਾਈ ਕਾਲੀ ਦੀਵਾਲੀ
ਸ਼ਹਿਰ ਚ’ ਕੱਢੀ ਰੋਸ ਰੈਲੀ, ਇੱਕ ਨਵੰਬਰ ਤੋਂ ਮਰਨ ਵਰਤ ਦਾ ਕੀਤਾ ਐਲਾਨ

31-octu-teacher-photoਸ੍ਰੀ ਅਨੰਦਪੁਰ ਸਾਹਿਬ – 31 ਅਕਤੂਬਰ (ਦਵਿੰਦਰਪਾਲ ਸਿੰਘ/ਅੰਕੁਸ਼ ਕੁਮਾਰ): ਪਿਛਲੇ ਤਕਰੀਬਨ 9 ਦਿਨਾਂ ਤੋਂ ਸਥਾਨਕ ਵੇਰਕਾ ਚੋਂਕ ਚ’ ਧਰਨੇ ਤੇ ਬੈਠੀਆਂ ਫਾਰਗ ਸਿੱਖਿਆਂ ਕਰਮੀ ਅਧਿਆਪਕਾਵਾਂ ਵੱਲੋਂ ਅੱਜ 9ਵੇਂ ਦਿਨ ਸਿੱਖਿਆਂ ਕਰਮੀ ਮੈਂਬਰ ਰਣਜੀਤ ਕੋਰ ਅਤੇ ਗੁਰਦੀਪ ਕੋਰ ਨੂੰ ਯੂਨੀਅਨ ਆਗੂਆਂ ਦੀ ਮੋਜੂਦਗੀ ਹੇਠ ਭੁੱਖ ਹੜਤਾਲ ਤੇ ਬਿਠਾਇਆ ਗਿਆ । ਅੱਜ ਦੀਵਾਲੀ ਵਾਲੇ ਦਿਨ ਇਨਾਂ ਫਾਰਗ ਸਿੱਖਿਆਂ ਕਰਮੀ ਅਧਿਆਪਕਾਵਾਂ ਵੱਲੋਂ ਜਿੱਥੇ ਕਾਲੀ ਦੀਵਾਲੀ ਮਨਾਉਂਦਿਆਂ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਸ਼ਹਿਰ ਅੰਦਰ ਰੋਸ ਰੈਲੀ ਕਰਦਿਆਂ ਪੰਜਾਬ ਸਰਕਾਰ ਖਿਲਾਫ ਮੁਜਾਹਰਾਂ ਕੀਤਾ ਗਿਆ , ਉੱਥੇ ਹੀ ਉਨਾਂ ਵੱਲੋਂ ਅੱਜ ( ਇੱਕ ਨਵੰਬਰ ) ਤੋਂ ਮਰਨ ਵਰਤ ਦਾ ਵੀ ਐਲਾਨ ਕੀਤਾ ਗਿਆ । ਅੱਜ ਦੀਵਾਲੀ ਮੋਕੇ ਜਿੱਥੇ ਸ਼ਹਿਰ ਅਤੇ ਇਲਾਕੇ ਦੇ ਹਜਾਰਾਂ ਦੀ ਗਿਣਤੀ ਚ’ ਲੋਕ ਬਜਾਰਾਂ ਅੰਦਰ ਮਿਠਾਈਆਂ , ਪਟਾਕੇ ਅਤੇ ਹੋਰ ਖਾਣ ਪੀਣ ਦਾ ਸਮਾਨ ਖ੍ਰੀਦ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ , ਉੱਥੇ ਹੀ ਦੂਸਰੇ ਪਾਸੇ ਇਹ ਫਾਰਗ ਸਿੱਖਿਆਂ ਕਰਮੀ ਅਧਿਆਪਕਾਵਾਂ ਆਪਣੇ ਪਰਿਵਾਰਾਂ ਸਮੇਤ ਸਿਰ ਤੇ ਕਾਲੀਆਂ ਚੁੰਨੀਆਂ ਲੈ ਕੇ ਅਤੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ ਕੇ ਬਜਾਰਾਂ ਅੰਦਰ ਸਰਕਾਰ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾ ਰਹੀਆਂ ਸਨ । ਰੋਸ ਰੈਲੀ ਕਰ ਰਹੀਆਂ ਇਨਾਂ ਅਧਿਆਪਕਾਵਾਂ ਵੱਲੋਂ ਆਪਣੇ ਨਾਲ ਹੋਏ ਧੱਕੇ ਬਾਰੇ ਲੋਕਾਂ ਨੂੰ ਜਾਣੂ ਕਰਵਾਉਂਦੇ ਇਸ਼ਤਿਹਾਰ ਵੀ ਇਸ ਮੋਕੇ ਰਾਹਗੀਰਾਂ ਨੁੰ ਵੰਡੇ ਗਏ ਤਾਂ ਕਿ ਲੋਕ ਸਰਕਾਰ ਦੀ ਅਸਲੀਅਤ ਜਾਣ ਸਕਣ । ਦੀਵਾਲੀ ਵਰਗੇ ਖੁਸ਼ੀਆਂ ਭਰੇ ਤਿਉਹਾਰ ਮੋਕੇ ਆਪਣੇ ਪਰਿਵਾਰਾਂ ਸਮੇਤ ਸੜਕਾਂ ਤੇ ਘੁੰਮ ਰਹੀਆਂ ਇਨਾਂ ਅਧਿਆਪਕਾਵਾਂ ਨੂੰ ਦੇਖ ਕੇ ਆਮ ਲੋਕਾਂ ਦੇ ਵੀ ਮਨ ਭਰ ਆਏ । ਅੱਜ ਦੇ ਇਸ ਰੋਸ ਮੁਜਾਹਰੇ ਨੂੰ ਰੂਪਨਗਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਸੰਦੋਏ , ਮੁਲਾਜਮ ਆਗੂ ਜੈਮਲ ਸਿੰਘ ਭੜੀ , ਸਰਪੰਚ ਕਾਮਰੇਡ ਸੁਰਜੀਤ ਸਿੰਘ ਢੇਰ , ਮਾਸਟਰ ਸੁਰਿੰਦਰ ਸਿੰਘ , ਹਰਦੇਵ ਸਿੰਘ ਖੇੜੀ ਆਦਿ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਪੰਜਬ ਸਰਕਾਰ ਦੀ ਸਖਤ ਨੁਕਤਾਚੀਨੀ ਕੀਤੀ । ਇਸ ਮੋਕੇ ਫਾਰਗ ਸਿੱਖਿਆਂ ਕਰਮੀਆਂ ਚੋਂ ਸੁਮਨ ਕੁਮਾਰੀ , ਅਨੀਤਾ ਰਾਣੀ ਸੁਨੀਤਾ ਡਾਵਰਾ , ਅਰਵਿੰਦਰ ਕੋਰ , ਮਮਤਾ ਬਾਲੀ , ਗੁਰਦੀਪ ਕੋਰ , ਚੰਚਲ ਦੇਵੀ , ਪਰਮਿੰਦਰ ਕੋਰ , ਕੁਲਦੀਪ ਕੋਰ , ਮਨਪ੍ਰੀਤ ਬਾਲਾ , ਮਨਪ੍ਰੀਤ ਕੋਰ , ਰਵਿੰਦਰ ਕੋਰ ਸਮੇਤ ਵੱਡੀ ਗਿਣਤੀ ਪਰਿਵਾਰਿਕ ਮੈਂਬਰ ਵੀ ਹਾਜਿਰ ਸਨ।

Share Button

Leave a Reply

Your email address will not be published. Required fields are marked *