ਨੈਸ਼ਨਲ ਅਬੈਕਸ ਮੁਕਾਬਲੇ ਵਿੱਚ ਰਾਮਪੁਰਾ ਦੇ ਵਿਦਿਆਰਥੀਆਂ ਦੀ ਰਹੀ ਚੜਤ

ਨੈਸ਼ਨਲ ਅਬੈਕਸ ਮੁਕਾਬਲੇ ਵਿੱਚ ਰਾਮਪੁਰਾ ਦੇ ਵਿਦਿਆਰਥੀਆਂ ਦੀ ਰਹੀ ਚੜਤ
ਜੇਤੂ ਬੱਚੇ ਟਰਾਫੀਆਂ ਅਤੇ ਨਕਦ ਇਨਾਮ ਨਾਲ ਸਨਮਾਨਿਤ
ਮਾਪਿਆਂ ਅਤੇ ਬੱਚਿਆਂ ਨੇ ਲਈ ਅਨੇਕਾਂ ਰੋਚਕ ਮੁਕਾਬਲੇ ਕਰਵਾਏ

29rampura01ਰਾਮਪੁਰਾ ਫੂਲ, 29 ਨਵੰਬਰ (ਕੁਲਜੀਤ ਢੀਂਗਰਾ)- ਚੈਲੇਜਰ ਅਬੈਕਸ ਏਜੂਕੇਸ਼ਨ ਵੱਲੋਂ ਕਰਵਾਏ ਗਏ ਨੈਸ਼ਨਲ ਅਬੈਕਸ ਮੁਕਾਬਲੇ ਵਿੱਚ ਰਾਮਪੁਰਾ ਫੂਲ ਸ਼ਹਿਰ ਦੇ 2 ਬੱਚਿਆਂ ਰਾਸ਼ਟਰੀ ਪੱਧਰ ਤੇ ਪੁਜੀਸ਼ਨਾਂ ਹਾਸਲ ਕਰਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ । ਜੇਤੂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸ਼ਾਰਪ ਬ੍ਰੇਨਸ ਸੈਂਟਰ ਵੱਲੋ ਸ਼ਹਿਰ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ ਗਿਆ । ਡਾ: ਸੁਰਿੰਦਰ ਅਗਰਵਾਲ ਅਤੇ ਡਾ: ਐਸ ਪੀ ਮੰਗਲਾ ਉਚੇਚੇ ਤੌਰ ਤੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਵਿੱਚ ਸ਼ਾਮਿਲ ਹੋਏ ।

       ਸ਼ਾਰਪ ਬ੍ਰੇਨਸ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਨੈਸਨਲ ਅਬੈਕਸ ਮੁਕਾਬਲੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਨਵੀਂ ਦਿੱਲੀ, ਉੱਤਰਾਖੰਡ, ਰਾਜਸਥਾਨ ਅਤੇ ਗੁਜਾਰਤ ਦੇ 10347 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ । ਪ੍ਰਤੀਯੋਗਿਤਾ ਵਿੱਚ ਰਾਮਪੁਰਾ ਫੂਲ ਦੇ ਸੇਂਟ ਜੇਵੀਅਰ ਸਕੂਲ ਦੀ ਵਿਦਿਆਰਥਣ ਰਾਸ਼ੀ ਬਾਂਸਲ ਨੇ ਪਹਿਲੀ ਟਰਮ ਦੀ ਬੀ ਕੈਟਾਗਿਰੀ ਵਿੱਚ ਆਲ ਇੰਡੀਆ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਉਸ ਨੇ ਪ੍ਰਤੀਯੋਗਿਤਾ ਦੇ ਦੌਰਾਨ 100 ਪ੍ਰਸ਼ਨਾਂ ਦੇ ਉੱਤਰ ਬਿਨਾ ਕਿਸੇ ਕੈਲਕੂਲੇਟਰ ਦੇ 6 ਮਿੰਟ 52 ਸੈਕੰਡ ਵਿੱਚ ਬਿਲਕੁਲ ਸਹੀ ਹੱਲ ਕੀਤੇ । ਇਸੇ ਪ੍ਰਕਾਰ ਮਾਡਰਨ ਸੈਕੂਲਰ ਪਬਲਿਕ ਸਕੂਲ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਤੀਜੀ ਟਰਮ ਦੀ ਸੀ ਕੈਟਾਗਿਰੀ ਵਿੱਚ 100 ਪ੍ਰਸ਼ਨਾਂ ਦੇ ਬਿਲਕੁਲ ਸਹੀ ਉੱਤਰ ਦੇ ਕੇ ਕੌਮੀ ਪੱਧਰ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ । ਇਸ ਤੋ ਬਿਨਾਂ ਖੁਸ਼ਹਾਲ ਬਾਂਸਲ ਅਤੇ ਕਨਵਰਨੂਰ ਕੌਰ ਨੇ ਵੀ ਸਾਰੇ ਸਵਾਲ ਸਹੀ ਹੱਲ ਕਰਕੇ ਵਿਸ਼ੇਸ਼ ਪੁਰਸਕਾਰ ਹਾਸਿਲ ਕੀਤਾ ਹੈ ।

         ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਨਾਲ ਨਾਲ 2-2 ਹਜ਼ਾਰ ਦੇ ਨਕਦ ਇਨਾਮ ਦੇ ਚੈਕ ਦਿੰਦੇ ਹੋਏ ਡਾ: ਸੁਰਿੰਦਰ ਅਗਰਵਾਲ ਅਤੇ ਡਾ: ਐਸ ਪੀ ਮੰਗਲਾ ਨੇ ਉਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ । ਇਸ ਮੌਕੇ ਵਿਦਿਆਰਥੀਆਂ ਨੇ ਹਾਜਰ ਮਹਿਮਾਨਾਂ ਅਤੇ ਮਾਪਿਆਂ ਦੇ ਸਾਹਮਣੇ ਆਪਣੀ ਮੈਂਟਲ ਮੈਥ ਕਾਬਲੀਅਤ ਦਾ ਕਾਬਿਲੇ ਤਾਰੀਫ ਪ੍ਰਦਰਸ਼ਨ ਕਰ ਕੇ ਇਹ ਸਾਬਿਤ ਕਰ ਦਿੱਤਾ ਕਿ ਉਨਾਂ ਦਾ ਦਿਮਾਗ ਕੈਲਕੁਲੇਟਰ ਅਤੇ ਕੰਪਿਊਟਰ ਤੋ ਵੀ ਤੇਜੀ ਨਾਲ ਕੰਮ ਕਰਦਾ ਹੈ ।

         ਸਮਾਗਮ ਮੌਕੇ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਲਈ ਵੱਖ ਵੱਖ ਰੋਚਕ ਮੁਕਾਬਲੇ ਜਿਵੇ ਚਿੱਠੀ ਲਿਖਣ, ਰੰਗ ਭਰਨ, ਜਰਨਲ ਨਾਲਿਜ ਕੁਇਜ, ਫੋਟੋ ਕੈਪਸ਼ਨ ਮੁਕਾਬਲਾ ਆਦਿ ਵੀ ਕਰਵਾਏ ਗਏ । ਇਸ ਮੌਕੇ ਵਿਕਾਸ ਗਰਗ, ਜਸਵਿੰਦਰ ਸਿੰਘ, ਧਰਮਵੀਰ ਸਿੱਧੂ, ਸੁਰਿੰਦਰ ਸ਼ਰਮਾ, ਮੈਡਮ ਸੁਨੀਤਾ ਗੋਇਲ, ਮੈਡਮ ਵੀਰਮਤੀ, ਦਿਨੇਸ਼ ਗਰਗ, ਅਮਨਦੀਪ ਸਿੰਘ ਅਤੇ ਨਵਜੋਤ ਗਰਗ ਆਦਿ ਵੀ ਹਾਜ਼ਰ ਸਨ ।

Share Button

Leave a Reply

Your email address will not be published. Required fields are marked *

%d bloggers like this: