Fri. Aug 23rd, 2019

ਨਿਸ਼ਕਾਮ ਸੇਵਾ ਸੋਸਾਇਟੀ ਵਲੋਂ 65 ਵਿਦਿਆਰਥੀਆਂ ਨੂੰ ਸ਼ਟੇਸ਼ਨਰੀ ਵੰਡੀ

ਨਿਸ਼ਕਾਮ ਸੇਵਾ ਸੋਸਾਇਟੀ ਵਲੋਂ 65 ਵਿਦਿਆਰਥੀਆਂ ਨੂੰ ਸ਼ਟੇਸ਼ਨਰੀ ਵੰਡੀ

ਰਾਜਪੁਰਾ (ਧਰਮਵੀਰ ਨਾਗਪਾਲ) ਨਿਸ਼ਕਾਮ ਸੇਵਾ ਸੁਸਾਇਟੀ (ਰਜਿ.) ਰਾਜਪੁਰਾ ਵਲੋਂ ਨੰਗਲ ਸਲੇਮਪੁਰ ਦੇ ਸਰਕਾਰੀ ਪ੍ਰਾਈਮਰੀ ਸਕੂਲ ਦੇ 65 ਵਿਦਿਆਰਥੀਆਂ ਨੂੰ ਸ਼ਟੇਸ਼ਨਰੀ ਦਾ ਸਮਾਨ ਵੰਡਿਆ ਗਿਆ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਬਚਿਆ ਦੇ ਮਾਪੇ ਹਾਜਰ ਸਨ।ਨਿਸ਼ਕਾਮ ਸੇਵਾ ਸੋਸਾਇਟੀ ਦੇ ਪ੍ਰਧਾਨ ਸ੍ਰ. ਮੇਵਾ ਸਿੰਘ ਭੰਗੂ ਨੇ ਸਕੂਲ ਦੀ ਪਿੰਸੀਪਲ, ਸਟਾਫ ਅਤੇ ਪੰਚਾਇਤ ਦਾ ਧੰਨਵਾਦ ਕਰਦਿਆ ਕਿਹਾ ਕਿ ਇਸ ਸਕੂਲ ਦਾ ਬਹੁਤ ਵਧਿਆ ਪ੍ਰਬੰਧ ਹੈ । ਉਹਨਾਂ ਕਿਹਾ ਕਿ ਸਾਨੂੰ ਇਸ ਸਕੂਲ ਦਾ ਪ੍ਰਬੰਧ ਦੇਖਕੇ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਵਿਦਿਆਰਥੀਆਂ ਨੇ ਸਾਫ ਸੁਥਰੀ ਵਰਦੀ ਪਾਈ ਹੋਈ ਸੀ ਅਤੇ ਸਕੂਲ ਦੀ ਸਫਾਈ ਬਹੁਤ ਹੀ ਵਧਿਆ ਤਰੀਕੇ ਨਾਲ ਕੀਤੀ ਹੋਈ ਸੀ। ਇਸ ਤਰਾਂ ਦੇ ਬਹੁਤ ਘੱਟ ਸਰਕਾਰੀ ਸਕੂਲ ਦੇਖਣ ਨੂੰ ਮਿਲਦੇ ਹਨ ਜਿਸਦਾ ਸਿਹਰਾ ਸਕੂਲ ਸਟਾਫ ਨੂੰ ਜਾਦਾ ਹੈ। ਉਹਨਾਂ ਕਿਹਾ ਕਿ ਵਿਦਿਆ ਅਤੇ ਸਿਹਤ ਸੇਵਾਵਾ ਹੀ ਮਾਨਵਤਾ ਦੀ ਸੱਚੀ ਸੇਵਾ ਹੈ। ਇਸ ਮੌਕੇ ਸ੍ਰ. ਹਰਚੰਦ ਸਿੰਘ ਸਾਬਕਾ ਬੈਂਕ ਮਨੇਜਰ, ਸ੍ਰ. ਪਾਲਸਿੰਘ ਬੈਦਵਾਣ, ਸ੍ਰ. ਧਰਮਸਿੰਘ ਭੋਗਲ ਪ੍ਰਧਾਨ ਵੈਲਫੇਅਰ ਸੋਸਾਇਟੀ ਸ਼ਹੀਦ ਭਗਤ ਸਿੰਘ ਕਲੌਨੀ, ਧਰਮਵੀਰ ਨਾਗਪਾਲ ਸੰਪਾਦਕ ਡੀਵੀ ਨਿਊਜ ਪੰਜਾਬ, ਸਰਪੰਚ ਕਾਲਾ ਸਿੰਘ, ਡਾ. ਕਰਮਜੀਤ ਸਿੰਘ, ਸ਼੍ਰੀ ਮਤੀ ਮਨਜੀਤ ਕੌਰ ਮੁੱਖ ਅਧਿਆਪਕ, ਚੇਅਰਮੈਨ ਰਾਜ ਕੁਮਾਰ, ਸ੍ਰ. ਕਪਤਾਨ ਸਿੰਘ ਕੰਬੋਜ ਅਤੇ ਸਰਬਜੀਤ ਕੌਰ ਪੰਚ ਅਤੇ ਹੋਰ ਪਤਵੰਤੇ ਸਜੱਣ ਹਾਜਰ ਸਨ।

Leave a Reply

Your email address will not be published. Required fields are marked *

%d bloggers like this: