ਨੰਨੀ ਛਾਂ ਮੁਹਿੰਮ ਤਹਿਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਝੁਨੀਰ ਅਤੇ ਸਰਦੂਲਗੜ੍ਹ ਚ ਸਿਲਾਈ ਮਸ਼ੀਨਾਂ ਅਤੇ ਪੌਦੇ ਵੰਡੇ

ss1

ਨੰਨੀ ਛਾਂ ਮੁਹਿੰਮ ਤਹਿਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਝੁਨੀਰ ਅਤੇ ਸਰਦੂਲਗੜ੍ਹ ਚ ਸਿਲਾਈ ਮਸ਼ੀਨਾਂ ਅਤੇ ਪੌਦੇ ਵੰਡੇ

ਸਰਦੂਲਗੜ੍ਹ 20 ਦਸੰਬਰ(ਗੁਰਜੀਤ ਸ਼ੀਂਹ) ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਕਸਬਾ ਝੁਨੀਰ ਅਤੇ ਸਰਦੂਲਗੜ੍ਹ ਵਿਖੇ ਇੱਕ ਨੰਨ੍ਹੀ ਛਾਂ ਮੁਹਿੰਮ ਤਹਿਤ ਜਿੱਥੇ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਬੂਟੇ ਵੰਡਣ ਪੁੱਜੀ ਉੱਥੇ ਉਹਨਾਂ ਝੁਨੀਰ ਅਤੇ ਸਰਦੂਲਗੜ੍ਹ ਵਿਖੇ ਸੰਬੋਧਨ ਕੀਤਾ।ਇਸ ਮੌਕੇ ਸ਼੍ਰੀ ਬਾਦਲ ਨੇ ਕਿਹਾ ਕਿ ਰੁੱਖਾਂ ਦੀ ਘਾਟ ਕਰਕੇ ਵਾਤਾਵਰਨ ਦੇ ਗੰਦਲਨ ਨਾਲ ਇੱਥੇ ਡੇਂਗੂ ਅਤੇ ਚਿਕਨਗੁਣੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ।ਜਿਸ ਲਈ ਸਾਨੂੰ ਹਰ ਇਨਸਾਨ ਨੂੰ ਇੱਕ ਰੁੱਖ ਲਗਾਉਣਾ ਅਤਿ ਜਰੂਰੀ ਹੈ।ਬੀਬਾ ਬਾਦਲ ਨੇ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਿਲਾਈ ਦੇ ਜਰੀਏ ਆਪਣੇ ਰੋਜਗਾਰ ਚਲਾਉਣ ਲਈ ਮਿਹਨਤ ਨਾਲ ਅੱਗੇ ਆਉਣ ਤਾਂ ਹੀ ਅਸੀ ਤਰੱਕੀ ਕਰ ਸਕਦੇ ਹਾਂ।ਉਹਨਾਂ ਸਮਾਜ ਚ ਫੈਲ ਰਹੀਆਂ ਸਮਾਜਿਕ ਬੁਰਾਈਆਂ ਨਸ਼ਿਆ ਭਰੂਣ ਹੱਤਿਆ ਅਤੇ ਦਾਜ ਦਹੇਜ ਵਰਗੀਆਂ ਕੁਰੀਤੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਲੜਕੇ ਲੜਕੀਆਂ ਦੀਆਂ ਸ਼ਾਦੀਆਂ ਮੌਕੇ ਦਾਜ ਦਹੇਜ ਤੋ ਮੁਕਤ ਹੋ ਕੇ ਸਮਾਗਮ ਕਰਨੇ ਚਾਹੀਦੇ ਹਨ।ਉਹਨਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਨੋਟਬੰਦੀ ਦਾ ਜਿਕਰ ਕਰਦਿਆਂ ਕਿਹਾ ਕਿ ਉਹਨਾਂ ਦੇ ਇਸ ਉਪਰਾਲੇ ਨਾਲ ਸਾਡੇ ਦੇਸ਼ ਚ ਜਿੱਥੇ ਅਰਬਾਂ ,ਕਰੋੜਾਂਪਤੀਆਂ ਦਾ ਕਾਲੇ ਧਨ ਦਾ ਸਫਾਇਆ ਹੋਵੇਗਾ ਉੱਥੇ ਇਸ ਨੋਟਬੰਦੀ ਨਾਲ ਆਮ ਲੋਕਾਂ ਨੂੰ ਕੁਝ ਦਿਨਾਂ ਚ ਆਮ ਵਰਗੇ ਹਲਾਤ ਹੋਣ ਦੀ ਵੀ ਗੱਲ ਕਹੀ।ਲੋਕਾਂ ਚ ਹੈਰਾਨੀ ਅਤੇ ਅਕਾਲੀ ਖੇਮੇ ਚ ਉਸ ਸਮੇ ਉਦਾਸੀ ਵੇਖਣ ਨੂੰ ਮਿਲੀ ਜਦੋ ਬੀਬੀ ਬਾਦਲ ਨੇ ਆਪਣੇ ਭਾਸ਼ਣ ਦੌਰਾਨ ਇੱਥੋ ਅਕਾਲੀ ਭਾਜਪਾ ਦੇ ਚੋਣ ਚ ਉਤਾਰੇ ਉਮੀਦਵਾਰ ਦਿਲਰਾਜ ਸਿੰਘ ਭੂੰਦੜ ਨੂੰ ਕਾਮਯਾਬ ਬਣਾਉਣ ਦੇ ਹੱਕ ਚ ਹਾਂ ਦਾ ਨਾਹਰਾ ਵੀ ਨਹੀ ਮਾਰਿਆ।ਸੂਤਰਾਂ ਅਨੁਸਾਰ ਪਤਾ ਲੱਗਿਆ ਕਿ ਪਿਛਲੇ ਦਿਨੀ ਇੱਥੋ ਕਾਂਗਰਸ ਪਾਰਟੀ ਦੇ ਉਮੀਦਵਾਰ ਅਜੀਤਇੰਦਰ ਸਿੰਘ ਮੋਫਰ ਦੇ ਹੱਕ ਚ ਰੋਡ ਸ਼ੋਅ ਦੌਰਾਨ ਹੋਏ ਭਾਰੀ ਇਕੱਠ ਨੇ ਬੀਬੀ ਬਾਦਲ ਨੂੰ ਆਉਣ ਲਈ ਮਜਬੂਰ ਕਰ ਦਿੱਤਾ।ਪਰ ਬੀਬੀ ਬਾਦਲ ਵੱਲੋ ਇਸ ਸਮਾਗਮ ਚ ਜਦੋ ਕੋਈ ਸਿਆਸੀ ਗੱਲ ਨਾ ਕਹਿਣ ਦਿੱਤੇ ਬਿਆਨ ਰਾਹੀ ਅਕਾਲੀ ਦਲ ਦੇ ਵਰਕਰ ਘੁਸਰ ਮੁਸਰ ਕਰਨ ਲੱਗੇ ਕਿ ਬੀਬੀ ਬਾਦਲ ਨੇ ਆਪਣੇ ਉਮੀਦਵਾਰਾਂ ਬਾਰੇ ਕੁਝ ਵੀ ਨਹੀ ਬੋਲਿਆ।ਉਂਝ ਬੀਬੀ ਕਾਂਗਰਸ ਦੇ ਘੁਟਾਲਿਆਂ ਅਤੇ ਆਪ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਪ੍ਰਚਾਰ ਕਰਦੀ ਨਹੀ ਥੱਕੀ।ਸਿਆਸਤ ਦੇ ਬਾਬਾ ਬੋਹੜ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਨੇ ਪੱਤਰਕਾਰਾਂ ਦੀ ਠੰਡੀ ਚੱਲ ਰਹੀ ਕਲਮ ਨੂੰ ਮਹਿਸੂਸ ਕਰਦਿਆਂ ਉਹਨਾਂ ਦਾ ਸਮਾਗਮ ਚ ਪਹੁੰਚਣ ਤੇ ਸਤਿਕਾਰਯੋਗ ਪ੍ਰੈਸ ਕਹਿ ਕੇ ਨਿਵਾਜਿਆ।ਸ.ਭੂੰਦੜ ਨੇ ਰੋਡ ਸ਼ੋਅ ਦੌਰਾਨ ਆਪਣੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਤੋ ਚਾਹੇ ਪੂਰੀ ਤਿਆਰੀ ਚ ਨਾ ਹੋਣ ਕਰਕੇ ਘੱਟ ਹੋਏ ਇਕੱਠ ਨੂੰ ਕਬੂੂਲਿਆ ਪਰ ਹਲਕੇ ਦੇ ਉਹਨਾਂ ਵੱਲੋ ਪਿੰਡ ਪਿੰਡ ਕੀਤੇ ਰਿਕਾਰਡ ਤੋੜ ਵਿਕਾਸ ਨੂੰ ਮੁੱਖ ਰੱਖਦਿਆਂ ਲੋਕਾਂ ਤੋ ਉਹਨਾਂ ਨੂੰ ਇਸ ਵਾਰ ਕਾਫੀ ਉਮੀਦ ਦਾ ਹੌਂਸਲਾ ਹੈ।ਇਸ ਸਮਾਗਮ ਚ ਭਾਜਪਾ ਦੇ ਆਗੂਆਂ ਦੀ ਵੀ ਗੈਰ ਹਾਜਰੀ ਰਹੀ।ਇਸ ਮੌਕੇ ਦਿਲਰਾਜ ਸਿੰਘ ਭੂੰਦੜ ਨੇ ਵੀ ਆਏ ਹੋਏ ਮਹਿਮਾਨਾਂ ਦਾ ਅਤੇ ਪ੍ਰੈਸ ਦੇ ਧੰਨਵਾਦ ਦਾ ਜਿਕਰ ਕੀਤਾ।ਇਸ ਮੌਕੇ ਯੂਥ ਅਕਾਲੀਦਲ ਦੇ ਹਲਕਾ ਪ੍ਰਧਾਨ ਜਗਪਾਲ ਸਿੰਘ ਖਹਿਰਾ ,ਸੀਨੀਅਰ ਅਕਾਲੀ ਆਗੂ ਗੁਰਸੇਵਕ ਸਿੰਘ ਖਹਿਰਾ ,ਨੌਹਰਚੰਦ ਤਾਇਲ ,ਪ੍ਰਧਾਨ ਸੁਖਦਰਸ਼ਨ ਸਿੰਘ ਮਾਖਾ ,ਯੂਥ ਆਗੂ ਗੁਰਪ੍ਰੀਤ ਮਾਖਾ ,ਨਗਰ ਪੰਚਾਇਤ ਸਰਦੂਲਗੜ੍ਹ ਦੇ ਪ੍ਰਧਾਨ ਜਤਿੰਦਰ ਜੈਨ ,ਚੇਅਰਮੈਨ ਜਗਦੀਪ ਸਿੰਘ ਢਿੱਲੋ ,ਜਿਲਾਂ ਪ੍ਰੀਸ਼ਦ ਦੇ ਚੇਅਰਮੈਨ ਸੁਖਦੇਵ ਸਿੰਘ ਮਾਖਾ ,ਸਰਪੰਚ ਤਰਸੇਮ ਸਿੰਘ ਭੱਲਣਵਾੜਾ ,ਕੈਪਟਨ ਤੇਜਾ ਸਿੰਘ ,ਐਸ ਓ ਆਈ ਸਰਦੂਲਗੜ੍ਹ ਦੇ ਪ੍ਰਧਾਨ ਰਿੰਕੂ ਸਹਿਗਲ,ਇਸਤਰੀ ਅਕਾਲੀਦਲ ਦੀ ਆਗੂ ਹਰਪ੍ਰੀਤ ਕੌਰ ਝੁਨੀਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *