Mon. Jun 17th, 2019

ਨੋਜਵਾਨ ਨੇ ਗੱਡੀ ਥੱਲੇ ਆਕੇ ਕੀਤੀ ਜੀਵਨ ਲੀਲਾ ਖਤਮ

ਨੋਜਵਾਨ ਨੇ ਗੱਡੀ ਥੱਲੇ ਆਕੇ ਕੀਤੀ ਜੀਵਨ ਲੀਲਾ ਖਤਮ

ਰਾਮਪੁਰਾ ਫੂਲ 13 ਅਕਤੂਬਰ (ਕੁਲਜੀਤ ਸਿੰਘ ਢੀਗਰਾਂ):ਬੀਤੀ ਦਿਨੀ ਇਕ ਨੌਜਵਾਨ ਵੱਲੋਂ ਗੱਡੀ ਥੱਲੇ ਆਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (34) ਪੁੱਤਰ ਜੋਗਿੰਦਰ ਸਿੰਘ ਵਾਸੀ ਭੁਚੋ ਮੰਡੀ ਜੋ ਕਿ ਚਾਰ ਭੈਣਾਂ ਦਾ ਇਕਲੋਤਾ ਭਰਾ ਸੀ ਨੇ ਆਰਥਿਕ ਤੰਗੀ ਅਤੇ ਮਾਨਸਿਕ ਤਣਾਅ ਦੇ ਕਾਰਨ ਟਰੇਨ ਥੱਲੇ ਆਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ ਕੀਤੀ ਪਰ ਗੰਭੀਰ ਹਾਲਤ ਵਿਚ ਉਸਨੂੰ ਆਦੇਸ਼ ਹਸਪਤਾਲ ਭੁੱਚੋ ਮੰਡੀ ਲਿਜਾਇਆ ਗਿਆ ਜਿਥੋਂ ਉਸਨੂੰ ਚੰਡੀਗੜ ਪੀ.ਜੀ.ਆਈ ਵਿਖੇ ਰੈਫਰ ਕਰ ਦਿੱਤਾ ਪਰ ਉਥੇ ਪਹੁੰਚ ਦਿਆਂ ਹੀ ਉਸਦੀ ਮੌਤ ਹੋ ਚੁੱਕੀ ਸੀ। ਉਹ ਆਪਣੇ ਪਿਛੇ ਆਪਣੀ ਪਤਨੀ ਤੋਂ ਇਲਾਵਾ ਚਾਰ ਭੈਣਾਂ ਨੂੰ ਛੱਡਕੇ ਚਲਾ ਗਿਆ। ਰੇਲਵੇ ਪੁਲਿਸ ਰਾਮਪੁਰਾ ਨੇ ਮਾਮਲੇ ਤੇ ਕਾਰਵਾਈ ਕਰਨ ਉਪਰੰਤ ਲਾਸ਼ ਦਾ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਕਰਵਾਕੇ ਲਾਸ਼ ਵਾਰਿਸਾ ਹਵਾਲੇ ਕਰ ਦਿੱਤੀ।

Leave a Reply

Your email address will not be published. Required fields are marked *

%d bloggers like this: