ਨਸ਼ਿਆਂ ਵਿਰੁੱਧ ਕੋਰੀਓਗ੍ਰਾਫੀ ਕਰਵਾਈ ਗਈ

ss1

ਨਸ਼ਿਆਂ ਵਿਰੁੱਧ ਕੋਰੀਓਗ੍ਰਾਫੀ ਕਰਵਾਈ ਗਈ

img-20161126-wa0016ਮਾਨਸਾ 26 ਨਵੰਬਰ (ਰੀਤਵਾਲ ) ਇਨਕਲਾਬੀ ਨੌਜਵਾਨ ਸਭਾ ਵੱਲੋਂ ਰੋਜ਼ਗਾਰ ਅਧਿਕਾਰ ਅੰਦੋਲਨ ਅਤੇ ਸਿੱਖਿਆ ਦੇ ਮਿਆਰੀਕਰਨ ਨੂੰ ਉੱਚਾ ਚੁੱਕਣ ਲਈ ਵਿੱਢੀ ਗਈ ਮੁਹਿੰਮ ਅੱਜ ਚੌਥੇ ਦਿਨ ਵਿੱਚ ਪਹੁੰਚ ਗਈ ਹੈ। ਅੱਜ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿੱਚ ਨਾਟਸ਼ਾਲਾ ਮਾਨਸਾ ਵੱਲੋਂ ਨਸ਼ਿਆਂ ਵਿਰੁੱਧ ਕੋਰੀਓਗ੍ਰਾਫੀ ਕਰਵਾਈ ਗਈ। ਇਨਕਲਾਬੀ ਨੌਜਵਾਨ ਸਭਾ ਦੇ ਜਿਲਾ ਪ੍ਰਧਾਨ ਵਿੰਦਰ ਅਲਖ ਨੇ ਕਿਹਾ ਕਿ ਜਿੱਥੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੈ, ਉੱਥੇ ਸਾਨੂੰ ਨੌਜਵਾਨਾਂ ਲਈ ਰੋਜ਼ਗਾਰ ਪ੍ਰਾਪਤੀ ਦਾ ਵੀ ਅਧਿਕਾਰ ਹੈ ਅਤੇ ਇਸੇ ਤਰਾਂ ਨੌਜਵਾਨਾਂ ਨੂੰ ਰੋਜ਼ਗਾਰ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਮੋਦੀ ਸਰਕਾਰ ਦੁਆਰਾ ਕੀਤੀ ਗਈ ਨੋਟਬੰਦੀ ਨਾਲ ਜਿੱਥੇ ਦੁਕਾਨਦਾਰਾਂ ਅਤੇ ਆਮ ਲੋਕਾਂ ਵਿੱਚ ਬੇਚੈਨੀ ਅਤੇ ਜਲਾਲਤ ਵਾਲਾ ਮਾਹੌਲ ਪੈਦਾ ਹੋਇਆ ਹੈ, ਉਥੇ ਕਿੰਨੇ ਹੀ ਅਦਾਰਿਆਂ ਦਾ ਕੰਮ ਠੱਪ ਕਰਕੇ ਲੱਖਾਂ ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਕੰਮ ਤੋਂ ਵਾਂਝੇ ਕਰ ਦਿੱਤਾ ਹੈ। ਇਸ ਨਾਲ ਦੇਸ਼ ਦੀ ਅਰਥ-ਵਿਵਸਥਾ ਬੜੀ ਤੇਜ਼ੀ ਨਾਲ ਥੱਲੇ ਡਿਗਦੀ ਜਾ ਰਹੀ ਹੈ। ਅੱਠ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਵੱਲੋਂ 17 ਅਕਤੂਬਰ ਨੂੰ ਜਾਰੀ ਕੀਤਾ ਗਿਆ ਐਲਾਨਨਾਮਾ ਹਰ ਰਾਜਨੀਤਿਕ ਪਾਰਟੀ ਲਈ ਚੁਨੌਤੀ ਬਣਿਆ ਹੋਇਆ ਹੈ। ਵਿਦਿਆਰਥੀ ਅਤੇ ਨੌਜਵਾਨ ਮੰਗ ਕਰਦੇ ਹਨ ਕਿ ਜਿਹੜੀ ਵੀ ਰਾਜਨੀਤਿਕ ਪਾਰਟੀ ਇਸ ਵਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਇਸ ਐਲਾਨਨਾਮੇ ਨੂੰ ਸ਼ਾਮਲ ਕਰੇਗੀ, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ ਉਸੇ ਰਾਜਨੀਤਿਕ ਪਾਰਟੀ ਦੀ ਨੌਜਵਾਨ ਵਰਗ ਵੱਲੋਂ ਹਮਾਇਤ ਕੀਤੀ ਜਾਵੇਗੀ।

        ਇਨਕਲਾਬੀ ਨੌਜ਼ਵਾਨ ਸਭਾ ਦੇ ਜਿਲਾ ਸਕੱਤਰ ਲਾਡੀ ਜਟਾਣਾ ਨੇ ਕਿਹਾ ਕਿ ਦੇਸ਼ ਵਿੱਚ ਆਰਥਿਕ ਅਤੇ ਸਮਾਜਿਕ ਨਾਬਰਾਬਰੀ ਹੀ ਦੇਸ਼ ਨੂੰ ਦਿਨੋਂ ਦਿਨ ਅਕਾਲ ਦੇ ਕਾਲੇ ਦਿਨਾਂ ਵੱਲ ਧੱਕ ਰਹੀ ਹੈ ਜਿਸ ਕਾਰਣ ਦੇਸ਼ ਵਿੱਚ ਵੱਡੀ ਗਿਣਤੀ ਬੱਚਿਆਂ ਦਾ ਕੀਮਤੀ ਜੀਵਨ ਹੋਟਲਾਂ ਢਾਬਿਆਂ ਵਿੱਚ ਕੰਮ ਕਰਦਿਆਂ ਗੁਜ਼ਰ ਜਾਂਦਾ ਹੈ ਅਤੇ ਕਾਰਪੋਰੇਟ ਪੱਖੀ ਸਰਕਾਰਾਂ ਦੀਆਂ ਨੀਤੀਆਂ ਆਮ ਜਨਤਾ ਦੇ ਪੱਖ ਵਿੱਚ ਨਾਂ ਭੁਗਤਕੇ ਪੂੰਜੀਪਤੀਆਂ ਦੇ ਪੱਖ ਵਿੱਚ ਭੁਗਤ ਰਹੀਆਂ ਹਨ। ਇਹੀ ਕਾਰਣ ਹੈ ਕਿ ਦੇਸ਼ ਵਿੱਚ ਭੁੱਖਮਰੀ, ਅਨਪੜਤਾ, ਬੇਰੋਜ਼ਗਾਰੀ ਅਤੇ ਨਸ਼ਾਖੋਰੀ ਦਿਨੋਂ ਦਿਨ ਵਧਦੀ ਜਾ ਰਹੀ ਹੈ । ਉਨਾਂ ਕਿਹਾ ਕਿ ਇੰਨਾਂ ਨੀਤੀਆਂ ਖਿਲਾਫ ਨੌਜਵਾਨ ਅਤੇ ਵਿਦਿਆਰਥੀ ਇੱਕਜੁੱਟ ਹੋਕੇ ਸੰਘਰਸ਼ ਦੇ ਰਾਹ ਪੈਣਗੇ।

Share Button

Leave a Reply

Your email address will not be published. Required fields are marked *