Sat. Dec 14th, 2019

ਨੈਸ਼ਨਲ ਟਰੈਕ ਸਾਇਕਲਿੰਗ ਚੈਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਕਰੇਗੀ ਸ਼ਾਨਦਾਰ ਪ੍ਰਦਰਸ਼ਨ

ਨੈਸ਼ਨਲ ਟਰੈਕ ਸਾਇਕਲਿੰਗ ਚੈਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਕਰੇਗੀ ਸ਼ਾਨਦਾਰ ਪ੍ਰਦਰਸ਼ਨ

ਰਾਜਪੁਰਾ, 10 ਦਸੰਬਰ (ਜਗਦੀਪ ਸਿੰਘ ਕਾਹਲੋਂ): ਕੇਰਲਾ ਵਿਖੇ 21 ਤੋਂ 25 ਦਸੰਬਰ ਤੱਕ ਹੋਣ ਵਾਲੀ ਨੈਸ਼ਨਲ ਟਰੈਕ ਸਾਇਕਲਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਸਾਇਕਲਿੰਗ ਟੀਮ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਇਸ ਸਬੰਧੀ ਪੰਜਾਬ ਸਾਇਕਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਰਮਵੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਾਇਕਲਿੰਗ ਟੀਮ ਹਰ ਵਾਰੀ ਰਾਸ਼ਟਰੀ ‘ਤੇ ਅੰਤਰਰਾਸ਼ਟਰੀ ਪੱਧਰ ਤੇ ਹਮੇਸ਼ਾ ਤਗਮੇ ਜਿੱਤ ਕੇ ਲਿਆਂਉਂਦੀ ਰਹੀ ਹੈ। ਅਤੇ ਹੁਣ ਵੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਵੱਧ ਤੋਂ ਵੱਧ ਸੋਨ ਤਗਮੇ ਜਿੱਤ ਕੇ ਲਿਆਉਣ ਦੀ ਆਸ ਹੈ। ਟੀਮ ਇਸ ਤਰ੍ਹਾਂ ਹੈ ਸੀਨੀਅਰ ਵਰਗ ਵਿੱਚ ਮਨਜੀਤ ਸਿੰਘ, ਪਵਨ ਕੁਮਾਰ, ਹਰਪ੍ਰੀਤ ਸਿੰਘ, ਪ੍ਰਭਦੀਪ ਸਿੰਘ, ਰਾਜਬੀਰ ਸਿੰਘ, ਹਰਜੀਤ ਸਿੰਘ ਪੰਨੂੰ, ਸਤਵਿੰਦਰ ਸਿੰਘ, ਅਭਲਾਸ਼ ਦੀ ਚੋਣ ਕੀਤੀ ਗਈ। ਅੰਡਰ 18 ਵਿੱਚ ਅਮਨਦੀਪ ਕੰਬੋਜ, ਸੰਦੀਪ ਕੁਮਾਰ, ਸਾਹਿਲ, ਨਿਖਿਲ ਕੁਮਾਰ, ਅੰਡਰ 16 ਵਿੱਚ ਨਮਲ ਕਪਿਲ, ਦਿਲਜੋਤ ਸਿੰਘ, ਗੁਰਪ੍ਰੀਤ ਸਿੰਘ, ਅੰਡਰ 14 ਵਿੱਚ ਵਿਸ਼ਵਜੀਤ ਸਿੰਘ, ਗੁਰਕਿਰਨ ਸਿੰਘ, ਅਮੋਲਪ੍ਰੀਤ ਸਿੰਘ, ਦੀਪਾਂਸ਼ੂ ਗੁਪਤਾ ਦੀ ਚੋਣ ਕੀਤੀ ਗਈ। ਲੜਕੀਆਂ ਦੇ ਵਰਗ ਵਿੱਚ ਪ੍ਰਦੀਪ ਕੌਰ, ਮਹਿਰਪ੍ਰੀਤ ਕੌਰ, ਪੂਜਾ ਰਾਣੀ, ਨਰਪਿੰਦਰ ਕੌਰ, ਕਿਰਨ ਕੌਰ, ਅਰਮੀਤਇੰਦਰ ਵਿਰਕ, ਜੈਸਮੀਨ ਕੌਰ ਦੀ ਚੋਣ ਕੀਤੀ ਗਈ। ਮਿੱਤਰਪਾਲ ਸਿੰਘ ਸਿੱਧੂ ਨੂੰ ਚੀਫ ਕੋਚ, ਸਤਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਨੂੰ ਕੋਚ ਤੇ ਅਮਨਪ੍ਰੀਤ ਸਿੰਘ ਨੂੰ ਟੀਮ ਦਾ ਮੈਨੇਜਰ ਨਿਯੁੱਕਤ ਕੀਤਾ ਗਿਆ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: