ਨਿਹਾਲ ਸਿੰਘ ਵਾਲਾ ਵਿੱਚ ਆਪ ਉਮੀਦਵਾਰ ਖਿਲਾਫ਼ ਉਠਣ ਲੱਗੀਆਂ ਬਾਗੀ ਸੁਰਾਂ ਵਲੰਟੀਅਰਾਂ ਨੇ ਉਮੀਦਵਾਰ ਬਦਲਣ ਦੀ ਮੰਗ ਕੀਤੀ

ss1

ਨਿਹਾਲ ਸਿੰਘ ਵਾਲਾ ਵਿੱਚ ਆਪ ਉਮੀਦਵਾਰ ਖਿਲਾਫ਼ ਉਠਣ ਲੱਗੀਆਂ ਬਾਗੀ ਸੁਰਾਂ ਵਲੰਟੀਅਰਾਂ ਨੇ ਉਮੀਦਵਾਰ ਬਦਲਣ ਦੀ ਮੰਗ ਕੀਤੀ

12-10-16-gholia-02ਮੋਗਾ, ੧੨ ਅਕਤੂਬਰ (ਕੁਲਦੀਪ ਘੋਲੀਆ ਸਭਾਜੀਤ ਪੱਪੂ): ਨਿਹਾਲ ਸਿੰਘ ਵਾਲਾ ਦੀ ਰਾਖਵੀਂ ਸੀਟ ਲਈ ਆਮ ਆਦਮੀ ਪਾਰਟੀ ਵੱਲੋਂ ਮੈਦਾਨ ਚ ਉਤਾਰੇ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਵਿਰੁੱਧ ਬਾਗੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਆਪ ਦੇ ਵਲੰਟਅਿਰਾਂ ਵੱਲੋਂ ਟਿਕਟ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ। ਨਿਹਾਲ ਸਿੰਘ ਵਾਲਾ ਦੇ ਸਰਕਲ ਇਚਾਰਜ ਸੁਖਚੈਨ ਸਿੰਘ ਪੱਤੋ ਦੀ ਅਗਵਾਈ ਵਿੱਚ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਹਲਕੇ ਭਰ ਤੋਂ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ,ਜੀਤਾ ਹਿੰੰਮਤਪੁਰਾ, ਗੁਰਪ੍ਰੀਤ ਬਰਾੜ,ਸੁਰਜੀਤ ਸਿੰਘ ਹਿੰਮਤਪੁਰਾ,ਜਵਾਹਰ ਦੌਧਰ,ਅਮਰੀਕ ਲੋਪੋ ਨੇ ਬੋਲਦਿਆਂ ਹਾਈ ਕਮਾਂਡ ਤੋਂ ਮੰਗ ਕਰਦਿਆਂ ਕਿਹਾ ਪਾਰਟੀ ਦੇ ਮੁੱਢਲੇ ਸਿਧਾਂਤਾ ਅਨੁਸਾਰ ਸਰਵੇ ਕਰਕੇਹਲਕਾ ਨਿਹਾਲ ਸਿੰਘ ਵਾਲਾ ਤੋਂ ਊਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਦੀ ਟਿਕਟ ਨੂੰ ਕੈਂਸਲ ਕਰਕੇ ਕਿਸੇ ਯੋਗ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ ਤਾਂ ਜੋ ਆਪ ਪਾਰਟੀ ਦੀ ਜਿੱਤ ਹੋ ਸਕੇ। ਊਹਨਾਂ ਕਿਹਾ ਮਨਜੀਤ ਸਿੰਘ ਚਾਰ ਮਹੀਨੇ ਤੋਂ ਪਾਰਟੀ ਵਿੱਚ ਆਇਆ ਸੀ ਉਹ ਅਕਾਲੀ ਦਲ ਦੇ ਪਿਛੋਕੜ ਵਾਲਾ ਹੈ ਤੇ ਇਹ ਟਿਕਟ ਅਕਾਲੀ ਉਮੀਦਵਾਰ ਨੂੰ ਦੇਣ ਬਰਾਬਰ ਹੈ।
ਇਸ ਮੌਕੇ ਸੁਖਚੈਨ ਪੱਤੋ,ਜਰਮਨ ਜੀਤ, ਮਲਕੀਤ ਖਾਈ,ਗੁਰਪ੍ਰੀਤ ਬਰਾੜ, ਨਿਰਭੈ ਸਿੰਘ ਬੁਰਜ ਹਮੀਰਾ, ਭੀਮਪੁਰੀ ਨਿਹਾਲ ਸਿੰਘ ਵਾਲਾ,ਅਰਵਿੰਦ ਸ਼ਰਮਾ ਪੱਤੋ,ਸੁਰਜੀਤ ਸਿੰਘ ਹਿੰਮਤਪੁਰਾ,ਅਮਨ ਬੱਧਨੀਂ,ਗੁਰਦੀਪ ਰਣਸੀਂਹ, ਜਗਮੋਹਨ ਲੋਪੋ, ਹਰਮੇਲ ਸਿੰਘ ਜਵਾਹਰ ਸਿੰਘ ਵਾਲਾ,ਪੱਪੀ ਪੱਤੋ,ਦਰਬਾਰਾ ਘੋਲੀਆ,ਹੀਰੋ ਪੱਤੋ,ਲਵਲੀ ਸ਼ਰਮਾ ਆਦਿ ਹਲਕੇ ਭਰ ਚੋਂ ਵਲੰਟੀਅਰ ਸ਼ਾਮਿਲ ਸਨ।

Share Button

Leave a Reply

Your email address will not be published. Required fields are marked *