ਨੋਟ ਬੰਦੀ ਕਾਰਨ ਕੈਂਸਰ ਦੇ ਮਰੀਜ ਹੋ ਰਹੇ ਨੇ ਪਰੇਸ਼ਾਨ

ss1

ਨੋਟ ਬੰਦੀ ਕਾਰਨ ਕੈਂਸਰ ਦੇ ਮਰੀਜ ਹੋ ਰਹੇ ਨੇ ਪਰੇਸ਼ਾਨ

ਬਰੇਟਾ (ਰੀਤਵਾਲ) ਦੇਸ਼ ਦੇ ਪ੍ਰਧਾਨ ਮੰਤਰੀ ਦੁਆਰਾ ਬੰਦ ਕੀਤੇ ਗਏ 500 ਅਤੇ 1000 ਦੇ ਨੋਟਾ ਕਾਰਨ ਕੈਂਸਰ ਦੇ ਮਰੀਜਾਂ ਨੂੰ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਮੀਡੀਆਂ ਕਲੱਬ ਦੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਪਨਾ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨ ਅਸੀ ਕਲੱਬ ਵੱਲੋਂ ਕੈਂਸਰ ਦੇ ਮਰੀਜ਼ ਕੇਵਲ ਸਿੰਘ ਦਾ ਇਲਾਜ ਕਰਵਾਉਣ ਲਈ ਮੋਹਾਲੀ ਦੇ ਮਂੈਕਸ (ਕੈਂਸਰ) ਹਸਪਤਾਲ ਲੈ ਕੇ ਗਏ ਤਾਂ ਜਦੋ ਅਸੀ ਉੱਥੇ ਕਾਊਂਟਰ ਤੇ ਫੀਸ ਜਮਾ੍ਹ ਕਰਵਾਉਣ ਲੱਗੇ ਤਾਂ ਉਨਾਂ੍ਹ ਨੇ ਸਾਡੇ ਤੋਂ 500 ਰੁ: ਦੇ ਪੁਰਾਣੇ ਨੋਟ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ।ਕਲੱਬ ਮੈਂਬਰਾਂ ਨੇ ਦੱਸਿਆ ਜਦ ਕਿ ਕਂੇਦਰ ਸਰਕਾਰ ਨੇ ਪੁਰਾਣੇ ਨੋਟ ਹਸਪਤਾਲਾ ਵਿੱਚ ਚੱਲਣ ਦੇ ਹੁਕਮ ਦਿੱਤੇ ਹੋਏ ਹਨ ।ਕਲੱਬ ਮੈਂਬਰਾਂ ਦਾ ਕਹਿਣਾ ਹੈ ਕਿ ਪਹਿਲਾ ਹੀ ਕੈਂਸਰ ਦੇ ਮਰੀਜ ਤਾਂ ਮੌਤ ਦੀ ਲੜਾਈ ਲੜ ਰਹੇ ਹਨ ਦੂਜੇ ਪਾਸੇ ਇਨਾਂ੍ਹ ਹਸਪਤਾਲਾਂ ਵੱਲੋਂ ਪੁਰਾਣੇ ਨੋਟ ਨਾ ਲੈ ਕੇ ਨਵੇਂ ਨੋਟਾ ਦੀ ਮੰਗ ਕਰਨਾ ਜਾਣਬੁਝ ਕੇ ਮਰੀਜਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ । ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਬਣੇ ਮੈਕਸ ਦੇ ਹਸਪਤਾਲਾ ਵਿੱਚ ਸੁਖਵੀਰ ਬਾਦਲ ਦਾ ਵੀ ਹਿੱਸਾ ਹੈ ।ਕਲੱਬ ਮੈਂਬਰਾਂ ਦਾ ਕਹਿਣਾ ਹੈ ਕਿ ਫਿਰ ਇਹ ਸਭ ਕੁਝ ਕਿਤੇ ਸੁਖਵੀਰ ਬਾਦਲ ਦੇ ਕਾਲੇ ਧਨ ਨੂੰ ਚਿੱਟਾ ਧਨ ਬਣਾਉਣ ਲਈ ਤਾਂ ਨਹੀਂ ਕੀਤਾ ਜਾ ਰਿਹਾ ।ਜਦੋ ਇਸ ਸਬੰਧੀ ਹਸਪਤਾਲ ਦੇ ਕੈਸ਼ੀਅਰ ਨਰਿੰਦਰ ਸਿੰਘ ਰਾਣਾ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਕਿਹਾ ਕਿ ਸਾਨੂੰ ਇਹ ਪੁਰਾਣੇ ਨੋਟ ਨਾ ਲੈਣ ਦਾ ਉੱਪਰੋ ਹੁਕਮ ਹੋਇਆ ਹੈ ।ਇਹ ਨੋਟ ਸਿਰਫ ਸਰਕਾਰੀ ਹਸਪਤਾਲਾਂ ਵਿੱਚ ਹੀ ਚੱਲ ਸਕਦੇ ਹਨ ਸਾਡੇ ਹਸਪਤਾਲ ਵਿੱਚ ਨਹੀਂ ।ਕਲੱਬ ਮੈਂਬਰਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਈ ਕੈਂਸਰ ਦੇ ਹਸਪਤਾਲਾਂ ਵਿੱਚ ਭਾਰੀ ਲੁੱਟ ਕੀਤੀ ਜਾ ਰਹੀ ਹੈ ।ਉਸਨੂੰ ਲੁੱਟ ਨੂੰ ਬੰਦ ਕੀਤਾ ਜਾਵੇ ਅਤੇ ਦਿੱਤੀ ਗਈ ਤਾਰੀਕ ਮੁਤਾਬਿਕ 31-12-16 ਤੱਕ ਕੈਂਸਰ ਦੇ ਹਰੇਕ ਹਸਪਤਾਲ ਵਿੱਚ 500 ਅਤੇ 1000 ਦੇ ਨੋਟ ਚਲਾਏ ਜਾਣ ਅਤੇ ਕੈਂਸਰ ਦੇ ਮਰੀਜ਼ਾ ਨੂੰ ਮਿਲਦੀ ਸਹਾਇਤਾ ਰਾਸ਼ੀ ਵਿੱਚ ਵਾਧਾ ਕੀਤਾ ਜਾਵੇ ।ਕਲੱਬ ਮੈਂਬਰਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮਾਜ ਸੇਵੀ ਦਾ ਕੰਮ ਕਰਨ ਵਾਲੇ ਸਾਰੇ ਕਲੱਬਾਂ ਨੂੰ ਸਾਰੇ ਹਸਪਤਾਲਾ ਵਿੱਚ ਪਹਿਲ ਦੇ ਅਧਾਰ ਤੇ ਬਣਦਾ ਸਤਿਕਾਰ ਦਿੱਤਾ ਜਾਵੇ ।

Share Button

Leave a Reply

Your email address will not be published. Required fields are marked *