ਨਵ ਨਿਰਮਾਣ ਫਾਊਂਡੇਸ਼ਨ ਨੇ ਕੀਤੇ 7 ਕੰਨਿਆਵਾਂ ਦੇ ਵਿਆਹ

ਨਵ ਨਿਰਮਾਣ ਫਾਊਂਡੇਸ਼ਨ ਨੇ ਕੀਤੇ 7 ਕੰਨਿਆਵਾਂ ਦੇ ਵਿਆਹ

fgnfgnfgਸਰਦੂਲਗੜ੍ਹ 01 ਅਕਤੁਬਰ(ਗੁਰਜੀਤ ਸ਼ੀਂਹ ) ਸਰਦੂਲਗੜ੍ਹ ਦੀ ਸਮਾਜ ਸੇਵੀ ਸੰਸਥਾ ਨਵ ਨਿਰਮਾਣ ਫਾਊਂਡੇਸ਼ਨ, ਸਰਦੂਲਗੜ੍ਹ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਮਾਜਸੇਵੀ ਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ 8ਵਾਂ ਕੰਨਿਆ ਦਾਨ ਸਮਾਰੋਹ ਦਿਨ ਸ਼ਨੀਵਾਰ 01 ਅਕਤੁੂਬਰ 2016 ਨੁੰ ਅਨਾਜ ਮੰਡੀ ਸਰਦੂਲਗੜ੍ਹ ਵਿਖੇ ਹੋਇਆ।ਇਸ ਸਬੰਧੀ ਜਾਣਕਾਰੀ ਦਿੰਦਿਆ ਨਵ ਨਿਰਮਾਣ ਫਾਊਂਡੇਸ਼ਨ ਦੇ ਚੈਅਰਮੇਨ ਤੇ ਸਮਾਜਸੇਵੀ ਨੇਮ ਚੰਦ ਚੌਧਰੀ ਨੇ ਦੱਸਿਆ ਕਿ ਸੰਸਥਾ ਨੂੰ ਅਤਿ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਲਈ ਅਨੇਕਾਂ ਦਰਖਾਸ਼ਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ ਸੰਸਥਾ ਮੈਬਰਾਂ ਤੇ ਕਮੇਟੀ ਵੱਲੋਂ 7 ਲੜਕੀਆਂ ਦੇ ਵਿਆਹ ਸਮਾਜਸੇਵੀਆਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਨਵ ਨਿਰਮਾਣ ਫਾਊਂਡੇਸ਼ਨ ਵੱਲੋਂ ਕਰਵਾਏ ਗਏ, ਜਿਸ ਵਿਚ ਲੜਕੀਆਂ ਨੂੰ ਗਹਿਣੇ ਤੇ ਘਰੇਲੂ ਵਰਤੋਂ ਵਿੱਚ ਆਉਣ ਵਾਲਾ ਸਮਾਨ ਸ਼ਗਨ ਦੇ ਰੂਪ ਵਿਚ ਦਿੱਤਾ ਗਿਆ।ਇਸ ਮੌਕੇ ਦੂਰ ਨੇੜੇ ਦੇ ਦਾਨੀ ਤੇ ਸਮਾਜ ਸੇਵੀ ਤੇ ਇਲਾਕਾ ਨਿਵਾਸੀਆਂ ਇਸ ਮਹਾਨ ਕਾਰਜ ਵਿਚ ਪਹੁੰਚ ਕੇ ਇਹਨਾਂ ਕੰਨਿਆਵਾਂ ਨੁੰ ਅਸ਼ੀਰਵਾਦ ਦਿੱਤਾ।ਇਸ ਤੋਂ ਇਲਾਵਾ ਸੰਸਥਾ ਵਾਤਾਵਰਣ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵੀ ਸੁਧਾਰ ਲਈ ਦਿਨ ਰਾਤ ਕੰਮ ਕਰ ਰਹੀ ਹੈ। ਇਸ ਮੌਕੇ ਪ੍ਰੋ. ਬਿਕੱਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਸੰਸਥਾ ਵੱਲੋਂ ਕੀਤਾ ਜਾਂਦਾ ਕਾਰਜ ਭਰੂਣ ਹਤਿਆ ਵਰਗੀਆਂ ਕੁਰੀਤੀਆਂ ਨੂੰ ਠੱਲ ਪਾਉਣ ਵਿਚ ਕੁਝ ਹੱਦ ਤੱਕ ਸਫਲ ਹੈ ਤੇ ਨਾਲ ਹੀ ਸਾਨੂੰ ਸਭ ਨੂੰ ਇਸ ਸਮਾਜਿਕ ਕੁਰੀਤੀ ਦਾ ਖਤਮ ਕਰਨ ਲਈ ਵਚਨਬੱਧ ਹੋਣਾ ਚਾਹੀਦਾ ਹੈ। ਇਸ ਮੌਕੇ ਪਹੁੰਚੇ ਸੀ.ਆਈ.ਡੀ. ਇੰਕਸਪੈਕਟਰ ਕਰਮਜੀਤ ਸਿੰਘ ਬਾਜਵਾ ਜੀ ਨੇ ਕਿਹਾ ਕਿ ਸੰਸਥਾ ਵਲੋਂ ਕੀਤੇ ਜਾਂਦੇ ਇਸ ਕੰਮ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ, ਕੰਨਿਆਂਦਾਨ ਸਾਡੇ ਸਮਾਜ ਵਿਚ ਬਹੁਤ ਹੀ ਪੁੰਨ ਵਾਲਾ ਕੰਮ ਹੈ ਤੇ ਹਰ ਕਿਸੇ ਨੂੰ ਇਸ ਮਹਾਂਦਾਨ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਇਸ ਸਮਾਗਮ ਦੌਰਾਨ ਸਮੂਹ ਸੰਸਥਾ ਮੈਂਬਰ ਅਤੇ ਦਾਨੀ ਸਜੱਣ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: