ਪਟਨਾ ਸਾਹਿਬ ਤੋਂ ਪੁੱਜੇ ਨਗਰ ਕੀਰਤਨ ਦਾ ਮਲੋਟ ਵਿਖੇ ਹੋਇਆ ਭਰਵਾਂ ਸਵਾਗਤ

ss1

ਪਟਨਾ ਸਾਹਿਬ ਤੋਂ ਪੁੱਜੇ ਨਗਰ ਕੀਰਤਨ ਦਾ ਮਲੋਟ ਵਿਖੇ ਹੋਇਆ ਭਰਵਾਂ ਸਵਾਗਤ

23malout01ਮਲੋਟ, 23 ਨਵੰਬਰ (ਆਰਤੀ ਕਮਲ) : ਸਿੱਖ ਧਰਮ ਦੇ ਪੰਜ ਤਖਤਾਂ ਵਿਚੋਂ ਇਕ ਤਖਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਨਮ ਭੂਮੀ ਤੋਂ ਆਰੰਭ ਹੋਇਆ ਵਿਸ਼ਾਲ ਨਗਰ ਕੀਰਤਨ ਅੱਜ ਸ਼ਾਮ ਮਲੋਟ ਵਿਖੇ ਪੁੱਜਾ । ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਵਿਸ਼ਾਲ ਨਗਰ ਕੀਰਤਨ ਦਾ ਮਲੋਟ ਤਿਕੋਣੀ ਚੌਕ ਤੇ ਭਰਵਾਂ ਸਵਾਗਤ ਕੀਤਾ ਗਿਆ । ਨਗਰ ਕੀਰਤਨ ਦੇ ਇਸ ਸਵਾਗਤ ਮੌਕੇ ਮਲੋਟ ਦੇ ਐਮ.ਐਲ.ਏ ਹਰਪ੍ਰੀਤ ਸਿੰਘ, ਜਥੇਦਾਰ ਗੁਰਪਾਲ ਸਿੰਘ ਗੋਰਾ, ਚੇਅਰਮੈਨ ਬਸੰਤ ਸਿੰਘ ਕੰਗ, ਪ੍ਰਧਾਨ ਰਾਮ ਸਿੰਘ ਭੁੱਲਰ ਅਤੇ ਸੀਨੀਅਰ ਅਕਾਲੀ ਆਗੂ ਸੁਖਇੰਦਰ ਸਿੰਘ ਭੁੱਲਰ ਸਮੇਤ ਵੱਡੀ ਗਿਣਤੀ ਸੰਗਤ ਮੌਜੂਦ ਸੀ । ਪੰਜ ਪਿਆਰਿਆਂ ਦੀ ਅਗਵਾਈ ਵਿਚ ਬਹੁਤ ਹੀ ਸੁੰਦਰ ਸਜੀ ਪਾਲਕੀ ਵਿਚ ਸ਼ੁਸ਼ੋਭਿਤ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਜਦਾ ਕਰਨ ਪੁੱਜੀ ਸੰਗਤ ਨੇ ਨਗਰ ਕੀਰਤਨ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ । ਇਸ ਪਾਲਕੀ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਵਰਤੇ ਹੋਏ ਸ਼ਸਤਰ ਵੀ ਸੰਗਤ ਦੇ ਦਰਸ਼ਨਾ ਲਈ ਸ਼ੁਸ਼ੋਭਿਤ ਕੀਤੇ ਗਏ ਗਨ । ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਜਿਲਾ ਕੋਆਰਡੀਨੇਟਰ ਡ੍ਰਾ. ਸੁਖਦੇਵ ਸਿੰਘ ਗਿੱਲ ਅਤੇ ਸਮੁੱਚੇ ਪਤਵੰਤਿਆਂ ਵੱਲੋਂ ਪੰਜ ਪਿਆਰਿਆਂ ਨੂੰ ਸਿਰਪਾਉ ਪਾ ਕੇ ਸਨਮਾਨ ਕੀਤਾ ਗਿਆ । ਨਗਰ ਕੀਰਤਨ ਦੀ ਸੰਗਤ ਵਾਸਤੇ ਫਲਾਂ ਅਤੇ ਦੁੱਧ ਦੇ ਲੰਗਰ ਲਾਏ ਗਏ । ਜਿਕਰਯੋਗ ਹੈ ਕਿ ਪੂਰੇ ਪੰਜਾਬ ਅੰਦਰ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਦਾ ਫਲਸਫਾ ਦੱਸਣ ਤੇ ਮੰਤਵ ਨਾਲ ਕੱਢੇ ਜਾ ਰਹੇ ਇਸ ਨਗਰ ਕੀਰਤਨ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ । ਬੀਤੀ ਰਾਤ ਇਹ ਨਗਰ ਕੀਰਤਨ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜਾ ਸੀ ਤੇ ਉਥੇ ਹੀ ਰਾਤ ਦੇ ਵਿਸ਼ਰਾਮ ਸਨ । ਅੱਜ ਸਵੇਰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਚਲ ਕੇ ਬਠਿੰਡਾ ਗਿੱਦੜਬਾਹਾ ਅਤੇ ਦਸ਼ਮੇਸ਼ ਪਿਤਾ ਦੇ ਇਤਹਾਸਕ ਸਥਾਨ ਗੁਰਦੁਆਰਾ ਥੇਹੜੀ ਸਾਹਿਬ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਮਲੋਟ ਵਿਖੇ ਸੰਗਤਾਂ ਨੂੰ ਦਰਸ਼ਨ ਉਪਰੰਤ ਸ੍ਰੀ ਮੁਕਤਸਰ ਸਾਹਿਬ ਲਈ ਰਵਾਨਾ ਹੋ ਗਿਆ । ਤਖਤ ਸ੍ਰੀ ਪਟਨਾ ਸਾਹਿਬ ਤੋਂ ਨਗਰ ਕੀਰਤਨ ਦੀ ਅਗਵਾਈ ਵਿਚ ਸ਼ਾਮਿਲ ਤੇ ਖਜਾਨਚੀ ਭਾਈ ਚਰਨਜੀਤ ਸਿੰਘ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਭਾਈ ਸੁਮੇਰ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਸੰਗਤ ਵਿਚ ਨਗਰ ਕੀਰਤਨ ਨੂੰ ਲੈ ਕੇ ਬਹੁਤ ਉਤਸ਼ਾਹ ਹੈ ਅਤੇ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਭਾਵ ਨਾਲ ਨਗਰ ਕੀਰਤਨ ਦਾ ਸਵਾਗਤ ਤੇ ਸੇਵਾ ਕੀਤਾ ਜਾ ਰਹੀ ਹੈ । ਇਸ ਮੌਕੇ ਮਲੋਟ ਤੋਂ ਸਾਂਝੀਵਾਲਤਾ ਦੇ ਪ੍ਰਤੀਕ ਪੰਡਤ ਗਿਰਧਾਰੀ ਲਾਲ ਨੇ ਵੀ ਪੁੱਜ ਕੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਅਤੇ ਉਹਨਾਂ ਤੋਂ ਇਲਾਵਾ ਸੋਈ ਦੇ ਜਿਲਾ ਪ੍ਰਧਾਨ ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਪ੍ਰਧਾਨ ਨਿੱਪੀ ਔਲਖ, ਨਿੱਜੀ ਸਕੱਤਰ ਵਿਧਾਇਕ ਕੁਲਬੀਰ ਸਿੰਘ ਕੋਟਭਾਈ, ਦਿਲਬਾਗ ਸਿੰਘ ਟਰੱਸਟੀ ਛਾਪਿਆਂਵਾਲੀ ਕਾਲਜ, ਯੂਥ ਆਗੂ ਪਰਿੰਸ ਭੁੱਲਰ, ਗੁਰਪ੍ਰੀਤ ਸਿੰਘ ਪਿੰਡ ਮਲੋਟ, ਪ੍ਰਧਾਨ ਕਾਬਲ ਸਿੰਘ, ਪ੍ਰਧਾਨ ਕਾਰ ਬਜਾਰ ਹਰਪ੍ਰੀਤ ਸਿੰਘ ਹੈਪੀ, ਪ੍ਰਧਾਨ ਗੋਰਾ ਬਰਾੜ, ਬੀਬੀ ਨਿਰਮਲ ਕੌਰ ਗਿੱਲ, ਰੇਸ਼ਮ ਸਿੰਘ, ਬਲਵੀਰ ਚੰਦ, ਭਾਈ ਜਸਵੰਤ ਸਿੰਘ, ਬਾਬਾ ਪ੍ਰਤਾਪ ਸਿੰਘ ਪ੍ਰਧਾਨ, ਰਾਜ ਸਿੰਘ, ਫੌਜੀ ਅਤੇ ਪੱਪੂ ਭੀਟੀਵਾਲਾ ਆਦਿ ਸਮੇਤ ਵੱਡੀ ਗਿਣਤੀ ਪਤਵੰਤੇ ਅਤੇ ਸੰਗਤ ਹਾਜਰ ਸੀ ।

Share Button

Leave a Reply

Your email address will not be published. Required fields are marked *