ਨੋਟਬੰਦੀ ਦੇ ਅਸਰ ਨਾਲ ਨਗਰ ਕੌਂਸਲ ਚੰਡੀਗੜ੍ਹ ਚ ਬੀਜੇਪੀ ਨੂੰ ਮਿਲੀ ਕਾਮਯਾਬੀ ਦਾ ਅਸਰ ਪੰਜਾਬ ਵਿਧਾਨ ਸਭਾ ਚੋਣਾਂ ਚ ਵੀ ਹੋਵੇਗਾ

ss1

ਨੋਟਬੰਦੀ ਦੇ ਅਸਰ ਨਾਲ ਨਗਰ ਕੌਂਸਲ ਚੰਡੀਗੜ੍ਹ ਚ ਬੀਜੇਪੀ ਨੂੰ ਮਿਲੀ ਕਾਮਯਾਬੀ ਦਾ ਅਸਰ ਪੰਜਾਬ ਵਿਧਾਨ ਸਭਾ ਚੋਣਾਂ ਚ ਵੀ ਹੋਵੇਗਾ
ਮੋਦੀ ਜੀ ਵੱਲੋ ਲਏ ਗਏ ਪੰਜਾਹ ਦਿਨ ਹੋਣ ਤੇ ਬੈਂਕਾਂ ਚ ਨਹੀ ਹੋਣਾ ਪਵੇਗਾ ਖੱਜਲ ਖੁਆਰ: ਜਗਜੀਤ ਮਿਲਖਾ

ਸਰਦੂਲਗੜ੍ਹ 24 ਦਸੰਬਰ(ਗੁਰਜੀਤ ਸ਼ੀਂਹ) ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਨੋਟਬੰਦੀ ਦੇ ਫੈਸਲੇ ਨਾਲ ਜਿੱਥੇ ਆਮ ਲੋਕਾਂ ਨੂੰ ਫਾਇਦਾ ਹੋਇਆ ਹੈ ਉੱਥੇ ਕਿਸਾਨ ਵਰਗ ਚ ਵੀ ਖੁਸ਼ੀ ਹੋਈ ਹੈ।ਅੱਜ ਕਿਸਾਨਾਂ ਨੂੰ ਉਹਨਾਂ ਦੀਆਂ ਬੈਂਕਾਂ ਚ ਧੜਾਧੜ ਲਿਮਟਾਂ ਬਣ ਰਹੀਆਂ ਹਨ।ਉਹ ਦਿਨ ਦੂਰ ਨਹੀ ਜਦੋ ਪੰਜਾਬ ਚ ਚੋਣ ਜਾਬਤਾ ਲੱਗਦਿਆਂ ਹੀ ਬੀਜੇਪੀ ਨੂੰ ਇੱਕ ਵੱਡੀ ਕਾਮਯਾਬੀ ਮਿਲੇਗੀ।ਇਹ ਪ੍ਰਗਟਾਵਾ ਬੀਜੇਪੀ ਦੇ ਸੂਬਾ ਮੈਂਬਰ ਜਗਜੀਤ ਸਿੰਘ ਮਿਲਖਾ ਨੇ ਇੱਕ ਪ੍ਰੈਸ ਬਿਆਨ ਰਾਹੀ ਦਿੱਤਾ।ਉਹਨਾਂ ਕਿਹਾ ਸ਼੍ਰੀ ਮੋਦੀ ਦੇ ਫੈਸਲੇ ਨਾਲ ਚੰਡੀਗੜ੍ਹ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਚ ਜੋ ਕਾਮਯਾਬੀ ਮਿਲੀ ਹੈ ਇਹ ਸਭ ਮੋਦੀ ਜੀ ਦੀਆਂ ਨੀਤੀਆਂ ਦਾ ਹੀ ਇੱਕ ਨਤੀਜਾ ਹੈ।ਉਹਨਾਂ ਕਿਹਾ ਕਿ ਭਾਵੇਂ ਪੰਜਾਬ ਚ ਬੀਜੇਪੀ ਦੀ ਹਾਈਕਮਾਂਡ ਵੱਲੋ ਆਪਣੇ ਉਮੀਦਵਾਰ ਉਤਾਰਨ ਦਾ ਫੈਸਲਾ ਕਰਨਾ ਹੈ ਪਰ ਨੋਟਬੰਦੀ ਦਾ ਅਸਰ ਵੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਬੀਜੇਪੀ ਪਾਰਟੀ ਲਈ ਇੱਕ ਚੰਗਾ ਸੰਕੇਤ ਹੋਵੇਗਾ।ਉਹਨਾਂ ਕਿਹਾ ਕਿ 2017 ਸ਼ੁਰੂ ਹੁੰਦਿਆਂ ਹੀ ਬੈਂਕਾਂ ਚ ਕਰੰਸੀ ਆਉਣ ਨਾਲ ਕਿਸੇ ਨੂੰ ਦਿੱਕਤ ਨਹੀ ਆਵੇਗੀ।ਉਹਨਾਂ ਕਿਹਾ ਕਿ ਪਹਿਲਾਂ ਨਾਲੋ ਬੈਂਕਾਂ ਅੱਗੇ ਲੱਗ ਰ੍ਹਹ੍ਹੀਆਂ ਲਾਈਨਾਂ ਦੀ ਰਫਤਾਰ ਹੁਣ ਕਾਫੀ ਘਟ ਗਈ ਹੈ।ਜਦਕਿ ਮੋਦੀ ਜੀ ਵੱਲੋ ਲਏ ਗਏ ਪੰਜਾਹ ਦਿਨਾਂ ਚ ਸਭ ਠੀਕ ਹੋ ਜਾਵੇਗਾ।

Share Button

Leave a Reply

Your email address will not be published. Required fields are marked *