ਨਰੇਸ਼ ਕੁਮਾਰ ਮੰਗੀ ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਨਿਯੁਕਤ

ss1

ਨਰੇਸ਼ ਕੁਮਾਰ ਮੰਗੀ ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਨਿਯੁਕਤ

16-dhuri-2ਧੂਰੀ, 16 ਸਤੰਬਰ (ਰਾਜੇਸ਼ਵਰ ਪਿੰਟੂ, ਬਿੰਨੀ ਗਰਗ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਧੂਰੀ ਦੇ ਕਾਂਗਰਸੀ ਆਗੂ ਨਰੇਸ਼ ਕੁਮਾਰ ਮੰਗੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਹੈ। ਸ੍ਰੀ ਨਰੇਸ਼ ਮੰਗੀ ਨੇ ਆਪਣੀ ਨਿਯੁਕਤੀ ‘ਤੇ ਸਾਬਕਾ ਮੈਂਬਰ ਪਾਰਲੀਮੈਂਟ ਵਿਜੇਇੰਦਰ ਸਿੰਗਲਾ, ਸੂਬਾ ਸਕੱਤਰ ਮਾਈ ਰੂਪ ਕੌਰ ਬਾਗੜੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ 2017 ਦੀਆਂ ਵਿਧਾਨ ਸਭਾਂ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਨਾਲ ਜੋੜਣਗੇ। ਅੱਜ ਸ੍ਰੀ ਨਰੇਸ਼ ਮੰਗੀ ਦਾ ਧੂਰੀ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਕਾਂਗਰਸ ਵਰਕਰਾਂ ਨੇ ਹਾਰ ਪਾ ਕੇ ਲੱਡੂ ਵੰਡ ਕੇ ਸਨਮਨ ਕੀਤਾ। ਇਸ ਮੌਕੇ ਕੌਸਲਰ ਸੰਦੀਪ ਤਾਇਲ, ਰਿੰਕੂ ਜਿੰਦਲ, ਰੋਮੀ ਸਿੰਗਲਾ, ਦੀਪਕ ਲਾਡੀ, ਚੌਧਰੀ ਪਵਨ ਕੁਮਾਰ ਆਦਿ ਕਾਂਗਰਸੀ ਵਰਕਰ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *