ਨੋਟ ਬਦਲਣ ਲਈ ਇੱਕ ਹਫਤੇ ਬਾਦ ਵੀ ਬੈਂਕਾਂ ਵਿੱਚ ਲੱਗੀਆਂ ਲੰਮੀਆਂ ਕਤਾਰਾਂ

ss1

ਨੋਟ ਬਦਲਣ ਲਈ ਇੱਕ ਹਫਤੇ ਬਾਦ ਵੀ ਬੈਂਕਾਂ ਵਿੱਚ ਲੱਗੀਆਂ ਲੰਮੀਆਂ ਕਤਾਰਾਂ

ਭੀਖੀ, 19 ਨਵੰਬਰ (ਵੇਦ ਤਾਇਲ) ਪੰਜ ਸੌ ਤੇ ਇੱਕ ਹਜਾਰ ਦੀ ਨੋਟ ਬੰਦੀ ਨਾਲ ਇੱਕ ਵਾਰ ਆਮ ਆਦਮੀ ਫਿਕਰਾਂ ‘ਚ ਡੁੱਬਿਆ ਨਜ਼ਰ ਆ ਰਿਹਾ ਹੈ।ਨੋਟ ਬੰਦੀ ਨਾਲ ਸਮਾਜ ਦੇ ਹਰ ਤਬਕੇ ਤੇ ਇਸ ਦਾ ਪ੍ਰਭਾਵ ਸਪਸਟ ਰੂਪ ‘ਚ ਦੇਖਣ ਨੂੰ ਮਿਲ ਰਿਹਾ ਹੈ।ਨੋਟਬੰਦੀ ਦਾ ਇੱਕ ਹਫਤਾ ਬੀਤਣ ਦੇ ਬਾਵਜੂਦ ਵੀ ਹਰ ਕੋਈ ਨੋਟ ਬਦਲਣ ਲਈ ਸਵੇਰੇ ਤੋਂ ਹੀ ਡਾਕਘਰਾਂ ਤੇ ਬੈਂਕਾਂ ਅੱਗੇ ਲੱਗੀਆਂ ਲੰਮੀਆਂ ਲਾਇਨਾਂ ‘ਚ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਹੈ।ਇਸ ਦੌਰਾਨ ਹੀ ਡਾਕਘਰਾਂ ਦੇ ਬਾਬੂਆਂ ਤੇ ਬੈਂਕ ਦੇ ਅਮਲੇ ਵੱਲੋਂ ਲੋਕਾਂ ਨਾਲ ਦੁਰਵਿਵਹਾਰ ਦੀ ਖ਼ਬਰਾਂ ਵੀ ਮਿਲ ਰਹੀਆਂ ਹਨ।ਇਸ ਮਾਮਲੇ ‘ਚ ਸਭ ਤੋਂ ਮਾੜੀ ਅਣਪੜ੍ਹ ਤਬਕੇ ਨਾਲ ਗੁਜਰ ਰਹੀ ਹੈ।ਉਸ ਨੂੰ ਖੁਦ ਕੋਈ ਫਾਰਮ ਨਹੀਂ ਭਰਨਾ ਆਉਦਾ ਤੇ ਜਦੋਂ ਉਹ ਕਿਸੇ ਤੋਂ ਫਾਰਮ ਭਰਾ ਲੈਂਦਾ ਹੈ ਤਾਂ ਅੱਗੋਂ ਕੈਸ਼ ਖਤਮ ਹੋਣ ਦੀ ਗੱਲ ਸੁਣਕੇ ਉਹ ਖੜਿਆ-ਖੜਿਆ ਸੁੰਨ ਹੋਣ ਵਾਂਗ ਜਾਪਦਾ ਹੈ।ਇਸ ਸਬੰਧੀ ਬਲਵਿੰਦਰ ਸਿੰਘ ਢੈਪਈ, ਜਗਤਾਰ ਸਿੰਘ ਅਤਲਾ ਕਲਾਂ, ਪੂਰਨ ਰਾਮ ਭੀਖੀ, ਬਲਦੇਵ ਸਿੰਘ ਹੋਡਲਾ ਕਲਾਂ, ਬਲਵੀਰ ਸਿੰਘ ਢੈਪਈ ਨੇ ਦੱਸ਼ਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਖੱਜਲ ਖੁਆਾਰ ਹੋ ਰਹੇ ਹਨ ਪ੍ਰੰਤੂ ਉਨ੍ਹਾਂ ਦਾ ਕੋਈ ਵੱਸ ਨਹੀਂ ਚੱਲਦਾ ਜਦੋਂ ਕਿ ਲੋਕ ਬਾਹਰੋ ਬਾਹਰੀ ਆਪਣਾ ਕੰਮ ਕਰਾਕੇ ਚਲੇ ਜਾਂਦੇ ਹਨ।ਇੱਥੇ ਜੇਕਰ ਕਾਰੋਬਾਰ ਦੀ ਗੱਲ ਕਰੀਏ ਤਾਂ ਕਸਬੇ ਦੇ ਕਰਿਆਣਾ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਿਛਲੇ ਦਿਨਾਂ ਤੋਂ ਕੰਮ ਚੌਪਟ ਪਿਆ ਹੈ।ਥੋਕ ਦੁਕਾਨਦਾਰ ਉਨ੍ਹਾਂ ਨੂੰ ਸੌਦਾ ਨਹੀਂ ਦੇ ਰਹੇ ਤੇ ਉਹ ਨਵੀਂ ਕਰੰਸੀ ਦੀ ਮੰਗ ਕਰ ਰਹੇ ਹਨ।ਅਜਿਹੇ ਵਿੱਚ ਇੱਕ ਵਾਰ ਤਾਂ ਉਨ੍ਹਾਂ ਦਾ ਰੋਜਾਨਾ ਦਾ ਕਾਰੋਬਾਰ ਲੜ-ਖੜਾ ਗਿਆ ਹੈ।ਇੱਕ ਕਰਿਆਣਾ ਦੁਕਾਨਦਾਰ ਸੁਖਦੇਵ ਸਿੰਘ ਸੁੱਖਾ ਦਾ ਕਹਿਣਾ ਹੈ ਕਿ ਗਲੀਆਂ ਵਿਹੜਿਆਂ ‘ਚ ਕਰਿਆਣੇ ਦੀਆਂ ਦੁਕਾਨਾਂ ਕਰਨ ਵਾਲੇ ਦੁਕਾਨਦਾਰ ਨੂੰ ਨਿੱਤ ਖੁੱਲੇ ਪੈਸੈ ਚਾਹੀਦੇ ਹੁੰਦੇ ਹਨ।ਉਨ੍ਹਾਂ ਨੇ ਤਾਂ ਦਸ-ਦਸ, ਵੀਹ-ਵੀਹ ਰੁਪੈ ਦੀ ਚੀਜ ਵੇਚਣੀ ਹੁੰਦੀ ਹੈ ਤੇ ਪੈਸੇ ਖੁੱਲੇ ਨਾ ਹੋਣ ਕਰਕੇ ਉਨ੍ਹਾਂ ਦਾ ਕੁਝ ਨਹੀਂ ਵਿਕ ਰਿਹਾ।ਉਨ੍ਹਾਂ ਨੂੰ ਇਸ ਵਰਤਾਰੇ ਦੀ ਡਾਢੀ ਮਾਰ ਸਹਿਣੀ ਪੈ ਰਹੀ ਹੈ।ਮਜਦੂਰ ਹੰਸਾ ਸਿੰਘ ਨੇ ਕਿਹਾ ਕਿ ਮਾਲਕ ਪਿਛਲੇ ਕੀਤੇ ਕੰਮ ਦਾ ਪੰਜ ਸੌ ਜਾਂ ਹਜਾਰ ਦਾ ਨੋਟ ਦੇ ਰਿਹਾ ਹੈ, ਪਰ ਇਹ ਰੂਪੈ ਉਨ੍ਹਾਂ ਦੇ ਕਿਧਰੇ ਨਹੀਂ ਚਲਦੇ।ਹੰਸਾ ਸਿੰਘ ਨੇ ਕਿਹਾ ਕਿ ਹੁਣ ਸਥਿੱਤੀ ਇਹ ਹੈ ਕਿ ਜੇਕਰ ਉਹ ਕੰਮ ਤੇ ਨਹੀਂ ਜਾਂਦੇ ਤਾਂ ਘਰ ਨਹੀਂ ਤੁਰਦਾ,ਜੇ ਉਹ ਸਾਰਾ ਦਿਨ ਬੈਂਕਾਂ,ਡਾਕਘਰਾਂ ਅੱਗੇ ਖੜ੍ਹੇ ਰਹਿਣਗੇ ਤਾਂ ਉਨ੍ਹਾਂ ਦੀ ਦਿਹਾੜੀ ਮਰਦੀ ਹੈ।ਲੋਕਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਲਈ ਸਰਕਾਰ ਨੇ ਕੋਈ ਕੋਈ ਬੰਦੋਬਸਤ ਕਰਨਾ ਸੀ ਤਾਂ ਜੋ ਕਿਸੇ ਨੂੰ ਤਕਲੀਫ ਨਾ ਆਉਂਦੀ।

Share Button

Leave a Reply

Your email address will not be published. Required fields are marked *