Tue. Jun 25th, 2019

ਨੋਟਬੰਦੀ ਵਾਲਾ ਫੈਸਲਾ ਸਹੀ ਪਰ ਲਾਗੂ ਕਰਨ ਦਾ ਤਰੀਕਾ ਗਲਤ-ਪ੍ਰਿੰ.ਤਰਸਿੱਕਾ

ਨੋਟਬੰਦੀ ਵਾਲਾ ਫੈਸਲਾ ਸਹੀ ਪਰ ਲਾਗੂ ਕਰਨ ਦਾ ਤਰੀਕਾ ਗਲਤ-ਪ੍ਰਿੰ.ਤਰਸਿੱਕਾ

ਕਾਲਾ ਧਨ ਕਿੱਥੇ ਕਿੱਥੇ ਸਭ ਸਰਕਾਰ ਨੂੰ ਪਤਾ,ਜਨਤਾ ਨੂੰ ਐਵੇ ਗਦੀਗੇੜ੍ਹ੍ਹ ਵਿੱਚ ਪਾਇਆ

29-nov-2016-tਤਰਸਿੱਕਾ 29 ਨਵੰਬਰ (ਕੰਵਲ ਜੋਧਾ ਨਗਰੀ) ਪਿਛਲੇ ਕਾਫੀ ਦਿਨ੍ਹਾਂ ਤੋਂ ਆਮ ਲੋਕਾਂ ਨੂੰ ਸਰਕਾਰ ਨੇ ਗਦੀਗੇੜ੍ਹ੍ਹ ਵਿੱਚ ਪਾਇਆ ਹੋਇਆ ਤੇ ਪੂਰੇ ਦੇਸ਼ ਅੰਦਰ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ ਜਿਸਦਾ ਕਾਰਣ 500 ਤੇ 1000 ਰੁਪਏ ਦੀ ਨੋਟਬੰਦੀ ਹੈ,ਗਰੀਬ ਤੇ ਆਮ ਲੋਕਾਂ ਦਾ ਜੀਵਨ ਚਾਰੇ ਪਾਸੇ ਤੌਂ ਦੁੱਖਾਂ ਤਕਲੀਫਾਂ ਨਾਲ ਭਰ ਗਿਆ ਹੈੈ,ਜਿਹੜੀ ਤਾਕਤ ਤੇ ਸਮਾਂ ਦੇਸ਼ ਦੀ ਤਰੱਕੀ ਵਿੱਚ ਲੱਗਣੀ ਸੀ,ਅੱਜ ਉਹ ਬੈੱਕਾਂ ਦੀਆਂ ਲਾਈਨਾਂ ਵਿੱਚ ਖ਼ਰਾਬ ਹੋ ਰਹੀ,ਕਿਉਂਕਿ ਸਰਕਾਰ ਦਾ ਨੌਟਬੰਦੀ ਦਾ ਤਰੀਕਾਂ ਲਾਗੂ ਕਰਨ ਵਾਲਾ ਤਰੀਕਾ ਬਿਲਕੁੱਲ ਗਲਤ ਸਾਬਤ ਹੋ ਰਿਹਾ ਹੈ ਇਹ ਬੋਲ ਸ਼ਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਅੱਜ ਪ੍ਰੈੱਸ ਕਾਨਫਰੰਸ਼ ਦੌਰਾਨ ਬੋਲਦਿਆਂ ਕਹੇ।ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਕਿ ਨੋਟਬੰਦੀ ਦੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਲਾਗੂ ਕਰਨ ਵਾਲੇ ਤਰੀਕੇ ਦੀ ਸ਼ਖ਼ਤ ਅਲੋਚਨਾਂ ਕਰਦੇੇ ਹਾਂ ਕਿਉ ਕਿ ਇਸ ਤਰੀਕੇ ਨਾਲ ਲੋਕ ਬਹੁਤ ਪ੍ਰਭਾਵਿਤ ਹੋ ਰਹੇ ਨੇ ,ਦੂਸਰਾ ਅਮੀਰ ਲੋਕਾਂ ਨੂੰ ਕੋਈ ਫਰਕ ਨਹੀ ਪਿਆ ਤੇ ਨਾ ਹੀ ਉਹ ਕਿਸੇ ਲੰਬੀ ਕਤਾਰ ਵਿੱਚ ਖੜੇ ਦਿਸਦੇ ਨੇ,ਕਾਲਾ ਧਨ ਕਿੱਥੇ ਕਿੱਥੇ ਤੇ ਕਿਸ ਕਿਸ ਕੋਲ ਸਰਕਾਰ ਨੂੰ ਸਾਰਾ ਪਤਾ ਹੁੰਦਾ ਜੇ ਸਰਕਾਰ ਚਾਹੇ ਤਾਂ ਸਭ ਕੁਝ ਇੱਕ ਦਿਨ ਵਿੱਚ ਨੰਗਾ ਹੋ ਸਕਦਾ ਹੈ,ਪ੍ਰਿੰਸੀਪਲ ਤਰਸਿੱਕਾ ਨੇ ਕੇ ਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲੋਕ ਬਹੁਤ ਗਦੀਗੇੜ੍ਹ੍ਹ ਵਿੱਚ ਪਏ ਹੋਏ ਨੇ ਕ੍ਰਿਪਾ ਕਰਕੇ ਅਗਾਂਹ ਕੋਈ ਹੋਰ ਬਿਨ੍ਹਾਂ ਲੱਤਾਂ ਪੈਰਾਂ ਵਾਲਾ ਫੈਸਲਾ ਲੋਕਾਂ ਤੇ ਲਾਗੂ ਨਾ ਕੀਤਾ ਜਾਵੇ।

Leave a Reply

Your email address will not be published. Required fields are marked *

%d bloggers like this: