ਨੀਲੇ ਕਾਰਡ ਧਾਰਕ ਵੰਡ ਸਮਾਰੋਹ ਦੋਰਾਨ 963 ਲਾਭ ਪਾਤਰੀਆਂ ਨੂੰ ਵੰਡੇ ਨੀਲੇ ਕਾਰਡ

ss1

ਨੀਲੇ ਕਾਰਡ ਧਾਰਕ ਵੰਡ ਸਮਾਰੋਹ ਦੋਰਾਨ 963 ਲਾਭ ਪਾਤਰੀਆਂ ਨੂੰ ਵੰਡੇ ਨੀਲੇ ਕਾਰਡ
ਗਰੀਬ ਲੋਕਾ ਲਈ ਹਰ ਸਹੂਲਤ ਬਾਦਲ ਸਰਕਾਰ ਲੈ ਕੇ ਆਈ : ਰੋਕੀ

img-20160918-wa0178ਰਾਮਪੁਰਾ ਫੂਲ ੧੮ ਸਤੰਬਰ (ਕੁਲਜੀਤ ਸਿੰਘ ਢੀਗਰਾਂ): ਸਥਾਨਕ ਪੰਚਾਇਤੀ ਧਰਮਸਾਲਾ ਅਤੇ ਪੈਥਰ ਕਲੱਬ ਰਾਮਪੁਰਾ ਵਿਖੇ ਸਹਿਰ ਦੇ ਲੋੜਬੰਦ ਪਰਿਵਾਰਾ ਦੇ ਬਣਾਏ ਗਏ ਨੀਲੇ ਕਾਰਡ ਵੰਡੇ ਗਏ । ਇਸ ਮੋਕੇ ਰੱਖੇ ਸਮਾਗਮ ਮੋਕੇ ਸੰਬੋਧਨ ਕਰਦਿਆਂ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੋਕੀ ਨੇ ਕਿਹਾ ਕਿ ਲੋੜਬੰਦ ਪਰਿਵਾਰਾ ਲਈ ਜੋ ਵੀ ਸਕੀਮ ਬਣਾਈ ਗਈ ਹੈ ਉਹ ਸਿਰਫ ਬਾਦਲ ਸਰਕਾਰ ਸਮੇ ਹੀ ਬਣੀ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਗਰੀਬ ਦੇ ਘਰ ਦੇ ਰਾਸਨ ਤੋ ਲੈ ਕੇ ਲੜਕੀ ਦੇ ਵਿਆਹ, ਬਿਮਾਰੀ ਸਮੇ ਹੋ ਰਹੇ ਖਰਚੇ ਲਈ ਬੀਮਾ , ਘਰ ਪਾਉਣ ਲਈ ਮਾਲੀ ਸਹਾਇਤਾ ਆਦਿ ਬਾਦਲ ਸਰਕਾਰ ਦੀ ਹੀ ਦੇਣ ਹੈ । ਉਹਨਾਂ ਕਿਹਾ ਕਿ ਜਲਦ ਹੀ ਸਰਕਾਰ ਲੋੜਬੰਦ ਗਰੀਬ ਪਰਿਵਾਰਾ ਲਈ ਮੁਫਤ ਦਵਾਈ ਦੀ ਸਕੀਮ ਵੀ ਚਲਾ ਰਹੀ ਹੈ ਜਿਸ ਵਿੱਚ ਹੁਣ ਬਿਮਾਰੀ ਦੋਰਾਨ ਉਹਨਾਂ ਨੂੰ ਦਵਾਈ ਤੇ ਮਹਿੰਗਾ ਖਰਚਾ ਨਹੀ ਕਰਨ ਪਵੇਗਾ । ਉਹਨਾਂ ਦੂਸਰੀਆਂ ਪਾਰਟੀਆਂ ਨੂੰ ਆੜੇ ਹੱਥੇ ਲੈਦਿਆਂ ਕਿਹਾ ਕਿ ਇਹਨਾਂ ਦੀ ਆਪਸੀ ਫੁੱਟ ਅਤੇ ਗਲਤ ਨੀਤੀਆਂ ਜੱਗ ਜਾਹਿਰ ਹੋ ਗਈਆਂ ਹਨ । ਇਹ ਪਾਰਟੀਆਂ ਪੰਜਾਬ ਦੇ ਲੋਕਾ ਨੂੰ ਗੁੰਮਰਾਹ ਕਰਨ ਦੀ ਕੋਸਿਸ ਕਰ ਰਹੀਆਂ ਹਨ ਪਰ ਅੱਜ ਪੰਜਾਬ ਦੇ ਲੋਕ ਅਕਾਲੀ ਭਾਜਪਾ ਸਰਕਾਰ ਦੇ ਕੀਤੇ ਕੰਮਾ ਨੂੰ ਵੇਖਦਿਆਂ ਤੀਸਰੀ ਵਾਰ ਅਕਾਲੀ ਭਾਜਪਾ ਸਰਕਾਰ ਬਣਾਊਨ ਲਈ ਉਤਾਵਲੇ ਹੋ ਰਹੇ ਹਨ । ਇਸ ਮੋਕੇ ਬੀ ਸੀ ਸੈਲ ਦੇ ਜਿਲਾ ਪ੍ਰਧਾਨ ਸੁਰਿੰਦਰ ਜੋੜਾ, ਅਕਾਲੀ ਦਲ ਦੇ ਸਹਿਰੀ ਕੋਆਡੀਨੇਟਰ ਸੁਭਾਸ ਮੰਗਲਾ, ਕੋਸਲਰ ਸੰਜੇ ਤਨਵਰ, ਸੁਰਜੀਤ ਸਿੰਘ, ਚੀੜੀਆਂ ਦੇਵੀ, ਸਹਿਰੀ ਪ੍ਰਧਾਨ ਗੁਰਤੇਜ ਸਰਮਾਂ, ਪ੍ਰਸੋਤਮ ਲਾਲ, ਦਲਜੀਤ ਸਿੰਘ ਤੋ ਇਲਾਵਾ ਭਾਰੀ ਗਿਣਤੀ ਚ, ਨੀਲੇ ਕਾਰਡ ਧਾਰਕ ਸਾਮਲ ਸਨ।

Share Button

Leave a Reply

Your email address will not be published. Required fields are marked *