Thu. Apr 25th, 2019

ਨੈਸ਼ਨਲ ਜੰਬੂਰੀ (ਕਰਨਾਟਕਾ) ਲਈ ਮੀਰਪੁਰ ਕਲਾਂ ਦੇ ਚਾਰ ਸਕਾਊਟਸ ਦੀ ਚੋਣ

ਨੈਸ਼ਨਲ ਜੰਬੂਰੀ (ਕਰਨਾਟਕਾ) ਲਈ ਮੀਰਪੁਰ ਕਲਾਂ ਦੇ ਚਾਰ ਸਕਾਊਟਸ ਦੀ ਚੋਣ

ਸਰਦੂਲਗੜ੍ਹ 19 ਦਸੰਬਰ(ਗੁਰਜੀਤ ਸ਼ੀਂਹ) ਭਾਰਤ ਸਕਾਊਟਸ ਐਂਡ ਗਾਈਡਜ਼ ਦੀ 17ਵੀਂ ਨੈਸ਼ਨਲ ਜੰਬੂਰੀ ਮੈਸੂਰ ( ਕਰਨਾਟਕਾ) ਵਿਖੇ ਮਿਤੀ 28-12-16 ਤੋਂ 04-01-17 ਤੱਕ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਦੇਸ਼ ਭਰ ਵਿੱਚੋਂ ਅੰਦਾਜ਼ਨ ਤੀਹ ਹਜ਼ਾਰ ਤੋਂ ਵੱਧ ਵਿਦਿਆਰਥੀ ਭਾਗ ਲੈਣਗੇ। ਭਾਰਤ ਸਕਾਊਟਸ ਐਂਡ ਗਾਈਡਜ਼, ਪੰਜਾਬ ਦੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸ਼ੀ੍ਰ ੳਂੁਕਾਰ ਸਿੰਘ ਚੀਮਾਂ ਅਤੇ ਜ਼ਿਲਾ ਸਿੱਖਿਆ ਅਫਸਰ ਮਾਨਸਾ ਸ੍ਰੀ ਸ਼ਿਵਪਾਲ ਗੋਇਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਰਾਸ਼ਟਰ ਪੱਧਰੀ ਈਵੈਂਟ ਵਿੱਚ ਮਾਨਸਾ ਜ਼ਿਲ੍ਹੇ ਨੂੰ ਅਲਾਟ ਹੋਏ ਕੋਟੇ ਅਨੁਸਾਰ ਅੱਠ ਸਕਾਊਟਸ ਦੀ ਚੋਣ ਜਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਸ: ਦਰਸ਼ਨ ਸਿੰਘ ਬਰੇਟਾ, ਜਿਲ੍ਹਾ ਟਰੇਨਿੰਗ ਕਮਿਸ਼ਨਰ ਸ੍ਰੀ ਸੁਰਿੰਦਰਪਾਲ ਮਿੱਤਲ ਅਤੇ ਸਟੇਟ ਹੈੱਡ ਕੁਆਰਟਰ ਦੇ ਕਮੇਟੀ ਮੈਂਬਰ ਮਨਦੀਪ ਸਿੰਘ ਗੋਲਡੀ ਸੰਘਾ ਵੱਲੋਂ ਕੀਤੀ ਗਈ ਹੈ। ਇਨ੍ਹਾਂ ਅੱਠ ਸਕਾਊਟਸ ਵਿੱਚੋਂ ਦੋ ਸਕਾਊਟਸ ਸ.ਸ.ਸਕੂਲ (ਮੁੰਡੇ) ਮਾਨਸਾ , ਦੋ ਸਕਾਊਟਸ ਸ.ਸ.ਸਕੂਲ ਸੰਘਾ ਅਤੇ ਚਾਰ ਸਕਾਊਟਸ ਸ.ਸ.ਸਕੂਲ ਮੀਰਪੁਰ ਕਲਾਂ ਦੇ ਹਨ। ਅੱਠ ਸਕਾਊਟਸ ਦੀ ਇਹ ਟੀਮ ਜਗਸੀਰ ਸਿੰਘ ਸਕਾਊਟ ਮਾਸਟਰ ਸ.ਸ. ਸਕੂਲ ਮੀਰਪੁਰ ਕਲਾਂ ਦੀ ਸੁਚੱਜੀ ਅਤੇ ਯੋਗ ਅਗਵਾਈ ਹੇਠ ਜੰਬੂਰੀ ਵਿੱਚ ਹਿੱਸਾ ਲਵੇਗੀ। ਹਰ ਚਾਰ ਸਾਲ ਬਾਅਦ ਕਰਵਾਈ ਜਾਣ ਵਾਲੀ ਇਸ 17ਵੀਂ ਜੰਬੂਰੀ ਦਾ ਵਿਸ਼ਾ “ਚੰਗੇਰੇ ਭਵਿੱਖ ਲਈ ਇਕੱਠੇ ਹੋਣਾ” ਹੈ ਅਤੇ ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਭਵਿੱਖ ਨੂੰ ਉਸਾਰੂ ਸੇਧ ਦੇ ਕੇ ਚੰਗੇਰੇ ਸਮਾਜ ਦੀ ਸਿਰਜਣਾ ਕਰਨਾ ਹੈ। ਇਸ ਜੰਬੂਰੀ ਵਿੱਚ ਵਿਦਿਆਰਥੀਆਂ ਨੂੰ ਕੈਂਪ ਕਰਾਫਟ, ਕੈਂਪ ਫਾਇਰ, ਰੰਗੋਲੀ, ਪਾਇਉੁਨਰਿੰਗ ਪ੍ਰੋਜੈਕਟ, ਮਾਰਚ ਪਾਸਟ , ਕਲਰ ਪਾਰਟੀ ,ਫੋਕ ਡਾਂਸ , ਸਟੇਟ ਡੇਅ , ਪੀਜ਼ੈਂਟ ਸ਼ੋਅ, ਗਲੋਬਲ ਡਿਵੈਲਪਮੈਂਟ ਵਿਲੈਜ਼, ਬੈਂਡ ਡਿਸਪਲੇਅ , ਐਡਵੈਂਚਰ ਵੈਲੀ ਅਤੇ ਐਡਵੈਂਚਰ ਪਾਰਕ , ਫੂਡ ਪਲਾਜ਼ਾ, ਇਟੈਗਰੇਸ਼ਨ ਪ੍ਰੋਗਰਾਮ ਅਤੇ ਸੇਵਾ ਨੂੰ ਸਮਰਪਿਤ ਗਤੀਵਿਧੀਆਂ ਕਰਵਾਈਆਂ ਜਾਣਗੀਆਂ । ਭਾਰਤ ਸਕਾਊਟਸ ਐਂਡ ਗਾਈਡਜ਼ ਵੱਲੋਂ ਸ.ਸ. ਸਕੂਲ ਮੀਰਪੁਰ ਕਲਾਂ ਦੇ ਚਾਰ ਵਿਦਿਆਰਥੀਆਂ ਯੁੱਧਵੀਰ ਸਿੰਘ , ਸੰਦੀਪ ਸਿੰਘ , ਕੁਲਦੀਪ ਸਿੰਘ ਅਤੇ ਰੇਸ਼ਮ ਸਿੰਘ ਦੀ ਇਸ ਰਾਸ਼ਟਰ ਪੱਧਰੀ ਈਵੈਂਟ ਲਈ ਚੋਣ ਹੋਣ ਤੇ ਪ੍ਰਿੰਸੀਪਲ ਸ. ਨਾਹਰ ਸਿੰਘ ਅਤੇ ਸਮੂਹ ਸਟਾਫ ਨੇ ਸ.ਸ.ਸਕੂਲ ਮੀਰਪੁਰ ਕਲਾਂ ਦੀ ਮਾਣਮੱਤੀ ਅਤੇ ਸ਼ਲਾਘਾਯੋਗ ਪ੍ਰਾਪਤੀ ਦੱਸਦਿਆਂ ਇਨ੍ਹਾਂ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਦੀ ਇਸ ਚੋਣ ਨਾਲ ਸਮੂਹ ਸਟਾਫ , ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ।

Share Button

Leave a Reply

Your email address will not be published. Required fields are marked *

%d bloggers like this: