Wed. Aug 21st, 2019

ਨਹਿਰਾਂ ਦੀਆਂ ਪਟੜੀਆਂ ਤੇ ਲੰਘਣ ਵਾਲੇ ਭਾਰੀ ਵਾਹਨ ਲੋਕਾਂ ਲਈ ਬਣ ਰਹੇ ਸਿਰਦਰਦੀ

ਨਹਿਰਾਂ ਦੀਆਂ ਪਟੜੀਆਂ ਤੇ ਲੰਘਣ ਵਾਲੇ ਭਾਰੀ ਵਾਹਨ ਲੋਕਾਂ ਲਈ ਬਣ ਰਹੇ ਸਿਰਦਰਦੀ
ਡਿਪਟੀ ਕਮਿਸ਼ਨਰ ਦੇ ਹੁਕਮਾਂ ਤੱਕ ਦੀ ਪਰਵਾਹ ਨਹੀ ਕਰਦੇ

29sarbjit1
ਕੀਰਤਪੁਰ ਸਾਹਿਬ 29 ਸਤੰਬਰ (ਸਰਬਜੀਤ ਸਿੰਘ ਸੈਣੀ) ਇਥੋਂ ਦੇ ਨਜਦੀਕ ਹੀ ਲੰਘਦੀਆਂ ਦੋ ਨਹਿਰਾਂ ਭਾਖੜਾ ਨਹਿਰ ਅਤੇ ਹਾਇਡਲ ਨਹਿਰ ਦੇ ਦੋਵਾਂ ਪਾਸੇ ਨਹਿਰਾਂ ਦੀ ਮੁਰੰਮਤ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਲਈ ਪਟੜੀਆਂ ਬਣਾਈਆਂ ਗਈਆਂ ਸੀ ਅਤੇ ਖਾਲਸਾ ਸਾਜਨਾਂ ਦਿਵਸ ਮੋਕੇ ਇਹਨਾਂ ਨੂੰ ਪੱਕਾ ਕਰ ਦਿੱਤਾ ਗਿਆ ਸੀ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਇਹਨਾਂ ਨਹਿਰਾਂ ਦੀਆ ਪਟੜੀਆਂ ਤੋਂ ਭਾਰੀ ਵਾਹਨਾਂ ਦੇ ਲੰਘਣ ਤੇ ਪੂਰਨ ਪਬੰਧੀ ਲਗਾਈ ਹੋਈ ਹੈ।ਪਰੰਤੂ ਭਾਰੀ ਵਾਹਨਾਂ ਵਾਲੇ ਉਕਤ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਅਤੇ ਸਥਾਨਕ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜਾਰੀ ਕਰਕੇ ਆਮ ਸੜਕਾਂ ਦੀ ਤਰਾਂ ਇਹਨਾਂ ਪਟੜੀਆਂ ਉੱਪਰ ਵਾਹਨ ਚਲਾਉਂਦੇ ਹਨ ਜਿਸ ਕਾਰਨ ਇਹਨਾਂ ਪਟੜੀਆਂ ਤੇ ਪੈਂਦੇ ਪਿੰਡਾਂ ਜਿਵੇ ਭਗਵਾਲਾ, ਰਾਏਪੁਰ ਸਾਨੀ , ਨੱਕੀਆਂ ਆਦਿ ਦੇ ਲੋਕਾਂ ਨੂੰ ਇਥੋਂ ਨਿੱਤ ਦਿਨ ਲੰਘਣ ਵਾਲੇ ਭਾਰੀ ਟਿੱਪਰਾਂ ਟਰਾਲਿਆਂ ਕਾਰਨ ਮੁਸ਼ਕਲ ਦਾ ਸਾਹਮਣਾਂ ਕਰਨਾਂ ਪੈਂਦਾ ਹੈ ਅਤੇ ਕਈ ਵਾਰ ਇਹਨਾਂ ਭਾਰੀ ਵਾਹਨਾਂ ਕਾਰਨ ਹਾਦਸੇ ਵੀ ਵਾਪਰ ਚੁੱਕੇ ਹਨ।ਕਈ ਬਾਰ ਤਾਂ ਦੋਵਾਂ ਪਾਸਿਆਂ ਤੋਂ ਭਾਰੀ ਵਾਹਨ ਆਉਣ ਕਰਕੇ ਲੰਬੇ ਲੰਬੇ ਜਾਮ ਵੀ ਲੱਗ ਜਾਂਦੇ ਹਨ ਕਿਉਂ ਕਿ ਇਨ੍ਹਾਂ ਦੀ ਚੋੜਾਈ ਘੱਟ ਹੋਣ ਕਾਰਨ ਦੋ ਵਾਹਨਾਂ ਦਾ ਲੰਘਣਾ ਮੁਸ਼ਕਿਲ ਹੀ ਨਹੀ ਕਈ ਜਗਾ੍ਹ ਤੇ ਨਾਮੁਮਕਿਨ ਹੋ ਜਾਂਦਾ ਹੈ।ਇਹ ਪਟੜੀਆਂ ਸਿਰਫ ਸਥਾਨਕ ਲੋਕਾਂ ਦੇ ਲੰਘਣ ਲਈ ਬਣਾਈਆਂ ਗਈਆਂ ਸੀ ਪਰੰਤੂ ਹੁਣ ਭਾਰੀ ਵਾਹਨਾਂ ਦੇ ਲੰਘਣ ਕਾਰਨ ਇਹਨਾਂ ਉੱਪਰ ਵੱਡੇ ਵੱਡੇ ਖੱਡੇ ਪੈ ਗਏ ਹਨ ਅਤੇ ਜਿਸ ਕਾਰਨ ਕਿਸੇ ਵੀ ਸਮੇਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ।ਇਹਨਾਂ ਭਾਰੀ ਵਾਹਨਾਂ ਵਾਲਿਆਂ ਖਿਲਾਫ ਨਾ ਤਾਂ ਕੋਈ ਸਥਾਨਕ ਪ੍ਰਸ਼ਾਸ਼ਨ ਅਤੇ ਕੋਈ ਹੋਰ ਕਾਰਵਾਈ ਕਰਦਾ ਹੈ। ਜੇਕਰ ਇਹਨਾਂ ਵਿਰੁੱਧ ਸਮੇਂ ਰਹਿੰਦੀਆਂ ਕੋਈ ਕਾਰਵਾਈ ਨਾਂ ਕੀਤੀ ਗਈ ਤਾਂ ਕੋਈ ਵੀ ਅਣਹੋਣੀ ਵਾਪਰ ਸਕਦੀ ਹੈ।ਲੋਕਾਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਕੋਲੋਂ ਜੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਨਹਿਰਾਂ ਦੀਆਂ ਪਟਰੀਆਂ ਤੇ ਵੱਡੇ ਵਾਹਨਾਂ ਦੇ ਲੰਘਣ ਤੇ ਪੂਰਨ ਪਾਬੰਧੀ ਲਗਾਈ ਜਾਵੇ ਤਾਂ ਜੋ ਲੋਕਾਂ ਦੀ ਨਿੱਤ ਦੀ ਸਮੱਸਿਆ ਦਾ ਹੱਲ ਹੋ ਸਕੇ ਅਤੇ ਪਟੜੀਆਂ ਦੀ ਹੋਂਦ ਬਰਕਰਾਰ ਰੱਖੀ ਜਾ ਸਕੇ।

Leave a Reply

Your email address will not be published. Required fields are marked *

%d bloggers like this: