ਨੇਪਾਲੀ ਵਿਅਤਕੀ ਦੀ ਲਾਸ਼ ਮਿਲੀ

ਨੇਪਾਲੀ ਵਿਅਤਕੀ ਦੀ ਲਾਸ਼ ਮਿਲੀ

photo-1ਰਾਜਪੁਰਾ 20 ਸਤੰਬਰ (ਦਿਨੇਸ਼ ਸਚਦੇਵਾ) ਸਰਹੰਦ ਰੋਡ ਤੇ ਪਿੰਡ ਅਲੂਣਾ ਵਾਲੇ ਮੋੜ ਤੇ ਸਥਿਤ ਬੰਦ ਪਏ ਢਾਬੇ ਦੀ ਨਿਗਰਾਨੀ ਕਰਨ ਵਾਲੇ ਨੇਪਾਲੀ ਵਿਅਤਕੀ (33) ਦੀ ਲਾਸ਼ ਮਿਲੀ ਹੈ।ਸਦਰ ਪੁਲਿਸ ਰਾਜਪੁਰਾ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਜਪੁਰਾ ਪਹੁੰਚਾ ਦਿਤਾ ਹੈ ਅਤੇ ਮਾਮਲੇ ਦੀ ਜਾਂਚ ਸੁਰੁ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਹੰਦ ਰੋਡ ਤੇ ਪਿੰਡ ਅਲੂਣਾ ਵਾਲੇ ਮੋੜ ਕੋਲ ਸਥਿਤ ਸਰਪੰਚ ਟੂਰਿਸਟ ਢਾਬਾ ਬੰਦ ਪਿਆ ਹੈ ਇਸ ਢਾਬੇ ਦੀ ਨਿਗਰਾਨੀ ਲਈ ਚੂਰਾ ਬਹਾਦਰ ਕੇਸੀ ਨਾਮ ਦਾ ਇਕ ਨੇਪਾਲ ਦਾ ਮੂਲ ਨਿਵਾਸੀ ਹਾਲ ਅਬਾਦ ਜਲੰਧਰ ਚੌਕੀਦਾਰ ਵੱਜੋ ਨੌਕਰੀ ਕਰਦਾ ਸੀ।ਅੱਜ ਸਵੇਰੇ ਉਸ ਦੀ ਲਾਸ਼ ਢਾਬੇ ਦੀਆ ਪੋੜੀਆ ਕੋਲ ਪਈ ਮਿਲੀ ਕਿਸੇ ਨੇ ਉਸ ਦੀ ਲਾਸ਼ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਵੇਖਿਆ ਕਿ ਉਕਤ ਵਿਅਕਤੀ ਦੇ ਸਿਰ ਵਿਚ ਸੱਟ ਲੱਗੀ ਹੋਈ ਹੈ ਅਤੇ ਖੁਨ ਖਿਲਰਿਆ ਹੋਇਆ ਸੀ ਵਿਅਤਕੀ ਨੇ ਕਮੀਜ ਨਹੀ ਪਹਿਨੀ ਹੋਈ ਸੀ।ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਜਾਂਚ ਸੁਰੂ ਕਰ ਦਿੱਤੀ ਹੈ।ਪੁਲਿਸ ਇਸ ਸਬੰਧੀ ਕਈ ਥਿਉਰੀਆ ਤੇ ਕੰਮ ਕਰ ਰਹੀ ਹੈ।ਚੌਕੀਦਾਰ ਦੀ ਮੌਤ ਦਾ ਕਾਰਨ ਅਜੇ ਤੱਕ ਸਪੱਸਟ ਨਹੀ ਹੇੈ ਕਿ ਉਸ ਦਾ ਕਤਲ ਕੀਤਾ ਗਿਆ ਹੈ ਜਾ ਉਹ ਛੱਤ ਤੋ ਡਿੱਗਿਆ ਹੈ।ਪੁਲਿਸ ਵੱਲੋ ਉਕਤ ਚੌਕੀਦਾਰ ਦੀ ਭੇਤਭਰੀ ਹਾਲਤ ਵਿਚ ਹੋਈ ਮੌਤ ਦੀ ਗੁੱਥੀ ਨੂੰ ਸੁਲਜਾਉਣ ਦੇ ਯਤਨ ਕੀਤੇ ਜਾ ਰਹੇ ਹਨ।

Share Button

Leave a Reply

Your email address will not be published. Required fields are marked *

%d bloggers like this: