ਪਾਰਟੀ ਨੇ ਹੁਕਮ ਕੀਤਾ ਤਾਂ ਹਲਕਾ ਮਹਿਲ ਕਲਾਂ ਤੋਂ ਲੜਾਂਗਾ ਚੋਣ:- ਕਾਂਝਲਾ

ss1

ਪਾਰਟੀ ਨੇ ਹੁਕਮ ਕੀਤਾ ਤਾਂ ਹਲਕਾ ਮਹਿਲ ਕਲਾਂ ਤੋਂ ਲੜਾਂਗਾ ਚੋਣ:- ਕਾਂਝਲਾ
ਕਿਹਾ:- ਜੋ ਕਹਿੰਦਾ ਹਾਂ ਉਹ ਕਰਕੇ ਵਿਖਾਉਂਦਾ ਹਾਂ

08mk02ਮਹਿਲ ਕਲਾਂ 08 ਨਵੰਬਰ (ਗੁਰਭਿੰਦਰ ਗੁਰੀ)- ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਸਰਕਾਰ ਦੇ ਮੁੱਖ ਮੰਤਰੀ ਸ.ਪ੍ਰਕਾਸ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਜੇਕਰ ਮੈਨੂੰ ਵਿਧਾਨ ਸਭਾ ਹਲਕਾ ਮਹਿਲਕਲਾਂ ਤੋਂ ਚੋਣ ਲੜਨ ਦਾ ਮਾਣ ਬਖਸਿਆ ਤਾਂ ਮੈਂ ਮੈਦਾਨ ਚੋ ਪਿੱਛੇ ਨਹੀ ਹਟਾਂਗਾ। ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਤੇ ਰਾਸ਼ਟਰੀ ਮੀਤ ਪ੍ਰਧਾਨ (ਐਸ. ਸੀ ਵਿੰਗ) ਸ. ਗੋਬਿੰਦ ਸਿੰਘ ਕਾਂਝਲਾ ਨੇ ਅੱਜ ਮਹਿਲ ਕਲਾਂ ਵਿਖੇ ਇੱਕ ਭਰਵੀਂ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨਾਂ ਕਿਹਾ ਕਿ ਜਲਦੀ ਹੀ ਪਾਰਟੀ ਹਾਈਕਮਾਂਡ ਲੋਕਾਂ ਦੇ ਸਰਬ ਪ੍ਰਮਾਣਿਤ ਆਗੂਆਂ ਨੂੰ ਟਿਕਟਾਂ ਦੇ ਕੇ ਨਿਵਾਜਣ ਜਾ ਰਹੀ ਹੈ। ਸ.ਕਾਂਝਲਾ ਨੇ ਕਿਹਾ ਕਿ ਜਦੋਂ ਮੈਂ ਇਸ ਹਲਕੇ ਤੋਂ ਹਲਕਾ ਇੰਚਾਰਜ ਦੀਆਂ ਸੇਵਾਵਾਂ ਨਿਭਾਅ ਰਿਹਾ ਸੀ ਤਾਂ ਮੈਂ ਮਹਿਲ ਕਲਾਂ ਨੂੰ ਸਬ ਤਹਿਸੀਲ, ਬਿਜਲੀ ਦਾ 220 ਕੇ ਵੀ ਗਰਿੱਡ,2 ਸਰਕਾਰੀ ਹਸਪਤਾਲ (ਮਹਿਲ ਕਲਾਂ ਤੇ ਸੇਰਪੁਰ) ਤੋਂ ਇਲਾਵਾ ਵਿਕਾਸ ਕਾਰਜਾਂ ਲਈ ਕਰੋੜਾ ਰੁਪਏ ਦੀਆਂ ਗ੍ਰਾਂਟਾਂ ਲਿਆ ਕੇ ਦਿੱਤੀਆਂ ਅਤੇ ਹਲਕੇ ਦੇ ਪਿੰਡਾਂ ਨੂੰ ਜੋੜਦੀਆਂ ਲਿੰਕ ਸੜਕਾਂ ਦਾ ਜਾਲ ਵਿਛਾਇਆਂ ਸੀ। ਉਨਾਂ ਨੇ ਹਿੱਕ ਠੋਕਦਿਆਂ ਕਿਹਾ ਕਿ ” ਜੋ ਗੋਬਿੰਦ ਸਿੰਘ ਕਾਂਝਲਾ ਕਹਿੰਦਾ ਹੈ ਉਹ ਕਰ ਕੇ ਵਿਖਾਉਂਦਾ ਹੈ” ਅਤੇ ਦੂਸਰਿਆਂ ਵਾਂਗ ਹਵਾ ਵਿੱਚ ਡਾਂਗਾਂ ਨਹੀ ਮਾਰਦਾ। ਉਨਾਂ ਬਾਦਲ ਸਰਕਾਰ ਦੇ ਗੁਣ ਗਾਉਂਦਿਆਂ ਕਿਹਾ ਕਿ ਲੋਕ ਭਲਾਈ ਸਕੀਮਾਂ,ਲੋੜਵੰਦ ਗਰੀਬਾਂ ਨੂੰ ਆਟਾ ਦਾਲ, ਸਗਨ ਸਕੀਮ,ਪੀਣ ਵਾਲਾ ਸੁੱਧ ਪਾਣੀ,ਬੇਘਰਿਆਂ ਨੂੰ ਘਰ,ਬੁਢਾਪਾ ਪੈਨਸ਼ਨਾਂ ਨੂੰ ਦੁੱਗਣਾ ਕਰਨ ਸਮੇਤ ਹੋਰ ਅਨੇਕਾਂ ਹੀ ਸਹੂਲਤਾਂ ਹਰ ਵਰਗ ਨੂੰ ਦਿੱਤੀਆਂ ਹਨ ਅਤੇ ਚਾਰ ਤੇ ਛੇ ਮਾਰਗੀ ਸੜਕਾਂ ਦਾ ਜਾਲ ਪੂਰੇ ਪੰਜਾਬ ਅੰਦਰ ਵਿਛਾਇਆ ਜਾ ਰਿਹਾ ਹੈ। ਸ. ਕਾਂਝਲਾ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਪਿੰਡ ਪਿੰਡ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਉਨਾਂ ਦਾਅਵਾ ਕੀਤਾ ਕਿ ਅਗਾਮੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਗੱਠਜੋੜ ਦੀ ਸਰਕਾਰ ਲਿਆਉਣ ਦੇ ਲਈ ਅੱਜ ਤੋਂ ਹੀ ਪਾਰਟੀ ਦੇ ਆਗੂ ਤੇ ਵਰਕਰ ਕਮਰ ਕੱਸੇ ਕਰ ਲੈਣ। ਇਸ ਮੌਕੇ ਸਰਕਲ ਯੂਥ ਪ੍ਰਧਾਨ ਸੇਰਪੁਰ ਜਸਵਿੰਦਰ ਸਿੰਘ ਦੀਦਾਰਗੜ,ਸੰਮਤੀ ਮੈਂਬਰ ਮੁਕੰਦ ਸਿੰਘ ਕੁਤਬਾ,ਯੂਥ ਦਲਿੱਤ ਆਗੂ ਜਗਪਾਲ ਸਿੰਘ ਸਹੋਤਾ, ਇਸਤਰੀ ਆਗੂ ਬੀਬੀ ਪਰਮਜੀਤ ਕੌਰ ਗਰੇਵਾਲ, ਖੁਸਵਿੰਦਰ ਸਿੰਘ ਭੋਲਾ ਸਹੌਰ, ਬਲਵੰਤ ਸਿੰਘ ਕਿਰਤੀ, ਸਤੀਸ ਕੁਮਾਰ ਤੀਸਾ,ਕੁਲਦੀਪ ਸਿੰਘ ਸਹੌਰ,ਸਾਬਕਾ ਸਰਪੰਚ ਦਰਸਨ ਸਿੰਘ ਕ੍ਰਿਪਾਲ ਸਿੰਘ ਵਾਲਾ,ਗੁਰਜੀਤ ਸਿੰਘ ਕਲਾਲਾ, ਲਵਪ੍ਰੀਤ ਸਿੰਘ ਕਲਾਲ ਮਾਜਰਾ ਅਤੇ ਗੁਰਦੇਵ ਸਿੰਘ ਮਹਿਲ ਖੁਰਦ ਤੋਂ ਇਲਾਵਾ ਹੋਰ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *