ਨਵ-ਨਿਯੁਕਤ ਸੈਂਟਰ ਹੈੱਡ ਟੀਚਰ ਅਤੇ ਮੁੱਖ ਅਧਿਆਪਕ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ

ss1

ਨਵ-ਨਿਯੁਕਤ ਸੈਂਟਰ ਹੈੱਡ ਟੀਚਰ ਅਤੇ ਮੁੱਖ ਅਧਿਆਪਕ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ

21sabjit1ਕੀਰਤਪੁਰ ਸਾਹਿਬ 21 ਸਤੰਬਰ (ਸਰਬਜੀਤ ਸਿੰਘ ਸੈਣੀ): ਇਥੋਂ ਦੇ ਨਜਦੀਕੀ ਪਿੰਡ ਗੱਜਪੁਰ ਵਿਖੇ ਪਿਛਲੇ ਦਿਨੀ ਮੁੱਖ ਅਧਿਆਪਕ ਤੋਂ ਤਰੱਕੀ ਦੇ ਕੇ ਬਣਾਏ ਗਏ ਸੈਂਟਰ ਹੈੱਡ ਟੀਚਰ ਸ: ਪੰਜਾ ਸਿੰਘ ਅਤੇ ਈ ਟੀ ਟੀ ਅਧਿਆਪਕ ਤੋਂ ਤਰੱਕੀ ਦੇ ਕਿ ਬਣਾਏ ਗਏ ਮੁੱਖ ਅਧਿਆਪਕ ਸ: ਹਰਮੀਤ ਸਿੰਘ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਗੱਜਪੁਰ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੋਕੇ ਸਕੂਲ ਇੰਚਾਰਜ ਸ਼੍ਰੀ ਰਾਮੇਸ਼ ਕੁਮਾਰ ਵਲੋਂ ਸੰਬੋਧਨ ਦੋਰਾਨ ਦੱਸਿਆਂ ਕਿ ਦੋਵੇ ਨਵ-ਨਿਯੁਕਤ ਸੈਂਟਰ ਹੈੱਡ ਟੀਚਰ ਅਤੇ ਮੁੱਖ ਅਧਿਆਪਕ ਵਲੋ ਸਕੂਲ ਦੇ ਵਿਕਾਸ ਅਤੇ ਬੱਚਿਆਂ ਦੀ ਪੜਾਈ ਵਿੱਚ ਬਹੁਤ ਯੋਗਦਾਨ ਪਾਇਆਂ ਅਤੇ ਹਮੇਸ਼ਾ ਹੀ ਅਪਣੇ ਸਕੂਲਾਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ।ਸ: ਪੰਜਾ ਸਿੰਘ ਅਤੇ ਸ: ਹਰਮੀਤ ਸਿੰਘ ਵਲੋਂ ਵੀ ਸਾਰੇ ਆਏ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਅਪਣੇ ਨਵੇਂ ਅਹੁੱਦੇ ਤੇ ਵੀ ਸਾਰਿਆਂ ਨਾਲ ਮਿਲ ਕੇ ਚੱਲਣ ਦਾ ਵਾਅਦਾ ਕੀਤਾ। ਬਾਅਦ ਵਿੱਚ ਸਕੂਲ ਇੰਚਾਰਜ ਸ਼੍ਰੀ ਰਾਮੇਸ਼ ਕੁਮਾਰ ਅਤੇ ਸ: ਭੋਪਾਲ ਸਿੰਘ ਵਲੋਂ ਨਵ-ਨਿਯੁਕਤ ਸੈਂਟਰ ਹੈੱਡ ਟੀਚਰ ਅਤੇ ਮੁੱਖ ਅਧਿਆਪਕ ਸਾਹਿਬਾਨ ਦਾ ਸਨਮਾਂਨ ਕੀਤਾ ਗਿਆ। ਸਨਮਾਨ ਕਰਨ ਵਾਲਿਆਂ ਵਿੱਚ ਰਾਮੇਸ਼ ਕੁਮਾਰ ਅਤੇ ਭੋਪਾਲ ਸਿੰਘ ਤੋਂ ਇਲਾਵਾ ਜਰਨੈਲ ਸਿੰਘ , ਬਲਜਿੰਦਰ ਸਿੰਘ ਜਿਲਾ ਇੰਚਾਰਜ ਕੰਪਿਊਟਰ ਅਧਿਆਪਕ ਯੁਨੀਅਨ, ਸਰਬਜੀਤ ਸਿੰਘ, ਪ੍ਰੇਮ ਸਿੰਘ ਠਾਕੁਰ ਅਤੇ ਸਮੂਹ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਹਾਜਰ ਸਨ।

Share Button

Leave a Reply

Your email address will not be published. Required fields are marked *