ਪਾਵਰ ਕਾਮ. ਦਾ ਜੇਈ ਰਿਸਵਤ ਲੈਂਦਾ ਰੰਗੇ ਹੱਥੀ ਕਾਬੂ

ss1

ਪਾਵਰ ਕਾਮ. ਦਾ ਜੇਈ ਰਿਸਵਤ ਲੈਂਦਾ ਰੰਗੇ ਹੱਥੀ ਕਾਬੂ

20-sat-news-pic-1ਕੌਹਰੀਆਂ ,20 ਸਤੰਬਰ ( ਰਣ ਸਿੰਘ ਚੱਠਾ )- ਵਿਜੀਲੈਂਸ ਵਿਭਾਗ ਸੰਗਰੂਰ ਨੇ ਪੰਜਾਬ ਪਾਵਰ ਕਾਰਪੋਰੇਸਨ ਦੇ ਉਪ ਮੰਡਲ ਮਹਿਲਾਂ ਚੌਂਕ ਵਿਖੇ ਤਾਇਨਾਤ ਇੱਕ ਜੇਈ ਨੂੰ 5000ਫ਼ ਰੁਪਏ ਰਿਸਵਤ ਲੈਂਦਿਆਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ।ਵਿਜੀਲੈਂਸ ਬਿਊਰੋ ਸੰਗਰੂਰ ਦੇ ਇੱਕ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਿਸ ਕਪਤਾਨ ਵਿਜੀਲੈਂਸ ਪ੍ਰਿਤੀਪਾਲ ਸਿੰਘ ਦੀ ਅਗਵਾਈ ਵਿੱਚ ਅਲਵਿੰਦਰ ਸਿੰਘ ਵਾਸੀ ਮਹਿਲਾਂ ਨੇ ਚੇਅਰਮੈਨ ਕੋਟੇ ਵਿੱਚੋਂ ਨਵਾਂ ਟਿਊਬਵੈਲ ਕੁਨੈਕਸ਼ਨ ਮਨਜੂਰ ਕਰਵਾਇਆ ਸੀ ।ਇਸ ਲਈ ਲੋੜੀਂਦੇ ਸਾਮਾਨ ਟਰਾਂਸਫਾਰਮਰ ਅਤੇ ਹੋੋਰ ਸਾਮਾਨ ਦਿਵਾਉਣ ਲਈ ਕਥਿਤ ਦੋਸੀ ਜੇਈ ਰਾਜਿੰਦਰ ਸਿੰਘ ਵਲੋਂ ਉਹਨਾਂ ਤੋਂ 12000ਫ਼ਰੁਪਏ ਮੰਗੇ ਸਨ ।ਪ੍ਰੰਤੂ ਇਹਨਾਂ ਦਾ ਸੌਦਾ 7000ਫ਼ਰੁਪਏ ਚ ਤਹਿ ਹੋਇਆ । ਜਿਸ ਵਿਚੋਂ 2000ਫ਼ ਰੁਪਏ ਅਲਵਿੰਦਰ ਸਿੰਘ ਨੇ ਜੇਈ ਨੂੰ ਐਂਡਵਾਸ ਦੇ ਦਿੱਤੇ ਸਨ ।ਬਾਕੀ 5000ਫ਼ ਰੁਪਏ ਦੀ ਰਕਮ ਕੱਲ ਵਿਜੀਲੈਂਸ ਟੀਮ ਨੇ ਜੇਈ ਨੂੰ ਰੰਗੇ ਹੱਥੀ ਫੜ ਲਿਆ । ਇਸ ਸਮੇਂ ਸ੍ਰ ਰਾਜਿੰਦਰ ਖੇਤੀਬਾੜੀ ਵਿਕਾਸ ਅਫਸਰ ਅਤੇ ਸ੍ਰ ਜਸਕੰਵਲ ਸਿੰਘ ਖੇਤੀਬਾੜੀ ਅਫਸਰ ਸਰਕਾਰੀ ਗਵਾਹ ਦੇ ਤੌਰ ਤੇ ਮੌਜੂਦ ਸਨ ।ਇਸ ਸਮੇਂ ਵਿੀਲੈਂਸ ਟੀਮ ਵਲੋਂ ਰੀਡਰ ਸਮਸ਼ੇਰ ਸਿੰਘ,ਰਾਜਵਿੰਦਰ ਸਿੰਘ,ਸ਼ਾਮ ਸੁੰਦਰ,ਚਮਕੌਰ ਸਿੰਘ ਅਤੇ ਗੁਰਬਖਸੀਸ ਸਿੰਘ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *