ਨੌਕਰੀਆਂ ਪਾ੍ਪਤ ਕਰਕੇ ਵੀ ਮੁਸ਼ਕਲਾਂ ਭਰੀ ਜਿੰਦਗੀ ਜੀਅ ਰਹੇ ਨੇ ਅਧਿਆਪਕ

ss1

ਨੌਕਰੀਆਂ ਪਾ੍ਪਤ ਕਰਕੇ ਵੀ ਮੁਸ਼ਕਲਾਂ ਭਰੀ ਜਿੰਦਗੀ ਜੀਅ ਰਹੇ ਨੇ ਅਧਿਆਪਕ

ਬੋਹਾ 14 ਦਸੰਬਰ (ਦਰਸ਼ਨ ਹਾਕਮਵਾਲਾ)-ਪੰਜਾਬ ਸਰਕਾਰ ਵੱਲੋਂ 4500 ਈ.ਟੀ.ਟੀ. ਅਧਿਆਪਕਾਂ ਦੀਆਂ ਪਿਛਲੇ ਦਿਨੀ ਕੀਤੀਆਂ ਨਿਯੁਕਤੀਆਂ ਕਾਰਨ ਜਿੱਥੇ ਬੇਰੁਜਗਾਰਾਂ ਨੂੰ ਰੁਜਗਾਰ ਮਿਲਨ ਦੀ ਖੁਸ਼ੀ ਹੈ ਉੱਥੇ ਨਿਯੁਕਤੀਆਂ ਘਰ ਤੋਂ 100 100 ਕਿਲੋਮੀਟਰ ਦੂਰ ਹੋਣ ਕਾਰਨ ਉਕਤ ਅਧਿਆਪਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾਂ ਕਰਨਾਂ ਪੈ ਰਿਹਾ ਹੈ।ਜਿਸ ਦੇ ਚਲਦਿਆਂ ਉਕਤ ਅਧਿਆਪਕ ਲੜਕੇ ਲੜਕੀਆਂ ਦੇ ਮਾਪੇ ਅਪਣੇ ਪਿੰਡ ਛੱਡਕੇ ਇਹਨਾਂ ਕੋਲ ਕਿਰਾਏ ਦੇ ਘਰ ਲੈਕੇ ਰਹਿਣ ਲਈ ਮਜਬੂਰ ਹਨ।ਕਿਉਂਕਿ ਇਹ ਮਾਪੇ ਬਜੁਰਗ ਹੋਣ ਕਾਰਨ ਇਕੱਲੇ ਨਹੀ ਰਹਿ ਸਕਦੇ।ਮਿਸਤਰੀ ਮਲਕੀਤ ਸਿੰਘ ਨਾਮਕ ਇੱਕ ਬਜੁਰਗ ਨੇ ਦੱਸਿਆ ਕਿ ਉਸਦੇ ਪੁਤਰ ਨੂੰ ਤਰਨਤਾਰਨ ਅਤੇ ਨੂੰਹ ਨੂੰ ਲੁਧਿਆਣਾਂ ਜਿਲੇ ਵਿੱਚ ਨੌਕਰੀ ਮਿਲੀ ਹੈ ਅਤੇ ਉਸਦੀ ਪਤਨੀ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ ਜਿਸ ਕਾਰਨ ਉਸਦਾ ਇਕੱਲੇ ਦਾ ਰੋਟੀ ਟੁੱਕ ਦਾ ਕੋਈ ਸਾਧਨ ਨਹੀ ਸੀ ਇਸ ਲਈ ਉਸਨੂੰ ਵੀ ਅਪਣੇ ਬੇਟੇ ਨਾਲ ਲੁੱਧਿਆਣੇ ਰਹਿਣਾਂ ਪੈ ਰਿਹਾ ਹੈ।ਵਿਆਹੁਤਾ ਔਰਤ ਮਨਪੀ੍ਰਤ ਕੌਰ ਦਾ ਕਹਿਣਾਂ ਹੈ ਕਿ ਉਸਦੇ ਪਤੀ ਦੀ ਨਿਯੁਕਤੀ ਲੁਧਿਆਣਾਂ ਹੋਈ ਹੈ ਅਤੇ ਉਹ ਖੁਦ ਬੀਮਾਰ ਰਹਿੰਦੀ ਹੈ ਅਤੇ ਅਪਣੇ ਪੇਕੇ ਘਰ ਬਠਿੰਡਾ ਰਹਿਣ ਲਈ ਮਜਬੂਰ ਹੈ ਅਤੇ ਉਹਨਾਂ ਦਾ 4 ਮਹੀਨੇ ਦਾ ਬੱਚਾ ਅਪਣੇ ਦਾਦਾ ਦਾਦੀ ਕੋਲ ਬੋਹਾ ਰਹਿੰਦਾ ਹੈ ॥ਬੋਹਾ ਦੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਉਸਦੀ ਕੁਆਰੀ ਲੜਕੀ ਦੀ ਨਿਯੁਕਤੀ ਲੁੱਧਿਆਣਾਂ ਜਿਲੇ ਦੇ ਇੱਕ ਪਿੰਡ ਵਿੱਚ ਹੋਈ ਹੈ ਅਤੇ ਸਰਦੀ ਦੇ ਮੌਸਮ ਦੇ ਚਲਦਿਆਂ ਲੜਕੀ ਦਾ ਹਰ ਰੋਜ ਬੋਹਾ ਆਉਣਾ ਨਾਮੁਮਕਿਨ ਹੈ ਜਿਸ ਕਾਰਨ ਉਸਦੀ ਪਤਨੀ ਲੜਕੀ ਕੋਲ ਉੱਥੇ ਜਾਕੇ ਕਿਰਾਏ ਤੇ ਕਮਰਾ ਲੈਕੇ ਰਹਿਣ ਲਈ ਮਜਬੂਰ ਹੈ ਅਤੇ ਖੁੱਦ ਮੈਂ ਇਕੱਲਾ ਹੀ ਬੋਹਾ ਰਹਿ ਰਿਹਾਂ ਹਾਂ।ਉਕਤ ਅਧਿਆਪਕਾਂ ਦੇ ਮਾਪਿਆਂ ਨੇ ਭਰੇ ਮਨ ਨਾਲ ਆਖਿਆ ਕਿ ਉਹਨਾਂ ਨੇ ਅਪਣੇ ਬੱਚਿਆਂ ਨੂੰ ਇਸ ਕਰਕੇ ਪੜਾਇਆ ਲਿਖਾਇਆ ਸੀ ਕਿ ਬੁੱਢੀ ਉਮਰੇ ਉਹ ਉਹਨਾਂ ਦਾ ਸਹਾਰਾ ਬਣਨਗੇ ਪਰ ਆਲਮ ਇਹ ਹੈ ਕਿ ਇਸ ਉਮਰੇ ਜਾਂ ਤਾਂ ਉਹ ਪਿੰਡ ਛੱਡਕੇ ਬੱਚਿਆਂ ਕੋਲ ਜਾਣ ਲਈ ਮਜਬੂਰ ਹਨ ਜਾਂ ਇਕੱਲੇ ਰਹਿਕੇ ਦੋ ਡੰਗ ਦੀ ਰੋਟੀ ਤੋਂ ਵੀ ਮੁਹਤਾਜ ਹਨ ਕੁਝ ਤਾਂ ਅਪਣੇ ਧੀਆਂ ਪੁੱਤਰਾਂ ਦੇ ਨਿੱਕੇ ਨਿਆਣੇ ਵੀ ਖੁਦ ਸੰਭਾਲਣ ਲਈ ਮਜਬੂਰ ਹਨ।ਸਮੂਹ ਸਮਾਜਸੇਵੀ ਜਥੇਬੰਦੀਆਂ ਅਤੇ ਉਕਤ ਅਧਿਆਪਕਾਂ ਦੇ ਮਾਪਿਆਂ ਨੇ ਸਿੱਖਿਆ ਵਿਭਾਗ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਉਕਤ ਅਧਿਆਪਕਾਂ ਦੀਆਂ ਬਦਲੀਆਂ ਮਾਨਸਾ ਜਿਲੇ ਦੇ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਤੇ ਕਰੀਆ ਜਾਣ।

Share Button

Leave a Reply

Your email address will not be published. Required fields are marked *