Sat. Oct 19th, 2019

ਨਵੇਂ ਖੁੱਲ੍ਹੇ ਆਰਐੱਸ ਗੰਨ ਹਾਊਸ ਦਾ ਹੋਇਆ ਮਹੂਰਤ

ਨਵੇਂ ਖੁੱਲ੍ਹੇ ਆਰਐੱਸ ਗੰਨ ਹਾਊਸ ਦਾ ਹੋਇਆ ਮਹੂਰਤ

20trnp12ਹਰੀਕੇ ਪੱਤਣ 20 ਸਤੰਬਰ (ਗਗਨਦੀਪ ਸਿੰਘ) ਸਥਾਨਿਕ ਕਸਬੇ ਅੰਦਰ ਅਕਾਲੀ ਆਗੂ ਇਕਬਾਲਦੀਪ ਮਲਹੋਤਰਾ ਵੱਲੋ ਨਵੇਂ ਖੁੱਲੇ ਆਰ ਐਸ ਗੰਨ ਹਾਊਸ ਦਾ ਸ਼ੁਭ ਮਹੂਰਤ ਹੋਇਆ। ਜਿਸ ਵਿੱਚ ਇਲਾਕੇ ਭਰ ਦੀਆਂ ਉੱਘੀਆਂ ਧਾਰਮਿਕ, ਰਾਜਸੀ ਅਤੇ ਜਥੇਬੰਦਕ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਸਭ ਤੋ ਪਹਿਲਾਂ ਅਕਾਲ ਪੁਰਖ ਦੇ ਸ਼ੁਕਰਾਨੇ ਵਜੋ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਤੋ ਉਪਰੰਤ ਹਾਜਰ ਸੰਗਤਾਂ ਦੀ ਮੌਜੂਦਗੀ ਵਿੱਚ ਥਾਣਾ ਹਰੀਕੇ ਦੇ ਮੁੱਖ ਅਫਸਰ ਇੰਸਪੈਕਟਰ ਕਮਲਜੀਤ ਸਿੰਘ ਔਲਖ ਅਤੇ ਬਲਾਕ ਸੰਮਤੀ ਪੱਟੀ ਦੇ ਸਾਬਕਾ ਚੇਅਰਮੈਨ ਪਰਮਿੰਦਰਪਾਲ ਸਿੰਘ ਕਿਰਤੋਵਾਲ ਨੇ ਸਾਂਝੇ ਤੌਰ ਤੇ ਰਿਬਨ ਕੱਟ ਕੇ ਗੰਨ ਹਾਊਸ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਜਿਥੇ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਵੱਲੋ ਭੇਜੇ ਵਧਾਈ ਸੰਦੇਸ਼ ਪੜੇ ਗਏ ਉਥੇ ਹੀ ਇਕਬਾਲਦੀਪ ਮਲਹੋਤਰਾ ਨੂੰ ਵਧਾਈ ਦੇਣ ਵਾਲਿਆਂ ਵਿੱਚ ਗੁਰਮੁੱਖ ਸਿੰਘ ਘੁੱਲਾ ਬਲੇਅਰ, ਜੋਨ ਇੰਚਾਰਜ ਅਵਤਾਰ ਸਿੰਘ ਪਹਿਲਵਾਨ ਕੇ, ਚੇਅਰਮੈਨ ਅਜੇਪਾਲ ਸਿੰਘ, ਨਰਿੰਦਰ ਕੁਮਾਰ ਚੌਧਰੀ ,ਪਰਮਜੀਤ ਸਿੰਘ ਕਿਰਤੋਵਾਲ,ਸਰਪੰਚ ਹਰਦਿਆਲ ਸਿੰਘ ਖਾਰਾ,ਸਰਪੰਚ ਭਪਿੰਦਰ ਸਿੰਘ ਹਰੀਕੇ, ਸਰਪੰਚ ਗੁਰਵਿੰਦਰ ਸਿੰਘ ਜਿੰਦਾਂਵਾਲਾ, ਸਰਪੰਚ ਪਰਮਜੀਤ ਸਿੰਘ ਦਦੇਹਰ ਸਾਹਿਬ,ਠੇਕੇਦਾਰ ਹੀਰਾ ਸਿੰਘ ਭੁੱਲਰ,ਸ਼ਿਵ ਕੁਮਾਰ ਸ਼ਰਮਾਂ ਠੇਕੇਦਾਰ ਸਤਪਾਲ ਸਿੰਘ, ਠੇਕੇਦਾਰ ਗਗਨਦੀਪ ਭਾਟੀਆ,ਜੋਰਾਵਰ ਸਿੰਘ ਬੋਪਾਰਾਏ,ਬਲਵਿੰਦਰ ਸਿੰਘ ਸਰਪੰਚ,ਮਨਪ੍ਰੀਤ ਸਿੰਘ ਸਰਪੰਚ,ਦੀਪੂ ਅਰੌੜਾਂ,ਨਵਤੇਜ ਸਿੰਘ ਬਾਠ,ਗੁਰਜੀਤ ਸਿੰਘ ਭਹਿਲ,ਸੁਭਾਸ਼ ਮਲਹੋਤਰਾ, ਸਰਪੰਚ ਹੀਰਾ ਸਿੰਘ ਧੱਤਲ, ਬੀਬੀ ਹਰਜੀਤ ਕੌਰ ਡਾਇਰੈਕਟਰ ਪਨਸਪ ਪੰਜਾਬ, ਰਾਜਬੀਰ ਸਿੰਘ ਬੂਹ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *

%d bloggers like this: