ਨਵੇਂ ਸਾਲ ਦੀ ਆਮਦ ਤੇ ਮਹਿੰਦੀ ਮੁਕਾਬਲੇ ਕਰਵਾਏ ਗਏ

ss1

ਨਵੇਂ ਸਾਲ ਦੀ ਆਮਦ ਤੇ ਮਹਿੰਦੀ ਮੁਕਾਬਲੇ ਕਰਵਾਏ ਗਏ

ਮਲੇਰਕੋਟਲਾ, 27 ਦਸੰਬਰ (ਪ.ਪ.): ਸਥਾਨਕ ਆਲਮਾਈਟੀ ਪਬਲਿਕ ਸਕੂਲ ਮਲੇਰਕੋਟਲਾ ਵਿਖੇ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਵਿਦਿਆਰਥਣਾਂ ਦੇ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ। ਉਕਤ ਮੁਕਾਬਲੇ ਵਿਚ ਚੌਥੀ ਤੋਂ ਬਾਰਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ।ਮਹਿੰਦੀ ਮੁਕਾਬਲਿਆ ਦੀ ਪਰਖ ਕਰਨ ਲਈ ਸਕੂਲ ਵਿਚ ਅਧਿਆਪਕਾ ਦੀ ਤਿੰਨ ਮੈਂਬਰੀ ਟੀਮ ਬਣਾਈ ਗਈ ਜਿਸ ਵਿਚ ਸਕੂਲ ਦੇ ਮੈਡਮ ਸ਼ਹਿਨਾਜ਼, ਮੈਡਮ ਪਰਵੀਨ ਅਤੇ ਮੈਡਮ ਸਮਰਾ ਸ਼ਾਮਿਲ ਸਨ ।ਮੁਕਾਬਲੇ ਵਿਚ ਸੁੰਦਰ ਮਹਿੰਦੀ ਲਗਾਉਣ ਵਾਲੀਆਂ ਵਿਦਿਆਰਥਣਾਂ ਦੀ ਪਰਖ ਕੀਤੀ ਗਈ। ਇਸ ਵਿੱਚ ਗਰੁੱਪ ਅਨੁਸਾਰ ਆਇਸ਼ਾ ਅਤੇ ਮਨਤਸ਼ਾ ਨੇ ਪਹਿਲਾ, ਜ਼ੂਨੈਰਾ ਅਤੇ ਮਹਿਕ ਦੂਸਰਾ, ਹਰਸ਼ਦੀਪ ਅਤੇ ਆਤਿਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੁੰਦਰ ਮਹਿੰਦੀ ਲਗਾਉਣ ਵਾਲੇ ਗਰੁੱਪ ਦੀਆਂ ਲੜਕੀਆਂ ਨੂੰ ਸੰਬੰਧਤ ਟੀਮ ਮੈਂਬਰ ਅਧਿਆਪਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਸਕੂਲ ਪ੍ਰਿੰਸੀਪਲ ਮੁਹੰਮਦ ਸ਼ਫੀਕ ਨੇ ਦੱਸਿਆ ਮਹਿੰਦੀ ਸਾਡੇ ਸਮਾਜ ਵਿੱਚ ਖੁਸ਼ੀਆਂ ਮਨਾਉਣ ਇੱਕ ਅਲੰਕਾਰ ਹੈ। ਇਹ ਸਾਡੀ ਖੁਸ਼ੀ ਵਿੱਚ ਵਾਧੇ ਨੂੰ ਦਰਸਾਉਂਦੀ ਹੈ।

Share Button

Leave a Reply

Your email address will not be published. Required fields are marked *