ਨੋਟਬੰਦੀ ਨੇ ਅਮੀਰਾਂ ਦਾ ਕਾਲਾ ਧਨ ਚਿੱਟਾ ਬਣਾਇਆ ਕਾ. ਸਮਾਓ

ss1

ਨੋਟਬੰਦੀ ਨੇ ਅਮੀਰਾਂ ਦਾ ਕਾਲਾ ਧਨ ਚਿੱਟਾ ਬਣਾਇਆ ਕਾ. ਸਮਾਓ

16-samoਬੁਢਲਾਡਾ 16, ਨਵੰਬਰ(ਤਰਸੇਮ ਸ਼ਰਮਾਂ): ਚੌਣਾ ਵਿੱਚ ਵੋਟਾਂ ਵਟੋਰਨ ਲਈ ਭਾਵੇਂ ਅੱਜ ਸਾਰੀਆਂ ਸੱਤਾਧਾਰੀ ਪਾਰਟੀਆਂ ਲੋਕ ਪੱਖੀ ਹੋਣ ਦਾ ਡਰਾਮਾ ਕਰ ਰਹੀਆਂ ਹਨ ਪਰ ਹਕੀਕਤ ਇਹ ਹੈ ਕਿ ਅਕਾਲੀਭਾਜਪਾ, ਕਾਂਗਰਸ ਸਮੇਤ ਆਮ ਆਦਮੀ ਪਾਰਟੀ ਸਭ ਪੂੰਜੀਪਤੀ ਪੱਖੀ ਪਾਰਟੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਸੀ ਪੀ ਆਈ (ਐਮ ਐੱਲ) ਲਿਬਰੇਸ਼ਨ ਦੇ ਉਮੀਦਵਾਰ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਪਿੰਡ ਗੁੜੱਦੀ ਵਿਖੇ ਲੋਕਾਂ ਦੇ ਇੱਕ ਭਰਵੇ ਦਲਿਤ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਇਸ ਮੌਕੇ ਤੇ ਕਾ. ਸਮਾਓ ਦਾ ਦਲਿਤ ਮਜਦੂਰ ਔਰਤਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਰਾਜ ਅੰਦਰ ਦਲਿਤਾਂ ਉੱਪਰ ਸਰਕਾਰੀ ਸਰਪ੍ਰਸਤੀ ਹੇਠ ਹੋਏ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਹੁਣ ਗਰੀਬਾਂ ਕੋਲ ਢੁਕਵਾ ਸਮਾਂ ਹੈ। ਉਨ੍ਹਾਂ ਕਿਹਾ ਕਿ ਸੱਤਾ ਉੱਪਰ ਬੈਠ ਕੇ ਅਕਾਲੀਭਾਜਪਾ, ਕਾਂਗਰਸ ਸਮੇਤ ਰੰਗ ਬਰੰਗੇ ਹਾਕਮਾਂ ਨੇ ਪੂੰਜੀਪਤੀਆਂ ਦੇ ਮੁਨਾਫੇ ਲਈ ਸਿੱਖਿਆ, ਇਲਾਜ, ਪਾਣੀ, ਬਿਜਲੀ, ਸੜਕਾਂ ਸਭ ਸਹੂਲਤਾਂ ਪੁੂਰਨ ਤੋਂਰ ਤੇ ਗਰੀਬਾਂ ਤੋਂ ਦੂਰ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਮੋਦੀ ਦੀ ਨੋਟਬੰਦੀ ਨੇ ਜਿੱਥੇ ਅਮੀਰਾਂ ਦਾ ਕਾਲਾ ਧਨ ਚਿੱਟਾ ਬਣਾ ਦਿੱਤਾ ਹੈ ਉਥੇ ਗਰੀਬ ਲੋਕ ਆਪਣੇ ਹੀ ਨੋਟ ਲੈਣ ਲਈ ਜਲੀਲ ਹੋ ਰਹੇ ਹਨ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਪਾਣੀਆ ਤੇ ਹੋ ਰਹੇ ਹਮਲੇ ਲਈ ਬਾਦਲ ਅਤੇ ਕੈਪਟਨ ਦੋਵੇਂ ਮੁੱਖ ਜੁੰਮੇਵਾਰ ਹਨ ਪਰ ਹੁਣ ਜਦੋ ਭਾਜਪਾ ਮੋਦੀ ਦੀ ਦਖਲ ਅੰਦਾਜ਼ੀ ਨਾਲ ਦੇਸ਼ ਦੀ ਸੁਪਰੀਮ ਕੋਰਟ ਦੇ ਫੈਸਲੇ ਤੋ ਬਾਅਦ ਅਕਾਲੀਕਾਂਗਰਸੀ ਪਾਣੀਆ ਦੇ ਮੁੱਦੇ ਤੇ ਰਾਜਨੀਤੀ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਪੰਜਾਬ ਦੇ ਮੁੱਦਿਆ ਦਾ ਹਿਤਾਇਸ਼ੀ ਹੈ ਤਾਂ ਕੇਂਦਰ ਦੀ ਸਰਕਾਰ ਵਿੱਚੋ ਆਪਣੇ ਐਮ.ਪੀਆਂ ਸਮੇਤ ਆਪਣੀ ਨੂੰਹ ਨੂੰ ਮੰਤਰੀ ਦੇ ਅਹੁਦੇ ਤੋ ਅਸਤੀਫਾ ਦਿਵਾਏ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ 2017 ਵਿੱਚ ਵੋਟਾਂ ਵਟੋਰਨ ਲਈ ਗਲੀ ਗਲੀ ਘੁੰਮ ਰਹੇ ਮੌਕਾਪ੍ਰਸਤ ਲੀਡਰਾਂ ਤੋ ਸੁਚੇਤ ਰਹਿਣ। ਉਹਨਾਂ ਕਿਹਾ ਕਿ ਲਿਬਰੇਸ਼ਨ ਪਾਰਟੀ ਕਰਜ਼ਾਮੁਕਤੀ, ਪਲਾਂਟ ਅਤੇ ਰੁਜ਼ਗਾਰ ਪ੍ਰਾਪਤੀ ਸਮੇਤ ਸਿੱਖਿਆ, ਸਿਹਤ, ਪਾਣੀ ਵਰਗੀਆਂ ਸਹੂਲਤਾਂ ਦੀ ਗਾਰੰਟੀ ਵਰਗੇ ਮੁੱਦਿਆ ਤੇ ਚੋਣ ਲੜ੍ਹ ਰਹੀ ਹੈ। ਇਸ ਮੋਕੇ ਤਹਿਸੀਲ ਸੱਕਤਰ ਕਾਮਰੇਡ ਨਿੱਕਾ ਸਿੰਘ ਬਹਾਦਰਪੁਰ, ਤਹਿਸੀਲ ਪ੍ਰਧਾਨ ਕਾਮਰੇਡ ਸੁਖਵਿੰਦਰ ਬੋਹਾ, ਕਾਮਰੇਡ ਜਗਸੀਰ ਸਿੰਘ ਅੱਕਾਂਵਾਲੀ, ਭੋਲਾ ਸਿੰਘ ਗੁੱੜਦੀ, ਪੱਪੂ ਸਿੰਘ, ਚਰਨਜੀਤ ਕੌਰ, ਜਗਸੀਰ ਸਿੰਘ ਬਾਬਾ ਨੇ ਵੀ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *