ਨੋਟ ਬੰਦੀ ਇੱਕ ਲੋਕ ਪੱਖੀ ਫੈਸਲਾ ਹੁੰਦੇ ਹੋਏ, ਕੁਡਰ ਬੈਂਕਿੰਗ ਪ੍ਰਬੰਧਾਂ ਕਾਰਨ ਲੋਕ ਮਾਰੂ ਸਿੱਧ ਹੋ ਰਿਹਾ ਹੈ ਪ੍ਰਿੰ. ਸੰਧੂ

ss1

ਨੋਟ ਬੰਦੀ ਇੱਕ ਲੋਕ ਪੱਖੀ ਫੈਸਲਾ ਹੁੰਦੇ ਹੋਏ, ਕੁਡਰ ਬੈਂਕਿੰਗ ਪ੍ਰਬੰਧਾਂ ਕਾਰਨ ਲੋਕ ਮਾਰੂ ਸਿੱਧ ਹੋ ਰਿਹਾ ਹੈ ਪ੍ਰਿੰ. ਸੰਧੂ

vikrant-bansalਭਦੌੜ 28 ਨਵੰਬਰ (ਵਿਕਰਾਂਤ ਬਾਂਸਲ) ਨੋਟ ਬੰਦੀ ਦੇ ਫੈਸਲੇ ਤੋਂ ਲੋਕਾਂ ਨੂੰ ਲੁੱਟ ਦਾ ਪੈਸਾ ਬਾਹਰ ਆਉਣ ਦੀ ਕਾਫੀ ਉਮੀਦ ਹੈ, ਲੋਕ ਆਸ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਅਮੀਰੀ-ਗਰੀਬੀ ਦਾ ਪਾੜਾ ਕੁਝ ਘੱਟ ਸਕਦਾ ਹੈ, ਮਹਿੰਗਾਈ ਕੁਝ ਘਟ ਸਕਦੀ ਹੈ। ਪਰ ਦੂਸਰੇ ਪਾਸੇ ਬੈਕਾਂ ਦੇ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਨਵੀ ਕਰੰਸੀ ਨਾ ਮਿਲਣ ਤੋਂ ਲੋਕ ਬੁਰੀ ਤਰਾਂ ਪੀੜਤ ਹਨ, ਇਸ ਸਮੇਂ ਵਿਆਹ-ਸ਼ਾਦੀਆਂ ਵਾਲੇ ਮਾਪਿਆਂ ਦੀਆਂ ਖੁਦਕਸ਼ੀਆਂ ਉਪਰੰਤ, ਜਦ ਆਮ ਪ੍ਰੀਵਾਰ ਦਾ ਮੁਖੀ ਸ਼ਾਮ ਨੂੰ ਖਾਲੀ ਹੱਥ ਘਰ ਮੁੜਦਾ ਹੈ ਤਾਂ ਸਮਝੋ ਘਰ ਵਿਚ ਇੱਕ ਤਰਾਂ ਦਾ ਸਨਾਟਾ ਛਾ ਜਾਂਦਾ ਹੈ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ‘ਆਪ’ ਦੇ ਸੀਨੀਅਰ ਆਗੂ ਪ੍ਰਿੰ. ਸੁਰਜੀਤ ਸਿੰਘ ਸੰਧੂ ਨੇ ਕੁਝ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇ ਕੀਤਾ। ਉਨਾਂ ਅੱਗੇ ਆਖਿਆ ਕਿ ਵਿਆਹ ਸ਼ਾਦੀਆਂ ਅਤੇ ਹੋਰ ਅਣਸਰਦੇ ਖਰਚਿਆਂ ਬਾਰੇ ਲੋੜਵੰਦ ਤੋ ਸਵੈ-ਘੋਸ਼ਣਾ ਪੱਤਰ ਲੈ ਕੇ ਪੈਸੇ ਦੀ ਲਿਮਟ 2.5 ਲੱਖ ਰੁਪਏ ਤੋਂ ਵਧਾਈ ਜਾਵੇ। ਬਾਕੀ ਆਮ ਲੋਕਾਂ ਨੂੰ 5-6 ਸ੍ਰੇਣੀਆਂ ਜਿਵੇ ਇਸਤਰੀ, ਸੀਨੀਅਰ ਸਿਟੀਜਨ, ਕਿਸਾਨ, ਨੀਲੇ ਕਾਰਡ ਧਾਰਕ, ਅਧਾਰ ਕਾਰਡਾਂ ਦੇ ਜਿਸਤ-ਟਾਂਕ ਨੰਬਰਾਂ ਆਦਿ ਵਿਚ ਵੰਡ ਕੇ ਹਫਤੇ ਦਾ ਇੱਕ ਇੱਕ ਦਿਨ ਨਿਸਚਤ ਕਰਕੇ, ਹਫਤੇ ਦੇ ਗੁਜਾਰੇ ਜੋਗੀ ਰਾਸ਼ੀ ਇੱਕ ਵਾਰ ਦਿੱਤੀ ਜਾਵੇ। ਅਜਿਹਾ ਕਰਨ ਨਾਲ ਲੋਕਾਂ ਦੀ ਹਰ ਰੋਜ ਆਪਣੇ ਜਰੂਰੀ ਕੰਮ ਛੱਡਕੇ, ਲਾਇਨਾਂ ਚ ਖੜਕੇ ਸ਼ਾਮ ਨੂੰ ਖਾਲੀ ਹੱਥ ਮੁੜਨ ਵਾਲੀ ਖੱਜਲ ਖੁਆਰੀ ਖਤਮ ਹੋ ਜਾਵੇਗੀ। ਇਸ ਸਮੇਂ ਉਹਨਾਂ ਦੇ ਨਾਲ ਭਦੌੜ ਸਰਕਲ ਦੇ ਇੰਚਾਰਜ ਐਡਵੋਕੇਟ ਕੀਰਤ ਸਿੰਗਲਾ, ਰੇਸ਼ਮ ਸਿੰਘ ਜੰਗੀਆਣਾ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *