ਨਿੱਜੀ ਬੈਂਕ ਦੀ ਮਨਮਰਜੀ ਕਾਰਨ ਆਮ ਆਦਮੀ ਪਰੇਸ਼ਾਨ

ss1

ਨਿੱਜੀ ਬੈਂਕ ਦੀ ਮਨਮਰਜੀ ਕਾਰਨ ਆਮ ਆਦਮੀ ਪਰੇਸ਼ਾਨ

ਮਲੋਟ, 15 ਨਵੰਬਰ (ਆਰਤੀ ਕਮਲ) : ਭਾਰਤ ਸਰਕਾਰ ਅਤੇ ਵਿਸ਼ੇਸ਼ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੰਸੀ ਬਦਲਣ ਦੇ ਫੈਸਲੇ ਉਪਰੰਤ ਬੈਂਕਾਂ ਦੇ ਕੰਮਕਾਜ ਵਿਚ ਭਾਵੇਂ ਬਹੁਤ ਵਾਧਾ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਨੇ ਖੁਦ ਇਹਨਾਂ ਬੈਂਕ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਹੈ ਪਰ ਦੂਜੇ ਪਾਸੇ ਜਮੀਨੀ ਹਕੀਕਤ ਵਿਚ ਕੁੱਝ ਨਿੱਜੀ ਬੈਂਕਾਂ ਵੱਲੋਂ ਮਨਮਰਜੀ ਨਾਲ ਕੰਮ ਕੀਤਾ ਜਾ ਰਿਹਾ ਹੈ। ਕੈਂਸ਼ ਖਤਮ ਦਾ ਬਹਾਨਾ ਕਰਕੇ ਕੈਸ਼ ਜਮਾ ਕਰਨ ਵਾਲਿਆਂ ਲਈ ਵੀ ਬੈਂਕ ਦੇ ਦਰਵਾਜੇ ਬੰਦ ਕਰ ਦਿੱਤੇ ਜਾਂਦੇ ਹਨ । ਮਲੋਟ ਵਿਖੇ ਐਕਸਿਸ ਬੈਂਕ ਵੱਲੋਂ ਅੱਜ ਸ਼ਾਮ ਸਾਢੇ ਚਾਰ ਵਜੇ ਹੀ ਦਰਵਾਜੇ ਬੰਦ ਕਰ ਦਿੱਤੇ ਗਏ ਅਤੇ ਇਸ ਸਬੰਧੀ ਬੈਂਕ ਬਰਾਂਚ ਮੈਨੇਜਰ ਨੂੰ ਜਦ ਪੁਛਿਆ ਗਿਆ ਤਾਂ ਉਹਨਾਂ ਕਿਹਾ ਕਿ ਕੈਸ਼ ਲੈਣ ਦਾ ਸਮਾਂ ਸਾਢੇ ਤਿੰਨ ਵਜੇ ਤੱਕ ਦਾ ਹੀ ਹੋ ਗਿਆ ਹੈ । ਉਹਨਾਂ ਨੂੰ ਜਦ ਕਿਹਾ ਕਿ ਸਰਕਾਰ ਵੱਲੋਂ ਤਾਂ 6 ਵਜੇ ਤੱਕ ਦਾ ਸਮਾਂ ਕਿਹਾ ਜਾ ਰਿਹਾ ਹੈ ਤਾਂ ਉਹਨਾਂ ਕਿਹਾ ਕਿ ਉਹ ਸਿਰਫ ਐਤਵਾਰ ਤੱਕ ਹੀ ਸੀ ਅਤੇ ਅੱਜ ਤੋਂ ਪਹਿਲਾਂ ਵਾਲਾ ਸਮਾਂ ਸ਼ੁਰੂ ਹੋ ਗਿਆ ਹੈ ਤੇ ਬੈਂਕ ਸਾਢੇ ਤਿੰਨ ਵਜੇ ਤੋਂ ਬਾਅਦ ਕੈਸ਼ ਨਹੀ ਲਵੇਗਾ । ਹਾਲਾਂਕਿ ਇਸ ਮੌਕੇ ਸਿਫਾਰਸ਼ੀ ਅਤੇ ਅਸਰ ਰਸੂਖ ਵਾਲਿਆਂ ਲਈ ਚੋਰ ਮੋਰੀ ਰਾਹੀਂ ਸੱਭ ਕੁਝ ਕੀਤਾ ਜਾ ਰਿਹਾ ਸੀ ਪਰ ਸੈਂਕੜੇ ਦੀ ਤਦਾਦ ਵਿਚ ਬੈਂਕ ਬਾਹਰ ਮੌਜੂਦ ਆਮ ਆਦਮੀ ਨੂੰ ਵਾਪਸ ਪਰਤਣਾ ਪਿਆ । ਇਸ ਮੌਕੇ ਮੌਜੂਦ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਨਿੱਜੀ ਬੈਂਕ ਜਦ ਆਪਣੀ ਨਵੀਂ ਬਰਾਂਚ ਸ਼ਹਿਰ ਵਿਚ ਖੋਲਦੇ ਹਨ ਤਾਂ ਮਿਨਤਾਂ ਤਰਲੇ ਕਰਕੇ ਖਾਤਾ ਖੁਲਵਾਂਉਦੇ ਹਨ ਤੇ ਅੱਜ ਜਦ ਉਹਨਾਂ ਨੂੰ ਬੈਂਕ ਦੀ ਸਹਾਇਤਾ ਦੀ ਲੋੜ ਪਈ ਤਾਂ ਸਰਕਾਰੀ ਬੈਂਕਾਂ ਨਾਲੋਂ ਵੀ ਮਾੜਾ ਦੁਰਵਿਹਾਰ ਕੀਤਾ ਜਾ ਰਿਹਾ ਹੈ । ਮੌਕੇ ਤੇ ਮੌਜੂਦ ਬੈਂਕ ਬਰਾਂਚ ਮੈਨਜਰ ਵੱਲੋਂ ਪੱਤਰਕਾਰਾਂ ਨੂੰ ਵੀ ਕਿਹਾ ਗਿਆ ਕਿ ਜੋ ਮਰਜੀ ਲਿਖ ਦਿਉ ਅਸੀਂ ਬਾਹਰ ਲਿੱਖ ਕੇ ਲਾ ਦਿੱਤਾ ਹੈ । ਇਸ ਨਿੱਜੀ ਬੈਂਕ ਸਟਾਫ ਦੀ ਮਨ ਮਰਜੀ ਉਜਾਗਰ ਨਾ ਹੋਵੇ ਇਸ ਲਈ ਬੈਂਕ ਵੱਲੋਂ ਬਰਾਂਚ ਅੰਦਰ ਫੋਟੋ ਲੈਣ ਤੇ ਵੀ ਪਾਬੰਦੀ ਲਾ ਕੇ ਅੰਦਰ ਕਾਗਜ ਚਿਪਕਾਏ ਹੋਏ ਹਨ । ਖਪਤਕਾਰਾਂ ਨੇ ਇਸ ਬਰਾਂਚ ਦੀ ਮਨਮਰਜੀ ਖਿਲਾਫ ਬੈਂਕ ਦੇ ਸੀਨੀਅਰ ਅਧਿਕਾਰੀਆਂ ਅਤੇ ਰਿਜਰਵ ਬੈਂਕ ਨੂੰ ਲਿਖਤੀ ਸ਼ਿਕਾਇਤ ਕਰਨ ਦਾ ਵੀ ਕਿਹਾ ।

Share Button

Leave a Reply

Your email address will not be published. Required fields are marked *