ਨਰਮੇ ਦੀ ਤੋਲ ਤੁਲਾਈ ਤੋਂ ਅੱਕੇ ਕਿਸਾਨਾਂ ਨੇ ਕੀਤਾ ਚੱਕਾ ਜਾਮ

ss1

ਨਰਮੇ ਦੀ ਤੋਲ ਤੁਲਾਈ ਤੋਂ ਅੱਕੇ ਕਿਸਾਨਾਂ ਨੇ ਕੀਤਾ ਚੱਕਾ ਜਾਮ
ਡੀ ਐੱਸ ਪੀ ਦੇ ਭਰੋਸੇ ਤੇ ਕਿਸਾਨ ਹੋਏ ਸ਼ਾਤ

ਬੁਢਲਾਡਾ 12, ਦਸੰਬਰ(ਪੱਤਰ ਪ੍ਰੇਰਕ) ਸਥਾਨਕ ਸ਼ਹਿਰ ਦੇ ਜੀਰੀ ਯਾਰਡ ਵਿੱਚ ਨਰਮੇ ਦੀ ਤੋਲ ਤੋਲਾਈ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਮਾਰਕਿਟ ਕਮੇਟੀ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਕਰਕੇ ਬੁਢਲਾਡਾਭੀਖੀ ਰੋਡ ਤੇ ਆਪਣੇ ਵਹੀਕਲ ਸੜਕ ਤੇ ਲਿਆ ਕੇ ਚੱਕਾ ਜਾਮ ਕਰ ਦਿੱਤਾ। ਕਿਸਾਨ ਆਗੂ ਸਾਬਕਾ ਸਰਪੰਚ ਨਾਇਬ ਸਿੰਘ ਕੁਲੈਹਰੀ ਦਾ ਕਹਿਣਾ ਸੀ ਕਿ ਅਸੀਂ ਆਪਣਾ ਨਰਮਾਂ ਵੇਚਣ ਲਈ ਮੰਡੀ ਵਿੱਚ ਲੈ ਕੇ ਆਏ ਹਾਂ ਪ੍ਰੰਤੂ ਵਪਾਰੀਆਂ ਵੱਲੋਂ ਗੱਲਾਂ ਮਜਦੂਰ ਯੁਨੀਅਨ ਦੀ ਚੱਲ ਰਹੀ ਹੜਤਾਲ ਕਾਰਨ ਨਰਮਾਂ ਤੋਲਣ ਲਈ ਅਸਮੱਰਥਾ ਪ੍ਰਗਟਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਤੋਲ ਤੁਲਾਈ ਦੀ ਆੜ ਹੇਠ ਕਿਸਾਨ ਪਿਛਲੇ ਤਿੰਨ ਘੰਟਿਆਂ ਤੋਂ ਖੱਜਲ ਖੁਆਰ ਹੁੰਦਾ ਆ ਰਿਹਾ ਹੈ ਅਤੇ ਮਾਰਕਿਟ ਅਧਿਕਾਰੀਆਂ ਦਾ ਇਸ ਸੰਬੰਧੀ ਕੋਈ ਤਸੱਲੀਬਖਸ਼ ਜਵਾਬ ਨਾ ਹੋਣ ਕਾਰਨ ਉਹ ਇਹ ਜਾਮ ਲਗਾਉਣ ਲਈ ਮਜਬੂਰ ਹੋਏ ਹਨ। ਮੌਕੇ ਦੀ ਸਥਿਤੀ ਨੂੰ ਦੇਖਦਿਆਂ ਡੀ ਐੱਸ ਪੀ ਬੁਢਲਾਡਾ ਗੁਰਪ੍ਰੀਤ ਸਿੰਘ ਗਿੱਲ ਨੇ ਉੱਚ ਅਧਿਕਾਰੀਆ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਦੀ ਤੋਲ ਤੁਲਾਈ ਦਾ ਭਰੋਸਾ ਦੇਣ ਉਪਰੰਤ ਕਿਸਾਨਾਂ ਵੱਲੋਂ ਇਹ ਜਾਮ ਖੋਲ ਦਿੱਤਾ ਗਿਆ। ਇਸ ਮੌਕੇ ਤੇ ਐੱਸ ਐੱਚ ਓ ਸਿਟੀ ਹਰਪ੍ਰੀਤ ਸਿੰਘ, ਮਾਰਕਿਟ ਕਮੇਟੀ ਦੇ ਸਕੱਤਰ ਜ਼ਸਵੀਰ ਸਿੰਘ ਸਮਾਓ, ਤਹਿਸੀਲਦਾਰ ਬੁਢਲਾਡਾ, ਮਾਰਕਿਟ ਕਮੇਟੀ ਦੇ ਅਧਿਕਾਰੀ ਬੋਘਾ ਸਿੰਘ ਰੱਲੀ, ਮਾਰਕਿਟ ਕਮੇਟੀ ਦੇ ਸੁਪਰਡੈਂਟ ਕੁਲਦੀਪ ਕੁ੍ਰਮਾਰ ਆਦਿ ਹਾਜ਼ਰ ਸਨ। ਦੂਸਰੇ ਪਾਸੇ ਨਰਮੇ ਦੀ ਤੋਲ ਤੁਲਾਈ ਦੇ ਸੰਬੰਧ ਵਿੱਚ ਗੱਲਾ ਮਜਦੂਰ ਯੂਨੀਅਨ ਦੇ ਆਗੂਆਂ ਦਾ ਕਹਿਣਾ ਸੀ ਕਿ ਮਜਦੂਰਾਂ ਖਿਲਾਫ ਦਰਜ ਕੀਤੇ ਗਏ ਝੂਠੇ ਮੁਕੱਦਮੀਆਂ ਨੂੰ ਵਾਪਸ ਲੈਣ ਤੱਕ ਮਜਦੂਰਾਂ ਦੀ ਹੜਤਾਲ ਜਾਰੀ ਰਹੇਗੀ। ਸ਼ਹਿਰ ਵਿੱਚ ਮਜਦੂਰਾਂ ਦੀ ਹੜਤਾਲ ਕਾਰਨ ਝੋਨੇ ਦੀ ਖਰੀਦ ਤੇ ਵੀ ਅਸਰ ਪੈਂਦਾ ਨਜਰ ਆ ਰਿਹਾ ਹੈ।

Share Button

Leave a Reply

Your email address will not be published. Required fields are marked *