ਨੈਸ਼ਨਲ ਰੋਡ ਸਾਈਕਲਿੰਗ ਚੈਪੀਅਨਸ਼ਿਪ ਲਈ ਪੰਜਾਬ ਟੀਮ ਦੀ ਹੋਈ ਚੋਣ

ss1

ਨੈਸ਼ਨਲ ਰੋਡ ਸਾਈਕਲਿੰਗ ਚੈਪੀਅਨਸ਼ਿਪ ਲਈ ਪੰਜਾਬ ਟੀਮ ਦੀ ਹੋਈ ਚੋਣ

ਪਟਿਆਲਾ (ਜਗਦੀਪ ਕਾਹਲੋਂ) ਅੱਜ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਨੈਸ਼ਨਲ ਰੋਡ ਸਾਈਕਲਿੰਗ ਚੈਪੀਅਨਸ਼ਿਪ ਲਈ ਚੋਣ ਟਰਾਇਲ ਕਰਵਾਏ ਗਏ।ਇਸ ਸੰਬੰਧੀ ਜਾਣਕਾਰੀ ਦਿੰਦਿਆ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਜਰਨਲ ਸਕੱਤਰ ਕਰਨਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਚੋਣ ਟਰਾਇਲਾਂ ਵਿੱਚ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਸਾਈਕਲਿਸਟਾਂ ਨੇ ਹਿੱਸਾ ਲਿਆ ।ਇਨ੍ਹਾਂ ਟਰਾਇਲਾਂ ਵਿੱਚ ਅੰਡਰ 14,ਅੰਡਰ 16,ਅੰਡਰ 18 ਅਤੇ ਸੀਨੀਅਰ ਵਰਗਾਂ ਦੇ ਮੁੰਡਿਆਂ ਤੇ ਕੁੜੀਆਂ ਦੇ ਮੁਕਾਬਲੇ ਕਰਵਾਏ ਗਏ।ਜਿਹੜੇ ਸਾਈਕਲਿਸਟਾਂ ਦੀ ਚੋਣ ਇਨ੍ਹਾਂ ਟਰਾਇਲਾਂ ਵਿੱਚ ਹੋਵੇਗੀ ਉਹ ਸਾਈਕਲਿਸਟ 28 ਤੋ 31 ਅਕਤੂਬਰ ਤੱਕ ਹੋਣ ਵਾਲੀ ਨੈਸ਼ਨਲ ਰੋਡ ਸਾਈਕਲਿੰਗ ਚੈਪੀਅਨਸ਼ਿਪ ਵਿੱਚ ਪੰਜਾਬ ਟੀਮ ਦੀ ਅਗਵਾਈ ਕਰਨਗੇ।ਉਹਨਾ ਕਿਹਾ ਕਿ ਪੰਜਾਬ ਦੇ ਸਾਈਕਲਿਸਟਾਂ ਨੇ ਪਹਿਲਾ ਵੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ ।ਅੱਜ ਹੋਏ ਮੁਕਾਬਲਿਆਂ ਵਿੱਚ 21 ਕਿਲੋਮੀਟਰ ਟਾਈਮ ਟਰਾਇਲ ਵਿੱਚ ਰਾਜਬੀਰ ਸਿੰਘ ਨੇ ਪਹਿਲਾ ,ਇਕਵਿੰਦਰਜੀਤ ਸਿੰਘ ਨੇ ਦੂਜਾ ਤੇ ਅਬੀਲਾਸ਼ ਨੇ ਤੀਸਰਾ ਸਥਾਨ ਹਾਸਲ ਕੀਤਾ।ਅੰਡਰ 16 ਵਿੱਚ ਵਿਸ਼ਵਜੀਤ ਸਿੰਘ ਨੇ ਪਹਿਲਾ ,ਗੁਨਕਰਨ ਸਿੰਘ ਦੂਜਾ ਤੇ ਅਰਸ਼ਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ । ਔਰਤਾ ਦੇ ਵਰਗ ਵਿੱਚ ਜਗਜੀਤ ਕੌਰ ਨੇ ਪਹਿਲਾ, ਜੈਸਮੀਨ ਨੇ ਦੂਜਾ ਤੇ ਪੂਜਾ ਰਾਣੀ ਨੇ ਤੀਸਰਾ ਸਥਾਨ ਹਾਸਲ ਕੀਤਾ । ਇਸ ਮੌਕੇ ਅੰਤਰਰਾਸ਼ਟਰੀ ਸਾਈਕਲਿਸਟ ਸਤਨਾਮ ਸਿੰਘ ਮਾਨ, ਅੰਤਰਰਾਸ਼ਟਰੀ ਕੋਚ ਮਿੱਤਰਪਾਲ ਸਿੰਘ ਸਿੱਧੂ, ਜਗਦੀਪ ਕਾਹਲੋ ,ਸਖਜਿੰਦਰ ਸਿੰਘ ਪਟਵਾਰੀ,ਕੋਚ ਹਰਪਿੰਦਰ ਗੱਗੀ,ਲਖਵਿੰਦਰ ਸਿੰਘ,ਸਤਵਿੰਦਰ ਸਿੰਘ,ਸਿਮਰਨ ਸਿੰਘ,ਅਮਿਤ ਅਤੇ ਹੋਰ ਸਾਈਕਲਿਸਟ ਮੌਜੂਦ ਸਨ।

Share Button

Leave a Reply

Your email address will not be published. Required fields are marked *