Thu. Jul 18th, 2019

ਨੈਤਿਕ ਸਿੱਖਿਆ ਪ੍ਰੀਖਿਆ ਵਿਚ ਕੱਟਿਆਂਵਾਲੀ ਸਕੂਲ ਨੇ ਦਿਖਾਈ ਵਧੀਆ ਕਾਰਗੁਜਾਰੀ

ਨੈਤਿਕ ਸਿੱਖਿਆ ਪ੍ਰੀਖਿਆ ਵਿਚ ਕੱਟਿਆਂਵਾਲੀ ਸਕੂਲ ਨੇ ਦਿਖਾਈ ਵਧੀਆ ਕਾਰਗੁਜਾਰੀ

09malout01ਮਲੋਟ, 9 ਨਵੰਬਰ (ਆਰਤੀ ਕਮਲ) : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਏ ਨੈਤਿਕ ਸਿੱਖਿਆ ਮੁਕਾਬਲੇ ਵਿਚ ਬਾਬਾ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੱਟਿਆਂਵਾਲੀ ਦੇ ਵਿਦਿਆਰਥੀਆਂ ਨੇ ਵਧੀਆ ਕਾਰਗੁਜਾਰੀ ਦਾ ਪ੍ਰਦਰਸ਼ਨ ਕੀਤਾ ਹੈ । ਇਸ ਪ੍ਰੀਖਿਆ ਦੌਰਾਨ ਸੁੰਦਰ ਲਿਖਾਈ ਮੁਕਾਬਲੇ ਵਿਚ ਉਕਤ ਸਕੂਲ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਚੌਥੀ ਜਮਾਤ ਦੀ ਵਿਦਿਆਰਥਣ ਅਲੀਸ਼ਾ ਕੰਬੋਜ ਨੂੰ ਉਤਸ਼ਾਹ ਵਧਾਈ ਇਨਾਮ ਮਿਲਿਆ । ਦਸਤਾਰ ਬੰਦੀ ਮੁਕਾਬਲਿਆਂ ਵਿਚ ਵੀ ਲੜਕਿਆਂ ਦੀ ਕਾਰਗੁਜਾਰੀ ਦੀ ਬਹੁਤ ਤਰੀਫ ਹੋਈ । ਸਕੂਲ ਪ੍ਰਿੰਸੀਪਲ ਰਾਜਵੀਰ ਕੌਰ ਬਰਾੜ ਨੇ ਬੱਚਿਆਂ ਨੂੰ ਇਸ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਮੁਕਾਬਲਿਆਂ ਵਿਚ ਹਿੱਸਾ ਲੈਣ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ । ਉਹਨਾਂ ਬੱਚਿਆਂ ਨੂੰ ਵਧੀਆ ਤਿਆਰੀ ਕਰਵਾਉਣ ਲਈ ਸਮੂਹ ਸਟਾਫ ਨੂੰ ਵੀ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੀ ਇਹੋ ਜਿਹੇ ਇਮਤਿਹਾਨਾਂ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ।

Leave a Reply

Your email address will not be published. Required fields are marked *

%d bloggers like this: