ਨੋਟਬੰਦੀ ਤੇ ਧਰਨਿਆਂ ਕਾਰਨ ਮੰਦੀ ਦੀ ਮਾਰ ਝੱਲ ਰਹੇ ਨੇ ਰਾਮਪੁਰਾ ਦੇ ਦੁਕਾਨਦਾਰ

ss1

ਨੋਟਬੰਦੀ ਤੇ ਧਰਨਿਆਂ ਕਾਰਨ ਮੰਦੀ ਦੀ ਮਾਰ ਝੱਲ ਰਹੇ ਨੇ ਰਾਮਪੁਰਾ ਦੇ ਦੁਕਾਨਦਾਰ

untitled-1ਰਾਮਪੁਰਾ ਫੂਲ 25 ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਕੱਚੇ ਮੁਲਾਜਮ ਪੱਕੇ ਕਰਨ ਲਈ ਸਥਾਨਕ ਸ਼ਹਿਰ ਦੇ ਬਠਿੰਡਾਬਰਨਾਲਾ ਰੋਡ ਤੇ ਵੱਖਵੱਖ ਮਹਿਕਮਿਆਂ ਦੇ ਕੱਚੇ ਕਰਮਚਾਰੀਆਂ ਵੱਲੋਂ ਲਗਾਏ ਪੱਕੇ ਧਰਨੇ ਅਤੇ ਨੋਟਬੰਦੀ ਕਾਰਨ ਸ਼ਹਿਰ ਦੇ ਵਪਾਰੀਆਂ ਤੇ ਕਾਰੋਬਾਰ ਤੇ ਜਿਥੇ ਬੁਰਾ ਅਸਰ ਪੈ ਰਿਹਾ ਹੈ ਉਥੇ ਹੀ ਇਸ ਨਾਲ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਸ਼ਹਿਰ ਦੇ ਬੱਸ ਸਟੈਂਡ ਵਿੱਖੇ ਜਿਥੇ ਹਰ ਇੱਕ ਮਿੰਟ ਬਾਅਦ ਹਰ ਇੱਕ ਬੰਸ ਦਾ ਆਉਣਾ ਜਾਣਾ ਲਗਿਆ ਰਹਿੰਦਾ ਸੀ ਹੁਣ ਧਰਨੇ ਕਾਰਨ ਰੂਟ ਬਦਲ ਜਾਣ ਕਾਰਨ ਇਸ ਬੱਸ ਸਟੈਂਡ ਚ ਗਿਣਤੀ ਬਹੁਤ ਘੱਟ ਗਈ ਹੈ, ਜਿਸ ਕਾਰਨ ਬੱਸ ਦੀ ਉਡੀਕ ਚ ਖੜੀਆਂ ਸਵਾਰੀਆਂ ਨੂੰ ਲੰਬਾ ਇੰਤਜਾਰ ਕਰਨਾ ਪੈ ਰਿਹਾ ਹੈ ਤੇ ਦੁਕਾਨਦਾਰਾਂ ਨੂੰ ਵੀ ਮੰਦੀ ਦੀ ਮਾਰ ਝਲਨੀ ਪੈ ਰਹੀ ਹੈ। ਬੱਸ ਸਟੈਂਡ ਤੇ ਨਿਰਭਰ ਆਸਪਾਸ ਦੇ ਦੁਕਾਨਦਾਰ ਲਖਵਿੰਦਰ ਧੀਰ, ਸੰਜੀਵ ਕੁਮਾਰ, ਜ਼ੋਸਫ ਬਾਂਸਲ, ਅਜੀਤ ਕੁਮਾਰ ਆਦਿ ਨੇ ਦੱਸਿਆ ਕਿ ਇੱਕ ਤਾਂ ਨੋਟਬੰਦੀ ਕਾਰਨ ਊਨ੍ਹਾਂ ਦੇ ਕਾਰੋਬਾਰ ਤੇ ਬੁਰਾ ਅਸਰ ਪਿਆ ਹੈ, ਦੂਜੇ ਪਿਛਲੇ ਛੇ ਦਿਨਾਂ ਤੋ ਲਗੇ ਧਰਨੇ ਕਾਰਨ ਕਾਰੋਬਾਰ ਬੁਰੀ ਤਰ੍ਹਾ ਠੱਪ ਹੋ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋ ਮਗ ਕੀਤੀ ਕਿ ਸਮੱਸਿਆ ਦਾ ਜਲਦ ਢੁਕਵਾਂ ਹੱਲ ਕੀਤਾ ਜਾਵੇ।

Share Button

Leave a Reply

Your email address will not be published. Required fields are marked *