ਨੋਟਬੰਦੀ ਦੌਰਾਨ ਲੋਕਾਂ ਨੂੰ ਰਾਹਤ ਪਹੁੰਚਾਣ ਲਈ ਜ਼ਿਲ੍ਹਾ ਲੀਡ ਬੈਂਕ ਦੁਆਰਾ 236 ਪੀ.ਓ.ਐਸ ਮਸ਼ੀਨਾਂ ਲਗਾਈਆਂ ਗਈਆਂ ਡਿਪਟੀ ਕਮਿਸ਼ਨਰ

ss1

ਨੋਟਬੰਦੀ ਦੌਰਾਨ ਲੋਕਾਂ ਨੂੰ ਰਾਹਤ ਪਹੁੰਚਾਣ ਲਈ ਜ਼ਿਲ੍ਹਾ ਲੀਡ ਬੈਂਕ ਦੁਆਰਾ 236 ਪੀ.ਓ.ਐਸ ਮਸ਼ੀਨਾਂ ਲਗਾਈਆਂ ਗਈਆਂ ਡਿਪਟੀ ਕਮਿਸ਼ਨਰ
-ਜ਼ਿਲ੍ਹੇ ਭਰ ਵਿੱਚ ਡਿਜੀਟਲ ਪੇਮੈਂਟ ਦੀ ਜਾਣਕਾਰੀ ਸਬੰਧੀ 13 ਕੈਂਪ ਲਗਾਏ ਗਏ

ਬਠਿੰਡਾ : 8 ਦਸੰਬਰ(ਪਰਵਿੰਦਰ ਜੀਤ ਸਿੰਘ) ਨੋਟਬੰਦੀ ਕਾਰਨ ਕੈਸ਼ ਦੀ ਘਾਟ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦੁਆਰਾ ਵੱਖ-ਵੱਖ ਉਪਰਾਲੇ ਕੀਤੇ ਗਏ ਹਨ। ਇਸ ਤਹਿਤ ਲੀਡ ਬੈਂਕ ਦੁਆਰਾ 236 ਪੁਆਇੰਟ ਆਫ ਸੇਲ (ਪੀ.ਓ.ਐਸ) ਮਸ਼ੀਨਾਂ ਵੱਖ-ਵੱਖ ਥਾਵਾਂ ਤੇ ਲਗਾਈਆਂ ਗਈਆਂ ਅਤੇ 700 ਦੇ ਕਰੀਬ ਅਰਜ਼ੀਆਂ ਬਕਾਇਆ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਘਣਸ਼ਿਆਮ ਥੋਰੀ ਨੇ ਕਿਹਾ ਕਿ ਬੈਂਕ ਅਫ਼ਸਰਾਂ ਅਤੇ ਲੋਕਾਂ ਅਨੁਸਾਰ ਬੈਂਕਾਂ ਵਿੱਚ ਕੈਸ਼ ਦੀ ਘਾਟ ਹੈ। ਜ਼ਿਲ੍ਹੇ ਵਿੱਚ 37 ਬੈਂਕਾਂ ਦੀਆਂ 326 ਬ੍ਰਾਂਚਾਂ ਅਤੇ 250 ਏ.ਟੀ.ਐਮ. ਹਨ। ਉਨ੍ਹਾਂ ਕਿਹਾ ਕਿ ਪ੍ਰਤੀ ਦਿਨ ਕੈਸ਼ 30 ਪ੍ਰਤੀਸ਼ਤ ਘੱਟ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਘਾਟ ਦੇ ਚਲਦੇ ਰਾਜ ਸੂਬਾ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪ੍ਰਸ਼ਾਸ਼ਨ ਦੀ ਮੱਦਦ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ 1500 ਕਰੋੜ ਰੁਪਏ ਦਸੰਬਰ ਮਹੀਨੇ ਲਈ ਮੰਗੇ ਗਏ ਹਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਾ ਹੋਵੇ।
ਸ਼੍ਰੀ ਥੋਰੀ ਨੇ ਦੱਸਿਆ ਕਿ ਚੈਕ ਰਾਹੀਂ ਇੱਕ ਹਫ਼ਤੇ ਦੀ ਪੈਸੇ ਕਢਵਾਉਣ ਦੀ ਲਿਮਟ 24 ਹਜ਼ਾਰ ਰੁਪਏ ਹੈ ਜਦਕਿ ਅਸਲ ਵਿੱਚ ਇੱਕ ਖਾਤਾਧਾਰਕ ਸਿਰਫ਼ 3 ਹਜ਼ਾਰ ਰੁਪਏ ਕਢਵਾਉਣ ਵਿੱਚ ਸਮਰਥ ਹੈ। ਇਸ ਤੋਂ ਇਲਾਵਾ ਏ.ਟੀ.ਐਮ. ਦੀ ਪ੍ਰਤੀਦਿਨ ਪੈਸਾ ਕਢਵਾਉਣ ਦੀ ਲਿਮਟ 2000 ਰੁਪਏ ਹੈ। ਪੁਰਾਣੇ ਨੋਟਾਂ ਦੀ ਬੰਦੀ ਕਾਰਣ ਕਾਰਣ ਕੈਸ਼ ਦੀ ਮੰਗ ਵਧ ਗਈ ਹੈ ਅਤੇ ਇਸ ਕਾਰਣ ਏ.ਟੀ.ਐਮ. ਮਸ਼ੀਨਾਂ ਦੇ ਬਾਹਰ ਭੀੜ ਵਿੱਚ ਵੀ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨ੍ਹਾਂ ਵਿਆਹ ਸ਼ਾਦੀਆਂ ਦੇ ਸਮਾਗਮ ਜਿਆਦਾ ਹਨ ਅਤੇ ਪੁਰਾਣੇ ਨੋਟਾਂ ਦੇ ਬੰਦ ਹੋਣ ਕਾਰਣ ਲੋਕ ਜ਼ਿਆਦਾ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸਹਿਕਾਰੀ ਬੈਂਕਾਂ ਅਨੁਸਾਰ ਉਨ੍ਹਾਂ ਦੀ ਆਮਦਨ ਦਾ ਮੁੱਖ ਸ੍ਰੋਤ ਕਰਜ਼ਿਆਂ ਦੀ ਅਦਾਇਗੀ ਹੈ ਪ੍ਰੰਤੂ ਇਹ ਵੀ ਘਟ ਗਈ ਹੈ। ਇਸ ਕਾਰਣ ਬੈਂਕਾਂ ਵਿੱਚ ਕੈਸ਼ ਦੀ ਕਮੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਕਾਰਣਾਂ ਕਰਕੇ ਸਰਕਾਰ ਡਿਜੀਟਲ ਪੇਮੈਂਟ ਨੂੰ ਪ੍ਰਚਾਰਿਤ ਕਰ ਰਹੀ ਹੈ।

ਨੇ ਦੱਸਿਆ ਕਿ ਪੀ.ਓ.ਐਸ. ਮਸ਼ੀਨਾਂ ਲਗਾਉਣ ਤੋਂ ਇਲਾਵਾ ਲੀਡ ਬੈਂਕ ਦੁਆਰਾ ਵੱਖ-ਵੱਖ ਥਾਵਾਂ ‘ਤੇ ਡਿਜੀਟਲ ਪੇਮੈਂਟ ਜਾਣਕਾਰੀ ਸਬੰਧੀ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਮੰਤਵ ਹਰ ਲੋੜਵੰਦ ਨੂੰ ਬਿਨਾਂ ਕੈਸ਼ ਦੇ ਲੈਣ ਦੇਣ ਸਿਖਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਔਖੀ ਘੜੀ ਦਾ ਸਾਹਮਣਾ ਨਾ ਕਰਨਾ ਪਏ। ਉਨ੍ਹਾਂ ਕਿਹਾ ਕਿ ਜਿਹੜੀ ਵੀ ਸੰਸਥਾ ਪੀ.ਓ.ਐਸ. ਮਸ਼ੀਨ ਲਗਾਉਣੀ ਚਾਹੁੰਦੀ ਹੈ ਉਹ ਉਸ ਬੈਂਕ ਨਾਲ ਸਪੰਰਕ ਕਰੇ ਜਿਥੇ ਉਸ ਦਾ ਚਾਲੂ (ਕਰੰਟ ਅਕਾਊਂਟ) ਖਾਤਾ ਹੈ।
ਜ਼ਿਲ੍ਹਾ ਦੇ ਲੀਡ ਬੈਂਕ ਅਫ਼ਸਰ ਸ਼੍ਰੀ ਰਾਕੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਇਹ ਕੈਂਪ ਗੁਰੂ ਗੋਬਿੰਦ ਰਿਫਾਇਨਰੀ, ਬਠਿੰਡਾ ਕੈਮੀਕਲ ਫੈਕਟਰੀ, 2 ਕੈਂਪ ਪੇਂਡੂ ਸਵੈ ਰੋਜਗਾਰ ਸਿਖਲਾਈ ਕੇਂਦਰ, 6 ਕੈਂਪ ਪਿੰਡ ਮਹਿਰਾਜ ਅਤੇ 2 ਕੈਂਪ ਭਗਤਾ ਵਿਖੇ ਲਗਾਏ ਗਏ ਹਨ। ਇਨ੍ਹਾਂ ਕੈਂਪਾਂ ਵਿੱਚ 524 ਲੋਕਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਨਾਂ ਕੈਂਸ ਦੇ ਲੈਣ ਦੇਣ ਤੋਂ ਇਲਾਵਾ ਇਹ ਵੀ ਸਿਖਾਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਬੈਂਕ ਵਿਚ ਪਏ ਪੈਸੇ ਨੂੰ ਬਚਾ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਡਿਜੀਟਲ ਪੇਮੈਂਟ ਦਾ ਪਾਸਵਰਡ ਕਿਸੇ ਵੀ ਅਣਜਾਣ ਬੰਦੇ ਨਾਲ ਸਾਂਝਾ ਨਾ ਕਰਨ। ਇਸ ਤੋਂ ਇਲਾਵਾ ਵਿੱਤੀ ਸਾਖਰਤਾ ਸਲਾਹਕਾਰ ਪਿੰਡ ਪੱਧਰ ਉੱਤੇ ਜਾਗਰੂਕਤਾ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਕੈਂਪ ਜਾਰੀ ਰਹਿਣਗੇ।

Share Button

Leave a Reply

Your email address will not be published. Required fields are marked *