Sun. Apr 21st, 2019

ਪਰਮਿੰਦਰ ਸਿੰਘ ਢੀਂਡਸਾ ਨੇ 2ਕਰੌੜ 5ਲੱਖ 40ਹਜਾਰ ਦਾ ਚੈੱਕ ਵੰਡੇ

ਪਰਮਿੰਦਰ ਸਿੰਘ ਢੀਂਡਸਾ ਨੇ 2ਕਰੌੜ 5ਲੱਖ 40ਹਜਾਰ ਦਾ ਚੈੱਕ ਵੰਡੇ

ਮੂਨਕ 14 ਦਸੰਬਰ(ਸੁਰਜੀਤ ਭੁਟਾਲ,ਸਤਿੰਦਰ ਪਾਲ ਕੋਰ)ਸ਼ਹਿਰ ਦੇ ਵੱਖ-2 ਵਿਕਾਸ ਕਾਰਜਾ ਲਈ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ 2ਕਰੌੜ 5ਲੱਖ 40ਹਜਾਰ ਦਾ ਚੈੱਕ ਨਗਰ ਪੰਚਾਇਤ ਦੇ ਪ੍ਰਧਾਨ ਭੀਮ ਸੇਨ ਗਰਗ ਨੂੰ ਸੌਪਿਆ।
ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਕਾਸ ਕਾਰਜਾ ਦੀ ਚਲਾਈ ਗਈ ਮੁਹਿੰਮ ਤਹਿਤ ਮੂਨਕ ਸ਼ਹਿਰ ਦੇ ਵਿਕਾਸ ਕਾਰਜਾ ਲਈ ਅੱਜ ਇਹ ਚੈੱਕ ਦਿੱਤੇ ਗਏ ਹਨ ਜਿਸ ਨਾਲ ਸ਼ਹਿਰ ਦੇ ਬਾਕੀ ਰਹਿੰਦੇ ਸੜਕਾਂ,ਗਲੀਆ,ਨਾਲੀਆ ਦੇ ਕੰਮਾ ਨੂੰ ਪੂਰਾ ਕੀਤਾ ਜਾਵੇਗਾ ਸ਼ਹਿਰ ਦੇ ਵਿਕਾਸ ਕਾਰਜਾ ਵਿੱਚ ਕੋਈ ਵੀ ਕਮੀ ਨਹੀ ਰਹਿਣ ਦਿੱਤੀ ਜਾਵੇਗੀ ਇਸ ਮੌਕੇ ਨਗਰ ਪੰਚਾਇਤ ਮੂਨਕ ਦੇ ਪ੍ਰਧਾਨ ਭੀਮ ਸੇਨ ਗਰਗ ਨੇ ਪਰਮਿੰਦਰ ਸਿੰਘ ਢੀਂਡਸਾ ਦਾ ਵਿਸ਼ੇਸ ਤੋਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼ਹਿਰ ਦੇ ਵਿਕਾਸ ਕਾਰਜ ਬਹੁਤ ਤੇਜੀ ਨਾਲ ਕਰਵਾਏ ਜਾ ਰਹੇ ਹਨ।ਸ: ਢੀਂਡਸਾ ਜੀ ਦਾ ਸੁਪਨਾ ਮੂਨਕ ਇਲਾਕੇ ਨੂੰ ਪੱਛੜੇਪਣ ਦੇ ਇਲਾਕੇ ਦੇ ਦਾਗ ਤੋ ਹਟਾਉਣਾ ਹੈ ਨੂੰ ਪੂਰਾ ਕਰਨ ਲਈ ਮੈਂ ਆਪਣਾ ਕਾਰਜ ਪੂਰੀ ਤਣਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਾਗਾ ਅਤੇ ਮੂਨਕ ਸ਼ਹਿਰ ਵਿੱਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਕੇ ਮੋਡਲ ਸ਼ਹਿਰ ਦੀ ਤਰਾ ਚਮਕਾ ਦਵਾਗਾ।ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਮੂਨਕ ਨਿਰਮਲ ਸਿੰਘ ਕੜੈਲ,ਬਲਾਕ ਸੰਮਤੀ ਚੇਅਰਮੇਨ ਲਹਿਰਾ ਜਸਪਾਲ ਦੇਹਲਾ, ਚੋਧਰੀ ਸੁਰਿੰਦਰ ਸਿੰਘ ਬਾਹਮਣੀਵਾਲਾ,ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ ਤੂਰ,ਹਲਕਾ ਇੰਚਾਰਜ ਸਾਹਿਕਾਰਤਾ ਵਿੰਗ ਜੱਥੇਦਾਰ ਗੁਰਜੰਟ ਸਿੰਘ ਬਾਗੜੀ,ਯੂਥ ਆਗੂ ਮਨਦੀਪ ਸਿੰਘ ਵਿਰਕ,ਸਲੀਮ ਅਲੀ,ਐਮ.ਸੀ.ਹਰਜੀਤ ਸਮਰਾ,ਜਸਪਾਲ ਸਿੰਘ ਚੱਠਾ ਆਦਿ ਹੋਰ ਪੱਤਵੰਤੇ ਸੱਜਣ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: