ਨੈਨਵਾਂ ਦੇ ਨੌਜਵਾਨਾਂ ਨੇ ਵਿਧਾਇਕ ਤੇ ਖੇਡ ਕਿੱਟਾਂ ਸਿਰਫ ਅਕਾਲੀਆਂ ਨੂੰ ਵੰਡਣ ਦੇ ਲਗਾਏ ਦੋਸ਼

ss1

ਨੈਨਵਾਂ ਦੇ ਨੌਜਵਾਨਾਂ ਨੇ ਵਿਧਾਇਕ ਤੇ ਖੇਡ ਕਿੱਟਾਂ ਸਿਰਫ ਅਕਾਲੀਆਂ ਨੂੰ ਵੰਡਣ ਦੇ ਲਗਾਏ ਦੋਸ਼

ਗੜ੍ਹਸ਼ੰਕਰ 10 ਦਸੰਬਰ (ਅਸ਼ਵਨੀ ਸ਼ਰਮਾ) ਪਿੰਡ ਨੈਨਵਾਂ ਦੇ ਕੁਝ ਨੌਜਵਾਨਾਂ ਨੇ ਹਲਕਾ ਵਿਧਾਇਕ ਉਤੇ ਖੇਡ ਕਿੱਟਾਂ ਸਿਰਫ ਅਕਾਲੀਆਂ ਨਾਲ ਸਬੰਧਤ ਨੌਜਵਾਨਾਂ ਨੂੰ ਦੇਣ ਦਾ ਦੋਸ਼ ਲਗਾਇਆਂ ਹੈ। ਨੈਨਵਾਂ ਬੀਤ ਦੇ ਵਾਸੀ ਸੰਜੂ ਰਾਣਾ, ਵਿਨੋਦ, ਜਤਿੰਦਰ, ਕਰਣ, ਹੈਪੀ, ਨਿਸ਼ੂ, ਹੈਰੀ, ਸ਼ੁਭਮ, ਮਨੀ, ਸੁੱਖਾ, ਲਾਡੀ, ਲੱਕੀ, ਸੱਤੂ, ਗੁਰਮੁੱਖ, ਜੱਸੀ, ਜੱਲਾ ਅਤੇ ਗੋਲਡੀ ਨੇ ਦੱਸਿਆਂ ਕਿ ਪਿਛਲੇ ਦਿਨੀ ਹਲਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਪਿੰਡ ਦੀਆਂ ਗੱਲੀਆਂ-ਨਾਲੀਆਂ ਅਤੇ ਆਗਨਵਾਂੜੀ ਸੈਟਰ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨੇ ਨੌਜਵਾਨਾਂ ਨੂੰ ਆਈਆਂ ਜਿਮ ਕਿੱਟਾਂ ਸਰਪੰਚ ਤੇ ਕੁਝ ਅਕਾਲੀਆਂ ਨਾਲ ਸਬੰਧਤ ਲੋਕਾਂ ਦੇ ਹਵਾਲੇ ਕਰਕੇ ਚੱਲੇ ਗਏ। ਨੌਜਵਾਨਾਂ ਨੇ ਦੱਸਿਆਂ ਕਿ ਅਸੀ ਪਿਛਲੇਸਮੇ ਤੋ ਵਿਧਾਇਕ ਦੇ ਦਫਤਰ ਖੇਢ ਕਿੱਟਾਂ ਲੈਣ ਲਈ ਚੱਕਰ ਲਗਾ ਰਹੇ ਸੀ ਪਰ ਅੱਜ ਸਾਨੂੰ ਕਿੱਟਾ ਦੇਣ ਤੋ ਮਨਾਂ ਕਰ ਦਿਤਾ ਗਿਆਂ ਅਤੇ ਜਦੋ ਅਸੀ ਇਸ ਸਬੰਧ ਵਿੱਚ ਮੌਕੇ ਤੇ ਕਿੱਟਾਂ ਦੀ ਮੰਗ ਕੀਤੀ ਤਾਂ ਅਕਾਲੀ ਦੱਲ ਦੇ ਲੋਕਾਂ ਨੇ ਸਾਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿਤਾ। ਨੌਜਵਾਨਾਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੌਣਾ ਵਿੱਚ ਅਕਾਲੀਆਂ ਨੂੰ ਇਸ ਦਾ ਖਾਮਿਆਜਾਂ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।

       ਇਸ ਵਾਰੇ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾ ਨਾਲ ਗਲ ਕਰਨ ਤੇ ਉਹਨਾਂ ਨੇ ਕਿਹਾ ਕਿ ਨੈਨਵਾਂ ਪਿੰਡ ਬਹੁਤ ਵੱਡਾਂ ਹੈਜਿਥੇ ਕਿ 3-4 ਖੇਡ ਕਿੱਟਾਂ ਚਾਹੀਦੀਆਂ ਹਨ। ਮੈ ਤਾਂ 2 ਕਿੱਟਾਂ ਲੈ ਕੇ ਗਿਆਂ ਸੀ ਹੁਣ ਨੋਜਵਾਨਾਂ ਹੋਰ ਕਿੱਟਾਂ ਦਿਤੀਆਂ ਜਾਣਗੀਆਂ ਪੱਖਪਾਤ ਦੀ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਬਿਨਾਂ ਕਿਸੇ ਭੇਦਭਾਵ ਤੋ ਹਰ ਪਿੰਡ ਨੂੰ ਵਿਕਾਸ ਲਈ ਗਰਾਟਾ ਦਿਤੀਆਂ ਗਈਆਂ ਹਨ ਤੇ ਨੈਨਵਾਂ ਦੇ ਲੋਕਾਂ ਵਲੋ ਲਗਾਏ ਦੋਸ਼ ਗਲਤ ਹਨ।

       ਇਸ ਵਾਰੇ ਪਿੰਡ ਦੇ ਸਰਪੰਚ ਦੇ ਪਤੀ ਬਿੱਕਰ ਸਿੰਘ ਨੇ ਕਿਹਾ ਕਿ ਵਿਧਾਇਕ ਨੇ ਕਿਹਾ ਸੀ ਕਿ ਇੱਕ ਕਿੱਟ ਇਹਨਾਂ ਨੌਜਵਾਨਾ ਨੂੰ ਅਤੇ ਇੱਕ ਦੂਜੇ ਮੁਹੱਲੇ ਦੇ ਨੌਜਵਾਨਾ ਨੂੰ ਦੇ ਦਿਉ, ਪਰ ਇਹ ਨੌਜਵਾਨ ਦੋਨੋ ਹੀ ਕਿੱਟਾਂ ਲੈਣ ਤੇ ਅੜੇ ਰਹੇ ਜਿਸ ਲਈ ਵਿਧਾਇਕ ਨੇ ਵੀ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਨਹੀ ਮਨੇ।

Share Button

Leave a Reply

Your email address will not be published. Required fields are marked *