ਨੋਟਬੰਦੀ ਕਾਰਨ ਆ ਰਹੀਆਂ ਮੁਸ਼ਕਲਾਂ ਨੂੰ ਡਿਜੀਟਲ ਅਦਾਇਗੀ ਰਾਹੀਂ ਹੱਲ ਕੀਤਾ ਜਾ ਸਕਦਾ ਹੈ: ਰਾਏ

ss1

ਨੋਟਬੰਦੀ ਕਾਰਨ ਆ ਰਹੀਆਂ ਮੁਸ਼ਕਲਾਂ ਨੂੰ ਡਿਜੀਟਲ ਅਦਾਇਗੀ ਰਾਹੀਂ ਹੱਲ ਕੀਤਾ ਜਾ ਸਕਦਾ ਹੈ: ਰਾਏ
ਡਿਜੀਟਲ ਪ੍ਰਣਾਲੀ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਵੱਧ ਤੋਂ ਵੱਧ ਜਾਗਰੂਕ

ਬਰਨਾਲਾ 23 ਦਸਬੰਰ(ਪ੍ਰਦੀਪ ਕੁਮਾਰ) ਨੋਟਬੰਦੀ ਕਾਰਨ ਡਿਜੀਟਲ ਪੇਮੈਂਟ ਨੂੰ ਉਤਸ਼ਾਹਿਤ ਕਰਨ ਲਈ ਅੱਜ ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲਾ ਸਿੱਖਿਆ ਅਫ਼ਸਰ ਅਤੇ ਵੱਖ ਵੱਖ ਸਕੂਲਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ. ਰਾਏ ਨੇ ਕਿਹਾ ਕਿ ਨੋਟਬੰਦੀ ਕਾਰਨ ਆ ਰਹੀਆਂ ਮੁਸ਼ਕਲਾਂ ਨੂੰ ਡਿਜੀਟਲ ਅਦਾਇਗੀ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਡਿਜੀਟਲ ਪੇਮੈਂਟ ਨਾਲ ਰਕਮ ਦੀ ਅਦਾਇਗੀ ਬਹੁਤ ਹੀ ਆਸਾਨੀ ਨਾਲ ਹੋ ਜਾਂਦੀ ਹੈ ਅਤੇ ਸਾਨੂੰ ਨਕਦ ਰੁਪਏ ਜੇਬ ਵਿੱਚ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ। ਉਨਾਂ ਕਿਹਾ ਕਿ ਵੱਖ-ਵੱਖ ਬੈਂਕਾਂ ਵੱਲੋਂ ਮੋਬਾਇਲ ਐਪ ਵੀ ਬਣਾਏ ਗਏ ਹਨ ਅਤੇ ਲੋਕ ਇੰਨਾਂ ਐਪ ਰਾਹੀਂ ਵੀ ਪੇਮੈਂਟ ਦੀ ਅਦਾਇਗੀ ਕਰ ਸਕਦੇ ਹਨ। ਉਨਾਂ ਆਮ ਲੋਕਾਂ ਨੂੰ ਕਿਹਾ ਕਿ ਉਹ ਬੈਂਕਾਂ ਵੱਲੋਂ ਦਿੱਤੀ ਗਈ ਸਹੂਲਤ ਨੈਟ ਬੈਕਿੰਗ ਦਾ ਇਸਤੇਮਾਲ ਕਰਨ, ਨੈੱਟ ਬੈਕਿੰਗ ਨਾਲ ਸਾਰੇ ਬਿਲਾਂ ਦੀਆਂ ਅਦਾਇਗੀਆਂ ਆਨ-ਲਾਈਨ ਹੋ ਜਾਂਦੀਆਂ ਹਨ। ਉਨਾਂ ਸਕੂਲ ਮੁਖੀਆਂ ਨੂੰ ਆਪਣੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਡਿਜੀਟਲ ਪੇਮੈਂਟ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ। ਉਨਾਂ ਜ਼ਿਲੇ ਅੰਦਰ ਕੈਸ਼ਲੈੱਸ ਟ੍ਰਾਂਜ਼ੈਕਸ਼ਨ ਪ੍ਰਤੀ ਆਮ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਕਿਹਾ। ਮੀਟਿੰਗ ਦੌਰਾਨ ਜ਼ਿਲਾ ਸੂਚਨਾ ਵਿਗਿਆਨ ਅਫ਼ਸਰ ਸ੍ਰੀ ਨੀਰਜ ਗਰਗ ਸਕੂਲਾਂ ਦੇ ਮੁਖਆਂ/ਪ੍ਰਤੀਨਿਧੀਆਂ ਨੂੰ ਡਿਜੀਟਲ ਪੇਮੈਂਟ ਸਬੰਧੀ ਵੱਖ ਵੱਖ ਸਮੱਗਰੀ ਮੁਹੱਈਆ ਕਰਵਾਈ। ਇਸ ਤੋਂ ਇਲਾਵਾ ਉਨਾਂ ਸਕੂਲ ਮੁਖੀਆਂ ਨੂੰ ਉਨਾਂ ਵੱਲੋਂ ਡਿਜੀਟਲ ਪੇਮੈਂਟ ਸਬੰਧੀ ਕੀਤੇ ਗਏ ਪ੍ਰਚਾਰ ਦੇ ਦਸਤਾਵੇਜ਼ ਭੇਜਣ ਲਈ ਕਿਹਾ।

Share Button

Leave a Reply

Your email address will not be published. Required fields are marked *