ਨਸ਼ਿਆਂ ‘ਚ’ ਧੁਤ ਹੈ ਪੰਜਾਬ ਦੀ ਨੌਜਵਾਨ ਪੀੜੀ

ss1

ਨਸ਼ਿਆਂ ‘ਚ’ ਧੁਤ ਹੈ ਪੰਜਾਬ ਦੀ ਨੌਜਵਾਨ ਪੀੜੀ

    1_1462020959    ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ, ਜਿਸ ਨੂੰ ਅਨੇਕਾਂ ਗੁਰੂਆਂ, ਪੀਰਾਂ, ਫਕੀਰਾਂ ਦੀ ਛੋਹ ਪ੍ਰਾਪਤ ਹੈ ਅਤੇ ਪੰਜਾਬ ਭਾਰਤ ਦੇ ਢਾਈਵੇਂ ਹਿੱਸੇ ਤੇ ਵਸਿਆ ਹੋਇਆ ਖੁਸ਼ਹਾਲ ਸੂਬਾ ਹੈ ਇੱਥੇ ਹਰੀ ਕ੍ਰਾਂਤੀ ਸਭ ਤੋ ਪਹਿਲਾਂ ਆਈ ਅਤੇ ਇਸ ਨੂੰ ਭਾਰਤ ਦਾ ਅੰਨਦਾਤਾ ਵੀ ਕਿਹਾ ਜਾਂਦਾ ਹੈ। ਇਥੋਂ ਦੇ ਲੋਕ ਆਪਣੇ ਖੁਲੇ ਸੁਭਾ, ਦਲੇਰੀ ਲਈ ਸਾਰੇ ਹਿੰਦੋਸੰਤਾਨ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦੇ ਹਨ ਗੁਰੂ ਦੀ ਧਰਤੀ ਹੈ ਤੇ ਗੁਰੂਆਂ ਦੀ ਮੇਹਰ ਹੈ। ਇੱਥੋਂ ਦੇ ਲੋਕਾਂ ਦੀ ਖੁਰਾਕ ਦੁੱਧ, ਦਹੀਂ, ਲੱਸੀ, ਮੱਖਣ, ਘਿਓੁ ਅਤੇ ਸਰੋਂ ਦਾ ਸਾਗ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਨੂੰ ਨਜਰ ਲੱਗ ਗਈ ਹੈ ਪੰਜਾਬ ਦੀ ਜਵਾਨੀ ਨਸ਼ਿਆ ਵੱਲ ਤੁਰ ਪਈ ਹੈ। ਅੱਜ ਨਸ਼ਿਆਂ ਦਾ ਛੇਵਾਂ ਦਰਿਆਂ ਪੰਜਾਬ ਵਿੱਚ ਵੱਗ ਰਿਹਾ ਹੈ। ਸਾਰਿਆਂ ਨਸ਼ਿਆਂ ਵਿੱਚੋਂ ਸ਼ਰਾਬ ਤਾਂ ਫੈਸ਼ਨ ਹੈ ਅਤੇ ਸਟੇਟਸ ਸਿੰਬਲ ਵੀ ਮੰਨਦੇ ਹਨ ਲੋਕ। ਹਰ ਖੁਸ਼ੀ ਅਤੇ ਗਮੀ ਵਿੱਚ 3-4 ਪੈਗ ਤਾਂ ਆਮ ਜਿਹੀ ਗੱਲ ਹੈ। ਇੱਕਲੀ ਸ਼ਰਾਬ ਹੀ ਨਹੀਂ ਕਈ ਤਰਾਂ ਦੇ ਨਸ਼ੇ ਜਿਵੇਂ ਕਿ ਭੁੱਕੀ, ਅਫ਼ੀਮ, ਤੰਬਾਕੂ, ਸਮੇਕ, ਗਾਂਜਾ, ਕੋਕੀਨ, ਚਿੱਟਾ ਅਤੇ ਕਈ ਹੋਰ ਨਸ਼ੇ ਖੁਲੇ ਤਰਾਂ ਲੋਕ ਕਰਦੇ ਹਨ ਅਤੇ ਇਹ ਆਮ ਹੀ ਕਿਸੇ ਨਾ ਕਿਸੇ ਤਰੀਕੇ ਦੁਕਾਨਾਂ ਤੋਂ ਚੋਰੀ-ਚੋਰੀ ਮਿਲ ਜਾਂਦੇ ਹਨ। ਪੰਜਾਬ ਪੁਲਿਸ ਦੇ ਬਹੁਤੇ ਮੁਲਾਜ਼ਮ ਜਿੰਨਾਂ ਨੂੰ ਨਸ਼ੇ ਰੋਕਣ ਦਾ ਕੰਮ ਦਿੱਤਾ ਗਿਆ ਹੈ ਉਹ ਆਪ ਹੀ ਹਰ ਪ੍ਰਕਾਰ ਦਾ ਨਸ਼ਾ ਕਰਦੇ ਹਨ। ਨਸ਼ਿਆ ਨੇ ਪੰਜਾਬ ਦੇ ਜੁਆਨਾਂ ਨੂੰ ਖੋਖਲਾ ਕਰ ਦਿੱਤਾ ਹੈ। ਇਸ ਦੀ ਮਾਰ ਹੇਠ ਬੱਚੇ ਤੋਂ ਲੈ ਕੇ ਬੁੱਢੇ ਅਤੇ ਲੜਕੇ-ਲੜਕੀਆਂ ਖੂਬ ਅਨੰਦ ਮਾਣਦੇ ਹਨ। ਨਸ਼ਿਆਂ ਨੇ ਨੌਜਵਾਨ ਵਰਗ ਦੀ ਬੁੱਧੀ ਤਾਂ ਪੂਰੀ ਤਰਾਂ ਭ੍ਰਿਸ਼ਟ ਕਰਕੇ ਰੱਖ ਦਿੱਤੀ ਹੈ। ਜੇਕਰ ਨੌਜਵਾਨ ਕੋਲ ਪੈਸੇ ਨਹੀਂ ਨਸ਼ੇ ਖਰੀਦਣ ਲਈ ਤਾਂ ਲੋਕ ਦੇ ਦਿੰਦੇ ਹਨ। ਪਾਕਿਸਤਾਨ ਖੁੱਲੇ ਆਮ ਪੰਜਾਬ ਵਿੱਚ ਨਸ਼ੇ ਦੀ ਤਸਕਰੀ ਕਰਦਾ ਹੈ ਲੋਕ ਘਰਾਂ ਵਿੱਚ ਅਤੇ ਖੇਤਾਂ ਵਿੱਚ ਸ਼ਰਾਬ ਆਮ ਕੱਢਦੇ ਹਨ ਅਤੇ ਕਈ ਤਰਾਂ ਦੇ ਨਸ਼ੇ ਬੀਜ਼ਦੇ ਵੀ ਹਨ। ਪੰਜਾਬ ਵਿੱਚ ਕਾਂਗਰਸ ਦਾ ਕਹਿਣਾ ਹੈ ਕਿ 70 ਪ੍ਰਤੀਸ਼ਤ ਲੋਕ ਨਸ਼ਾ ਕਰਦੇ ਹਨ। ਭਾਰਤ ਦੇ ਖਜ਼ਾਨਾ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਕਿਹਾ ਕਿ ਅਮ੍ਰਿੰਤਸਰ ਵਿੱਚ ਮੇਰੀ ਹਾਰ ਦਾ ਮੁੱਖ ਕਾਰਣ ਨਸ਼ੇ ਹੀ ਰਿਹਾ।

          ਉਸ ਸਮੇਂ ਉਸ ਦੇ ਇਕ ਖ਼ਾਸ ਵੋਟਾਂ ਵਿੱਚ ਸਹਾਇਤਾ ਕਰਨ ਵਾਲੇ ਨੂੰ ਜੇਤਲੀ ਨੇ ਆਪਣੀ ਹਾਰ ਦਾ ਮੁੱਖ ਕਾਰਨ ਮੰਨਿਆ। ਹੁਣੇ ਜਿਹੇ ਹੀ ਕਾਂਗਰਸ ਦੇ ਲੀਡਰਾਂ ਨੇ ਪੰਜਾਬ ਵਿੱਚ ਚਿੱਟਾ ਰਾਵਣ ਜਲਾਇਆ।

           ਨਸ਼ਿਆਂ ਪਿਛੋ ਕਈ ਕਾਰਣ ਵੀ ਠੋਸ ਹਨ। ਭਾਂਵੇ ਨਸ਼ਾ ਕਿਸੇ ਸਮੱਸਿਆ ਦਾ ਹੱਲ ਨਹੀਂ ਪਰ ਇੱਕ ਵਾਰ ਤਾਂ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਅਤੇ ਵਕਤ ਬੀਤਣ ਤੋਂ ਬਾਅਦ ਹੀ ਇਸ ਦੇ th_29_oped_rev_jpg_1867311fਪ੍ਰਭਾਵਾਂ ਦਾ ਪਤਾ ਚੱਲਦਾ ਹੈ। ਇਹ ਹੁੰਦਾ ਤਾਂ ਸ਼ੁਰੂ ਕਈ ਵਾਰ ਸ਼ੋਂਕ ਨਾਲ ਹੈ ਪਰ ਫਿਰ ਭੂਤ-ਪ੍ਰੇਤ ਦੀ ਤਰਾਂ ਚਿੰਬੜ ਜਾਂਦਾ ਹੈ ਖੇੜਾ ਨਹੀਂ ਛੱਡਦਾ। ਭਾਰਤ ਦਾ ਕਿਸਾਨ ਨਸ਼ਿਆ ਦਾ ਪੂਰੀ ਤਰਾਂ ਸ਼ਿਕਾਰ ਹੋ ਚੁੱਕਿਆ ਹੈ। ਗ਼ਰੀਬ ਹੋਰ ਗ਼ਰੀਬ ਹੋ ਰਿਹਾ ਹੈ ਨਸ਼ਿਆਂ ਵਿੱਚ ਪੈਸੇ ਖਰਾਬ ਕਰਦਾ ਰਹਿੰਦਾ ਹੈ। ਸਰਕਾਰ ਇਸ ਨੂੰ ਕੰਟਰੋਲ ਕਰਨ ਵਿੱਚ ਅਸਮੱਰਥ ਹੈ। ਮਾਲਵੇਂ ਵਿੱਚ ਭੁੱਕੀ ਅਤੇ ਸਮੈਕ ਦੇ ਨਸ਼ੇ ਬੇਹੱਦ ਖ਼ਤਰਨਾਕ ਪੱਧਰ ਤੱਕ ਪੈਰ ਪਸਾਰੀ ਬੈਠੇ ਹਨ। ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਹੈਰਾਨੀਜਨਕ ਗੱਲ ਇਹ ਹੇ ਕਿ ਕਾਲਜਾਂ ਅਤੇ ਸਕੂਲਾਂ ਵਿੱਚ ਪੜਨ ਵਾਲੀਆਂ ਕੁੜੀਆਂ ਵੀ ਨਸ਼ਿਆਂ ਦੇ ਸੇਵਨ ਵਿੱਚ ਮੁੰਡਿਆਂ ਤੋ ਘੱਟ ਨਹੀਂ। ਫਰਕ ਇਹਨਾਂ ਜ਼ਰੂਰ ਹੈ ਕਿ ਮੁੰਡੇ ਹਰ ਤਰਾਂ ਦੇ ਦੇਸੀ ਅਤੇ ਅੰਗਰੇਜ਼ੀ ਨਸ਼ਿਆ ਦੇ ਪਰ ਕੁੜੀਆਂ ਜ਼ਿਆਦਾ ਤਰ ਅੰਗਰੇਜ਼ੀ ਨਸ਼ਿਆਂ ਦੀ ਸ਼ੌਕੀਨ ਹਨ। ਭਾਵੇਂ ਸਰਕਾਰ ਨਸ਼ਿਆਂ ਤੇ ਰੋਕਥਾਮ ਲਈ ਕਈ ਤਰਾਂ ਦੇ ਦਾਅਵੇ ਕਰਦੀ ਹੈ ਪਰ ਅਸਲੀਅਤ ਇਸ ਤੋਂ ਅਲੱਗ ਹੈ। ਪੁਲਿਸ ਆਪ ਦੱਬ ਕੇ ਨਸ਼ੇ ਕਰਦੀ ਹੈ। ਅੱਜ ਨਸ਼ਿਆਂ ਵਿਰੁੱਧ ਸਰਕਾਰ ਨੂੰ ਅਤੇ ਧਾਰਮਿਕ ਆਗੂਆਂ ਨੂੰ ਅੱਗੇ ਆਉਣਾ ਪਵੇਗਾ। ਫਿਰ ਹੀ ਪੰਜਾਬ ਦੀ ਜੁਬਾਨੀ ਨੂੰ ਬਚਾਇਆ ਜਾ ਸਕਦਾ ਹੈ, ਨਹੀਂ ਤਾਂ ਭੱਵਿਖ ਵਿੱਚ ਇਸ ਦੇ ਹੋਰ ਵੀ ਖ਼ਤਰਨਾਕ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਜਾਬ ਸਰਕਾਰ ਨੂੰ ਆਉਂਦੀਆਂ ਵਿਧਾਨ ਸਭਾ ਦੀਆਂ ਚੌਣਾਂ ਵਿੱਚ ਵਿਰੋਧੀ ਪਾਰਟੀਆਂ ਨਸ਼ੇ ਨੂੰ ਮੁੱਦਾ ਬਣਾ ਸਕਦੀਆਂ ਹਨ। ਅੰਦਰੋਂ ਅਕਾਲੀ-ਭਾਜਪਾ ਸਰਕਾਰ ਇਸ ਮੁੱਦੇ ਤੇ ਆਪਸ ਵਿੱਚ ਲੜ ਰਹੀਆਂ ਹਨ। ਪਰ ਬਾਦਲ ਸਰਕਾਰ ਆਪਣੇ ਮੰਤਰੀ ਨੂੰ ਬਚਾਉਣ ਲਈ ਨਸ਼ਿਆਂ ਦਾ ਭਾਂਡਾ ਰਾਜਸਥਾਨ ਸਰਕਾਰ ਸਿਰ ਫੋੜਦੀ ਨਜਰ ਆਉਂਦੀ ਹੈ।

          ਚਿੱਟੇ ਨਸ਼ੇ ਸਬੰਧ ਕੇਜਰੀਵਾਲ ਅਤੇ ਪੰਜਾਬ ਦੇ ਕੈਬੀਨੇਟ ਮੰਤਰੀ ਬਿਕਰਮਜੀਤ ਸਿੰਘ ਮਜੀਠਿਆ ਵਿਚਕਾਰ ਕੋਰਟ ਕੇਸ ਚੱਲ ਰਿਹਾ ਹੈ। ਪੰਜਾਬ ਵਿੱਚ ਕਈ ਨਸ਼ੇ ਪਾਏ ਜਾਂਦੇ ਹਨ।ਲਗਭਗ ਹਰ ਇਕ ਦਾ ਅਸਰ ਇਕੋ ਜਿਹਾ ਹੁੰਦਾ ਹੈ। ਫਰਕ ਸਿਰਫ ਇਹ ਹੈ ਕਿ ਕੁੱਝ ਤੇਜੀ ਨਾਲ ਅਤੇ ਲੰਬੇ ਸਮੇ ਤੱਕ ਅਸਰ ਰੱਖਦੇ ਹਨ ਅਤੇ ਕੁੱਝ ਦੇਰ ਨਾਲ ਅਸਰ ਕਰਦੇ ਹਨ। ਹਰ ਨਸ਼ੇ ਦਾ ਸਭ ਤੋ ਪਹਿਲਾ ਅਸਰ ਆਮ ਤੋਰ ਤੇ ਦਿਮਾਗ ਤੇ ਹੁੰਦਾ ਹੈ। ਜਿਸ ਨਾਲ ਨਸ਼ਾ ਕਰਨ ਵਾਲੇ ਦਾ ਮੂੜ ਬਦਲ ਜਾਂਦਾ ਹੈ। ਹੀਰੋਇਨ ਦਾ ਅਸਰ ਬਹੁਤ ਤੇਜੀ ਨਾਲ ਹੁੰਦਾ ਹੈ। ਅਤੇ ਨਸ਼ਾ ਕਰਨ ਵਾਲਾ ਕਾਫੀ ਦੇਰ ਤੱਕ ਨਸ਼ੇ ਵਿੱਚ ਰਹਿੰਦਾ ਹੈ। ਸ਼ਰਾਬ ਨਾਲ ਯਾਦਅਸਤ ਘੱਟਦੀ ਹੈ।ਨਸ਼ਾ ਥੋੜੀ ਦੇਰ ਤੱਕ ਰਹਿੰਦਾ ਹੈ। ਕੋਕੀਨ ਇਕ ਪਾਊਡਰ ਦੀ ਤਰਾਂ ਹੁੰਦੀ ਹੈ ਅਤੇ ਜਲਦੀ ਨਸ਼ਾ ਕਰ ਦਿੰਦੀ ਹੈ। ਇਸ ਨਾਲ ਪੜਾਈ ਵਿੱਚ ਅਤੇ ਆਪਣੇ ਪਰਿਵਾਰ ਦਿਲ ਨਹੀ ਲੱਗਦਾ। ਕਈ ਨਸ਼ੇ ਦਿਮਾਗ ਨੂੰ ਸਾਫ਼ ਕਰ ਦਿੰਦੇ ਹਨ।

           ਕਈ ਖਿਡਾਰੀ ਸਟੀਰੀਓੁ ਰਾਈਡ ਲੈਂਦੇ ਹਨ। ਜਿਸ ਦਾ ਯਾਦਅਸ਼ਤ ਤੇ ਬਹੁਤ ਜਿਆਦਾ ਬੁਰਾ ਪ੍ਰਭਾਵ ਪੈਂਦਾ ਹੈ। ਸਭ ਤੋਂ ਜ਼ਿਆਦਾ ਇਨਾਂ ਦਾ ਦਿਮਾਗ ਤੇ ਪ੍ਰਭਾਵ ਪੈਂਦਾ ਹੈ। ਦਿਮਾਗ ਪ੍ਰਮਾਤਮਾ ਵੱਲੋ ਦਿੱਤੀ ਗਈ ਮਹੱਤਵਪੂਰਨ ਦੇਨ ਹੈ ਜੋ ਕਿ ਇਕ ਕੰਪਿਊਟਰ ਦੀ ਤਰਾਂ ਕੰਮ ਕਰਦਾ ਹੈ। ਜਿਸ ਨੂੰ ਸੰਭਾਲ ਕੇ ਰੱਖਣਾ ਅਤੇ ਇਸ ਤੋਂ ਪੂਰਾ ਕੰਮ ਲੈਣਾ ਜਰੂਰੀ ਹੈ। ਨਸ਼ੇ ਦਿਮਾਗ ਤੇ ਸਿੱਧਾ ਅਸਰ ਕਰਦੇ ਹਨ ਜਿਸ ਦਾ ਬਾਅਦ ਵਿੱਚ ਸਾਰੇ ਸਰੀਰ ਨੂੰ ਹੀ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਨਸ਼ਿਆਂ ਦਾ ਗੁਰਦਿਆਂ ਉਪਰ, ਦਿਲ ਉਪਰ, ਪੇਟ ਤੇ ਲਿਵਰ ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਨਸ਼ੇ ਦੇ ਟੀਕੇ ਲਗਾਉਣ ਨਾਲ ਹੈਪੇਟਾਈਟ-ਸੀ ਹੋਣ ਦਾ ਡਰ ਰਹਿੰਦਾ ਹੈ। ਜੋ ਕਿ ਕਈ ਵਾਰੀ ਕੈਂਸਰ ਦਾ ਰੂਪ ਵੀ ਧਾਰਣ ਕਰ ਲੈਂਦਾ ਹੈ।

            ਨਸ਼ੇੜੀ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਭ੍ਰਿਸ਼ਟਾਚਾਰ, ਬੇਈਮਾਨੀ ਅਤੇ ਹੇਰਾਫੇਰੀ ਨੂੰ ਉਤਸ਼ਾਹਿਤ ਕਰਦਾ ਹੈ। ਕਈ ਸ਼ਰਾਬੀ ਘਰ ਵਾਲੀ ਨੂੰ ਅਤੇ ਬੱਚਿਆਂ ਨੂੰ ਮਾਰਦੇ ਹਨ ਅਤੇ ਗਾਲਾਂ ਵੀ ਕੱਢਦੇ ਹਨ ਕਈ ਵਾਰੀ ਪੈਰੇਂਗਨਂੈਟ ਔਰਤਾਂ ਵੀ ਨਸ਼ੇ ਕਰਦੀਆਂ ਹਨ। ਜਨਮ ਲੈਣ ਵਾਲਾ ਬੱਚਾ ਕਈ ਤਰਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।

          ਅਚਾਨਕ ਮੂਡ ਦਾ ਬਦਲਣਾ, ਭਾਰ ਦਾ ਘੱਟਣਾ, ਭੁੱਖ ਨਾ ਲੱਗਣਾ, ਆਪਣੇ-ਆਪ ਦਾ ਧਿਆਨ ਨਾ ਰੱਖਣਾ, ਵਾਰੀ-ਵਾਰੀ ਦੁਆਈਆਂ ਖਾਣਾ, ਇਹ ਸਭ ਕੁਝ ਬੀਮਾਰੀਆਂ ਨੂੰ ਸਿੱਧਾ ਸੱਦਾ ਦੇਣਾ ਹੈ। ਨਸ਼ਿਆ ਨੂੰ ਰੋਕਣ ਲਈ ਪਰਿਵਾਰ ਨੂੰ ਨਸ਼ਾ ਕਰਨ ਵਾਲੇ ਦੀ ਮਦਦ ਕਰਨੀ ਚਾਹੀਦੀ ਹੈ। ਉਸ ਨੂੰ ਹਰ ਤਰਾਂ ਦੀ ਸਿੱਖਿਆ ਦਿੱਤੀ ਜਾਵੇ। ਧਾਰਮਿਕ ਵਿਅਕਤੀਆਂ ਨੂੰ ਨਸ਼ਿਆ ਪ੍ਰਤੀ ਅਵਾਜ਼ ਜਰੂਰ ੳਠਾਉਣੀ ਚਾਹੀਦੀ ਹੈ। ਜਿਸ ਤਰਾਂ ਕਿ ਰਾਧਾ ਸੁਆਮੀ ਅਤੇ ਸਰਸੇ ਵਾਲੇ ਪਿਤਾ ਜੀ ਆਹਿਮ ਰੋਲ ਅਦਾ ਕਰ ਰਹੇ ਹਨ। ਬਹੁਤਾ ਪੰਜਾਬ ਨਸ਼ਿਆਂ ਤੋ ਇਨਾਂ ਕਾਰਣ ਹੀ ਬਚਿਆ ਹੋਇਆ ਹੈ। ਸਰਕਾਰ ਵੀ ਆਪਣਾ ਰੋਲ ਅਦਾ ਕਰੇ। ਨਸ਼ਿਆ ਨੂੰ ਸਖਤੀ ਨਾਲ ਰੋਕੇ। ਪਹਿਲਾਂ ਨਸ਼ਿਆਂ ਪ੍ਰਤੀ ਆਪ ਮਾਡਲ ਬਣੇ ਅਤੇ ਫਿਰ ਨਸ਼ੇੜੀਆਂ ਨੂੰ ਕਾਬੂ ਕਰੇ। ਮਾਪੇ ਵੀ ਬੱਚਿਆਂ ਨੂੰ ਸਮਝਾਉਣ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ।

            ਜੋ ਵਿਅਕਤੀ ਨਸ਼ਾ ਕਰਦਾ ਹੈ। ਉਸ ਦੀਆਂ ਮਨੋਵਿਗਿਆਨਕ ਹਾਲਤਾਂ ਨੂੰ ਸਮਝਣਾ ਅਤਿਅੰਤ ਜ਼ਰੂਰੀ ਹੈ। ਸਿੱਖਿਆ ਨਸ਼ਿਆਂ ਨੂੰ ਰੋਕਣ ਵਿੱਚ ਆਹਿਮ ਰੋਲ ਅਦਾ ਕਰ ਸਕਦੀ ਹੈ। ਚੰਗੀ ਸਿੱਖਿਆ ਰੋਜ਼ਗਾਰ ਦੇਵੇਗੀ ਅਤੇ ਮਨੁੱਖ ਆਰਥਿਕ ਸਮੱਸਿਆ ਤੋਂ ਉਪਰ ਉਠੇਗਾ। ਥੋੜਾ-ਬਹੁਤ ਨਸ਼ਾ ਇਸ ਨਾਲ ਕਾਬੂ ਹੋ ਸਕਦਾ ਹੈ। ਪੰਜਾਬ ਸਰਕਾਰ ਨੂੰ ਆਪਣੇ ਉਪਰ ਲੱਗੇ ਹੋਏ ਇਸ ਦਾਗ ਨੂੰ ਜਰੂਰ ਧੋ ਦੇਣਾ ਚਾਹਿਦਾ ਹੈ। ਕਿਤੇ ਇਹ ਨਾ ਹੋਵੇ ਕਿ ਸਮਾਂ ਬੀਤ ਜਾਵੇ ਨਸ਼ਾ ਹੋਰ ਵੱਧ ਜਾਵੇ ਅਤੇ ਸਰਕਾਰੀ ਕੁਰਸੀ ਵੀ ਹੱਥੋ ਨਿਕਲ ਜਾਵੇ।

          ਇਸ ਸਮੇਂ ਪੰਜਾਬ ਨਸ਼ਿਆਂ ਦੀ ਰਾਜਧਾਨੀ ਬਣਿਆ ਹੋਇਆ ਹੈ ਖਾਸ ਕਰਕੇ ਪੰਜਾਬ ਦਾ ਮਾਲਵਾ ਖੇਤਰ ਪੰਜਾਬ ਦੀ ਨਸ਼ਿਆ ਦੀ ਰਾਜਧਾਨੀ ਬਣਿਆ ਹੋਇਆ ਹੈ। ਹਰ ਰੋਜ਼ ਭੁੱਕੀ, ਸਮੇਕ ਅਤੇ ਕਈ ਹੋਰ ਸਮੇਂ ਥਾਂ-ਥਾਂ ਪਕੜੇ ਜਾ ਰਹੇ ਹਨ। ਨਸ਼ੇ ਦੇ ਟੀਕੇ, ਪਾਊਡਰ, 321 ਕਿਲੋ ਗ੍ਰਾਂਮ ਤੋ ਵੱਧ ਕੇ 834 ਕਿਲੋ ਗ੍ਰਾਮ ਪਕੜਿਆ ਗਿਆ।

ਸਮੈਕ ਦਾ ਨਸ਼ਾ ਬਹੁਤ ਵੱਧ ਗਿਆ ਹੈ। ਕਾਂਗਰਸੀ ਲੀਡਰ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ 70 ਪ੍ਰਤੀਸ਼ਿਤ ਪੰਜਾਬੀ ਨੌਜਵਾਨ ਨਸ਼ਾ ਕਰਦੇ ਹਨ। ‘ਆਪ’ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਮੰਤਰੀ ਨਸ਼ੇ ਕਰਦੇ ਹਨ ਅਤੇ ਬਲੈਕ ਵੀ ਕਰਦੇ ਹਨ। 2012 ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਚੌਣ ਮੈਨੀਫੀਸਟੋ ਵਿੱਚ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਨਸ਼ੇ ਨੂੰ ਨੱਥ ਪਾ ਲਈ ਜਾਵੇਗੀ। ਪਰ ਸਮੱਸਿਆਂ ਦਾ ਹੱਲ ਨਹੀਂ ਹੋਇਆ। ਪਰ ਪੰਜਾਬ ਦੀ ਜ਼ਵਾਨੀ ਨੂੰ ਬਚਾਉਣ ਲਈ ਨਸ਼ਿਆਂ ਨੂੰ ਕੰਟਰੋਲ ਕਰਨਾ ਅਤਿ ਜ਼ਰੂਰੀ ਹੈ।

ਪ੍ਰੋ. (ਡਾ.) ਆਰ. ਕੇ. ਉਪੱਲ (ਡੀ.ਲਿੱਟ.)img-20161014-wa0016
ਮੁੱਖੀ ਅਰਥ ਸ਼ਾਸ਼ਤਰ ਵਿਭਾਗ
ਡੀ.ਏ.ਵੀ. ਕਾਲਜ਼, ਮਲੋਟ
ਜਿਲਾਂ ਸ਼੍ਰੀ ਮੁਕਤਸਰ ਸਾਹਿਬ।
ਮੋਬਾ: 9478909640
rkuppal_mlt@yahoo.com

Share Button

Leave a Reply

Your email address will not be published. Required fields are marked *