ਪਾਪ

ss1

ਪਾਪ

ਮੇਰੇ ਗੁਆਂਢ ਵਿੱਚ’ ਰਹਿੰਦੀ ਹਰਪ੍ਰੀਤ ਇੱਕ ਕਹਿੰਦੇ ਕਹਾਉਂਦੇ ਘਰ ਦੀ ਨੂੰਹ ਸੀ ਜਿਸ ਦੀ ਸੱਸ ਪਿੰਡ ਦੀ ਸਰਪੰਚਣੀ ਸੀ । ਜੋ ਪਿੰਡ ਵਿੱਚ’ ਹੁੰਦੇ ਕਿਸੇ ਵੀ ਲੜਾਈ ਝਗੜੇ ਦਾ ਨਿਪਟਾਰਾ ਕਰਦੀ ਸੀ। ਹਰਪ੍ਰੀਤ ਮਾਂ ਬਣਨ ਵਾਲੀ ਸੀ ਹਰਪ੍ਰੀਤ ਦਾ ਪਤੀ ਉਸ ਦੀ ਸੱਸ ਤੇ ਹਰਪ੍ਰੀਤ ਸ਼ਹਿਰ ਡਾਕਟਰੀ ਕੋਲ ਹਰਪ੍ਰੀਤ ਦਾ ਚੈੱਕ ਅੱਪ ਕਰਵਾਉਣ ਲਈ ਗਏ ਸਭ ਠੀਕ-ਠਾਕ ਸੀ। ਪਰ ਹਰਪ੍ਰੀਤ ਦੀ ਸੱਸ ਤੇ ਉਸ ਦਾ ਪਤੀ ਹਰਪ੍ਰੀਤ ਨੂੰ ਕਹਿਣ ਲੱਗੇ ਕਿ ”ਅਲਟਰਾਸਾੳਂਡ ਵੀ ਕਰਵਾ ਹੀ ਲਈਏ” । ਇਹ ਸੁਣ ਹਰਪ੍ਰੀਤ ਨੇ ਕਿਹਾ ਕਿ ”ਜਦ ਸਭ ਕੁੱਝ ਠੀਕ ਹੈ ਤਾਂ ਇਸ ਦੀ ਕੀ ਜ਼ਰੂਰਤ” ।ਪਰ ਉਸ ਦਾ ਪਤੀ , ਤੇ ਸੱਸ ਨਾ ਮੰਨੇ। ਉਨਾਂ ਨੇ ਹਰਪ੍ਰੀਤ ਦੀ ਅਲਟਰਾਸਾੳਂੂਡ ਕਰਵਾਇਆਂ ਜਿਸ ਤੋਂ ਪਤਾ ਲੱਗਾ ਕਿ ਉਸ ਦੇ ਗਰਭ ਵਿੱਚ’ ਪਲਨ ਵਾਲਾ ਅੰਸ਼ ਲੜਕੀ ਹੈ ।

ਹਰਪ੍ਰੀਤ ਦਾ ਪਤੀ ਤੇ ਸੱਸ ਜੋ ਕੁੱਝ ਸਮਾਂ ਬਹੁਤ ਖ਼ੁਸ਼ ਸਨ ਅਚਾਨਕ ਉਨਾਂ ਦੇ ਚਿਹਰੇ ਉਦਾਸ ਹੋ ਗਏ । ਹਰਪ੍ਰੀਤ ਦੇ ਪਤੀ ਨੇ ਦੋਹਾਂ ਨੂੰ ਕਾਰ ਵਿਚ ਬੈਠਣ ਲਈ ਕਿਹਾ ਤੇ ਉਸ ਨੇ ਕਾਰ ਆਪਣੇ ਇੱਕ ਪਹਿਚਾਣ ਵਾਲੇ ਦੋਸਤ ਜੋ ਡਾਕਟਰ ਸੀ ਦੀ ਕਲੀਨਿਕ ਵੱਲ ਮੋੜ ਲਈ । ਡਾਕਟਰ ਨੇ ਰਿਪੋਰਟ ਦੇਖੀ ਤਾਂ ਪੱਕਾ ਕਰ ਦਿੱਤਾ ਕਿ ਬੱਚਾ ਲੜਕੀ ਹੀ ਹੈ। ਹਰਪ੍ਰੀਤ ਦਾ ਪਤੀ ਤੇ ਸੱਸ ਕੁੱਝ ਚਿਰ ਲਈ ਆਪਸ ਵਿੱਚ’ ਘੁਸਰ ਮੁਸਰ ਕਰਦੇ ਰਹੇ ਤੇ ਡਾਕਟਰ ਨੂੰ ਗਰਭਪਾਤ ਕਰਨ ਲਈ ਰੁਪਏ ਦੇ ਦਿੱਤੇ । ਹਰਪ੍ਰੀਤ ਨੇ ਬਹੁਤ ਤਰਲੇ ਮਿੰਨਤਾਂ ਕੀਤੀਆਂ ਪਰ ਉਨਾਂ ਦਾ ਫ਼ੈਸਲਾ ਅਟੱਲ ਸੀ । ਕੁੱਝ ਹੀ ਚਿਰ ਬਾਅਦ ਡਾਕਟਰ ਨੇ ਹਰਪ੍ਰੀਤ ਦੀ ਹਰੀ ਭਰੀ ਕੁੱਖ ਨੂੰ ਬਾਂਝ ਦੇ ਰੂਪ ਵਿੱਚ’ ਬਦਲ ਦਿੱਤਾ । ਹਰਪ੍ਰੀਤ ਦਾ ਪਤੀ ਤੇ ਸੱਸ ਕੁੱਝ ਘੰਟਿਆਂ ਬਾਅਦ ਕਾਰ ਚ ਬੈਠੇ ਤੇ ਘਰ ਵੱਲ ਨੂੰ ਚੱਲਣ ਲੱਗੇ ਅਚਾਨਕ ਕਾਰ ਨਾਲ ਬਿੱਲੀ ਦਾ ਬੱਚਾ ਕਿਧਰੋਂ ਆ ਕੇ ਟਕਰਾਇਆ । ਇਹ ਦੇਖ ਹਰਪ੍ਰੀਤ ਦੀ ਸੱਸ ਰੌਲਾ ਪਾਉਣ ਲੱਗੀ ਕਿ ”ਜੇਕਰ ਅੱਜ ਬਿੱਲੀ ਦਾ ਬੱਚਾ ਮਰ ਜਾਂਦਾ ਤਾਂ ਸਾਡੀਆਂ ਸੱਤ ਪੀੜੀਆਂ ਤੋਂ ਪਾਪ ਨਹੀਂ ਸੀ ਉੱਤਰਨਾ” । ਆਪਣੀ ਸੱਸ ਵਲੋਂ ਕਹੇ ਗਏ ਇਹ ਲਫਜ ਹਰਪ੍ਰੀਤ ਦੇ ਧੁਰ ਅੰਦਰ ਉਨਾਂ ਦੁਖਦੀਆਂ ਆਂਦਰਾਂ ਤੇ ਜਾ ਲੱਗੇ ਜਿਥੇ ਥੋੜੇ ਸਮੇਂ ਪਹਿਲੇ ਇੱਕ ਨੰਨੀ ਜਾਨ ਸਾਹ ਲੈ ਰਹੀ ਸੀ ਤੇ ਜਿਵੇਂ ਉਹ ਆਂਦਰਾਂ ਸਹਿਕਦੀਆਂ ਹੋਈਆਂ ਕੁਝ ਕਹਿਣ ਦਾ ਯਤਨ ਕਰ ਰਹੀਆਂ ਹੋਣ ਤੇ ਪ੍ਰਸਨ ਕਰ ਰਹੀਆਂ ਹੋਣ ਕਿ ਜਿਹੜਾ ਪਾਪ ਤੁਸੀਂ ਹੁਣੇ ਕਰ ਕੇ ਆ ਰਹੇ ਹੋ ਉਸ ਦਾ ਪਾਪ ਤੁਹਾਡੀਆਂ ਕਿੰਨੀਆਂ ਪੀੜੀਆਂ ਭੁਗਤਣਗੀਆਂ?

ਹਰਮਿੰਦਰ ਸਿੰਘ ਭੱਟ
ਬਿਸਨਗੜ (ਬਏਏਵਾਲ)
ਸੰਗਰੂਰ
09914062205

Share Button

Leave a Reply

Your email address will not be published. Required fields are marked *