ਪਰਿਆਸ ਟਰੱਸਟ ਵੱਲੋਂ ‘ਬੇਟੀ ਬਚਾਓ ਬੇਟੀ ਪੜਾਓ’ ਪ੍ਰੋਗਰਾਮ ਕਰਵਾਇਆ ਗਿਆ

ss1

ਪਰਿਆਸ ਟਰੱਸਟ ਵੱਲੋਂ ‘ਬੇਟੀ ਬਚਾਓ ਬੇਟੀ ਪੜਾਓ’ ਪ੍ਰੋਗਰਾਮ ਕਰਵਾਇਆ ਗਿਆ
ਬੇਟੀਆਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ
ਸਾਨੂੰ ਸਮਾਜ ਭਲਾਈ ਦੇ ਕੰਮਾਂ ਵੱਲ ਧਿਆਨ ਦੇਣ ਦੀ ਲੋੜ :ਐਸ ਡੀ ਐਮ

qਸਰਦੂਲਗੜ੍ਹ 21 ਨਵੰਬਰ(ਗੁਰਜੀਤ ਸੀਹ) ਪਰਿਆਸ ਵੈਲਫੇਅਰ ਟਰੱਸਟ ਵੱਲੋਂ ‘ਬੇਟੀ ਬਚਾਓ ਬੇਟੀ ਪੜਾਓ’ ਪ੍ਰੋਗਰਾਮ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੀਆਂ ਵਿਖੇ ਕਰਵਾਇਆ ਗਿਆ।ਅੇਸ.ਡੀ.ਐੇਮ ਸਰਦੂਲਗੜ੍ਹ ਮੈਡਮ ਪੂਨਮ ਸਿੰਘ ਦੇ ਸਹਿਯੋਗ ਸਦਕਾ ਸਕੂਲ ਵਿਦਿਆਰਥਣਾਂ ਵੱਲੋਂ ਬੇਟੀ ਨੂੰ ਪੜ੍ਹਾਉਣ ਦਾ ਸੰਦੇਸ਼ ਦੇਣ ਲਈ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ ਜਿਸਨੂੰ ਅੇੈਸ.ਡੀ.ਐੇਮ ਮੈਡਮ ਪੂਨਮ ਸਿੰਘ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਸ ਦੌਰਾਨ ਮੈਡਮ ਪੂਨਮ ਸਿੰਘ ਲੜਕੀਆਂ ਨੂੰ ਪੜ੍ਹਾਉਣ ਅਤੇ ਉਹਨਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਅੱਜ ਕੱਲ ਲੜਕੀਆ ਹਰ ਵਰਗ ‘ਚ ਮੱਲਾਂ ਮਾਰ ਰਹੀਆ ਹਨ ਸਾਨੂੰ ਲੜਕੀਆਂ ਨੂੰ ਪੜਾਈ ਦੇ ਨਾਲ ਖੇਡਾ ਵੱਲ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ।ਉਹਨਾਂ ਵੱਡੀ ਗਿਣਤੀ ਚ ਪਹੁੰਚੇ ਲੋਕਾਂ ਨੂੰ ਕਿਹਾ ਕਿ ਸਮਾਜ ਚ ਫੈਲ ਰਹੀਆਂ ਭਰੂਣ ਹੱਤਿਆ ਵਰਗੀਆਂ ਭਿਆਨਕ ਬਿਮਾਰੀਆਂ ਤੋ ਉਪਰ ਉੱਠ ਕੇ ਸਾਨੂੰ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ।ਜਿਸ ਨਾਲ ਅਸੀ ਅਤੇ ਸਾਡਾ ਸਮਾਜ ਤਰੱਕੀ ਕਰ ਸਕਦਾ ਹੈ।ਇਸ ਮੌਕੇ ਪਰਿਆਸ ਟਰੱਸਟ ਦੇ ਪ੍ਰਧਾਨ ਕਾਕਾ ਉੱਪਲ ਨੇ ਦੱਸਿਆ ਕਿ ਟਰੱਸਟ ਵੱਲੋਂ ਜਾਗਰੂਕਤਾ ਰੈਲੀ ਦੀਆਂ ਵਿਦਿਆਰਥਣਾਂ ਨੂੰ ਕਾਪੀਆਂ ਪੈਨ ਦਿੱਤੇ ਗਏ ਹਨ ਅਤੇ ਅਜਿਹੇ 20 ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਹਨਾਂ ਦੇ ਘਰ ਸਿਰਫ ਬੇਟੀਆਂ ਨੇ ਹੀ ਜਨਮ ਲਿਆ ਹੈ।ਇਸ ਮੌਕੇ ਤਰਸੇਮ ਚੰਦ ਭੋਲੀ,ਨਗਰ ਪੰਚਾਇਤ ਦੇ ਪ੍ਰਧਾਨ ਜਤਿੰਦਰ ਜੈਨ ਬੌਬੀ, ਚੈਅਰਮੈਨ ਜਗਦੀਪ ਸਿੰਘ ਢਿੱਲੋਂ,ਪ੍ਰੇਮ ਗਰਗ ਮੰਡਲ ਪ੍ਰਧਾਨ ਬੀਜੇਪੀ,ਪਵਨ ਜੈਨ,ਬਲਵੀਰ ਚੰਦ ਬਰਫੀ,ਨੈਬ ਸੰਧੂ, ਵਿਜੇ ਕੁਮਾਰ ਸ਼ਰਮਾ ,ਅੇੈਡਵੋਕੇਟ ਭੁਪਿੰਦਰ ਸਿੰਘ ਸਰਾਂ ਤੋਂ ਇਲਾਵਾ ਟਰੱਸਟ ਮੈਂਬਰ ਮੌਜੂਦ ਸਨ।

Share Button

Leave a Reply

Your email address will not be published. Required fields are marked *