ਨਵੀਂ ਖੁੱਲੀ ਦਵਾਈਆਂ ਦੀ ਸਰਕਾਰੀ ਦੁਕਾਨ ਹੋ ਰਹੀ ਹੈ ਚਿੱਟਾ ਹਾਥੀ ਸਾਬਤ

ss1

ਨਵੀਂ ਖੁੱਲੀ ਦਵਾਈਆਂ ਦੀ ਸਰਕਾਰੀ ਦੁਕਾਨ ਹੋ ਰਹੀ ਹੈ ਚਿੱਟਾ ਹਾਥੀ ਸਾਬਤ
ਸਿਵਲ ਹਸਪਤਾਲ ਚੋਂ ਮਰੀਜਾਂ ਨੂੰ ਨਹੀਂ ਮਿਲ ਰਹੀਆਂ ਮੁਫ਼ਤ ਦਵਾਈਆਂ

vikrant-bansalਭਦੌੜ 25 ਨਵੰਬਰ (ਵਿਕਰਾਂਤ ਬਾਂਸਲ) ਪੰਜਾਬ ਸਰਕਾਰ ਭਾਵੇਂ ਆਮ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਨਹੀਂ ਥੱਕਦੀ ਪ੍ਰੰਤੂ ਇਹ ਦਾਅਵੇ ਹਵਾ ਹੁੰਦੇ ਨਜ਼ਰ ਆ ਰਹੇ ਹਨ ਅਤੇ ਸਿਵਲ ਹਸਪਤਾਲ ਭਦੌੜ ਅੰਦਰ ਮੁਫ਼ਤ ਦਵਾਈਆਂ ਦੀ ਸਰਕਾਰ ਵੱਲੋਂ ਖੋਲੀ ਦੁਕਾਨ ਤੇ ਹਾਲੇ ਤੱਕ ਕੋਈ ਨਵਾਂ ਸਟਾਕ ਨਹੀਂ ਪੁੱਜਾ। ਜਿਸ ਕਰਕੇ ਮਰੀਜਾਂ ਨੂੰ ਬਾਹਰੋਂ ਮਹਿੰਗੇ ਮੁੱਲ ਦੀਆਂ ਦਵਾਈਆਂ ਖਰੀਦ ਕੇ ਆਪਣਾ ਇਲਾਜ ਕਰਵਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇੱਥੇ ਦੱਸਣਯੋਗ ਹੋਵੇਗਾ ਕਿ ਕਰੀਬ ਪੰਦਰਾਂ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਬਰਨਾਲਾ ਨੇ ਇਸ ਦੁਕਾਨ ਦਾ ਉਦਘਾਟਨ ਕਰਦਿਆਂ ਦੱਸਿਆ ਸੀ ਕਿ 157 ਕਿਸਮ ਦੀਆਂ ਦਵਾਈਆਂ ਲੋਕਾਂ ਨੂੰ ਅੰਦਰੋਂ ਮੁਫ਼ਤ ਮਿਲਣਗੀਆਂ ਅਤੇ ਟੈਸਟ ਵੀ ਮੁਫ਼ਤ ਹੋਣਗੇ ਪ੍ਰੰਤੂ ਇਹ ਦੁਕਾਨ ਲੋਕਾਂ ਲਈ ਚਿੱਟਾ ਹਾਥੀ ਬਣ ਕੇ ਰਹਿ ਗਈ ਹੈ ਕਿਉਂਕਿ ਲੋਕਾਂ ਨੂੰ ਅੰਦਰੋਂ ਟਾਵੀਂ-ਟਾਵੀਂ ਦਵਾਈ ਹੀ ਮਿਲਦੀ ਹੈ, ਬਾਕੀ ਬਾਹਰੋਂ ਲੋਕਾਂ ਨੂੰ ਦਵਾਈ ਖਰੀਦਣੀ ਪੈ ਰਹੀ ਹੈ। ਦੁਕਾਨ ‘ਤੇ ਦਵਾਈਆਂ ਵੰਡ ਰਹੇ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਅਸੀਂ ਪਹਿਲਾਂ ਤੋਂ ਪੁਰਾਣੀਆਂ ਪਈਆਂ ਦਵਾਈਆਂ ਹੀ ਵੰਡ ਰਹੇ ਹਾਂ ਜਦੋਂ ਕਿ ਉਦਘਾਟਨ ਹੋਣ ਉਪਰੰਤ ਤਾਂ ਹਾਲੇ ਤੱਕ ਦਵਾਈਆਂ ਦਾ ਕੋਈ ਸਟਾਕ ਨਹੀਂ ਆਇਆ ਹੈ। ਜਦੋਂ ਇਸ ਸਬੰਧੀ ਐਸ.ਐਮ.ਓ. ਭਦੌੜ ਮੈਡਮ ਸੁਮਿਤਾ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਪੁਸ਼ਟੀ ਕੀਤੀ ਕਿ ਕੁੱਝ ਦਵਾਈਆਂ ਦੀ ਸਪਲਾਈ ਸੈਂਟਰ ਬਠਿੰਡਾ ਤੋਂ ਘੱਟ ਆ ਰਹੀ ਹੈ ਪ੍ਰੰਤੂ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਅੰਦਰੋਂ ਹੀ ਮੁਫ਼ਤ ਦਵਾਈਆਂ ਦੇ ਰਹੇ ਹਾਂ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਫ਼ਤ ਦਵਾਈਆਂ ਪੂਰੀਆਂ ਦਿੱਤੀਆਂ ਜਾਣ।

Share Button

Leave a Reply

Your email address will not be published. Required fields are marked *