Tue. Apr 23rd, 2019

ਨਗੀਨਾ ਸਿੰਘ ਜੰਗੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਪੰਨ

ਨਗੀਨਾ ਸਿੰਘ ਜੰਗੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਪੰਨ

ਫਾਈਨਲ ਮੈਚ ਵਿੱਚ ਅਕੈਡਮੀ ਪਾਲਦੀ ਤੇ ਪਿੰਡ ਨੰਗਲ ਕਲਾਂ ਦੀ ਝੰਡੀ

ਗੜਸ਼ੰਕਰ, 24 ਦਸੰਬਰ (ਅਸ਼ਵਨੀਂ ਸ਼ਰਮਾ)-ਸ. ਨਗੀਨਾ ਸਿੰਘ ਜੰਗੀ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਪਬੰਧਕ ਕਮੇਟੀ, ਸਮੂਹ ਖਾਲਸਾ ਸਕੂਲ ਸਟਾਫ਼ ਪਾਲਦੀ ਵਲੋਂ ਸਪੋਰਟਸ ਕਲੱਬ ਪਾਲਦੀ, ਗਾਮ ਪੰਚਾਇਤ, ਸਮੂਹ ਇਲਾਕਾ ਨਿਵਾਸੀ ਅਤੇ ਐਨ.ਆਰ.ਆਈਜ਼ ਵੀਰਾਂ ਦੇ ਸਹਿਯੋਗ ਨਾਲ 17 ਵਾਂ ਨਗੀਨਾ ਸਿੰਘ ਜੰਗੀ ਸਕੂਲ ਪੱਧਰੀ ਫੁੱਟਬਾਲ ਟੂਰਨਾਮੈਂਟ ਸਕੂਲ ਦੇ ਖੇਡ ਸਟੇਡੀਅਮ ਵਿਚ ਸ਼ਾਨੋ-ਸ਼ੋਕਤ ਨਾਲ ਕਰਵਾਇਆ ਗਿਆ। ਖੇਡੇ ਗਏ ਲੜਕੀਆਂ ਦੇ ਫੁੱਟਬਾਲ ਮੈਚ ਵਿੱਚ ਖਾਲਸਾ ਸਕੂਲ ਪਾਲਦੀ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਝੰਜੋਵਾਲ ਨੂੰ 5-0 ਨਾਲ, ਤੇ 50 ਕਿਲੋ ਭਾਰ ਵਰਗ ਦੇ ਮੈਚ ਵਿਚ ਨੰਗਲ ਕਲਾਂ ਨੇ ਮਜਾਰਾ ਡੀਂਗਰੀਆਂ ਨੂੰ 1-0 ਨਾਲ ਹਰਾ ਕਿ ਫਾਈਨਲ ਮੁਕਬਲਾ ਜਿੱਤ ਲਿਆ ਅਤੇ ਫੁੱਟਬਾਲ ਅਕੈਡਮੀ ਪਾਲਦੀ ਦਾ ਫੁੱਟਬਾਲ ਮੈਚ ਅਕੈਡਮੀ ਫਗਵਾੜਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪੈਨਾਲਟੀ ਕਿੱਕ ਰਾਹੀ ਫੁੱਟਬਾਲ ਅਕੈਡਮੀ ਪਾਲਦੀ ਨੇ 1-0 ਦੇ ਫਰਕ ਨਾਲ ਮੈਚ ਜਿੱਤ ਲਿਆ। ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸ਼ਾਮਲ ਹੋਏ ਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਉਨਾਂ ਨਾਲ ਦਇਆ ਸਿੰਘ ਮੇਘੋਵਾਲ, ਜਥੇਦਾਰ ਬਲਵੀਰ ਸਿੰਘ ਕਹਾਰਪੁਰੀ, ਰਘੁਵੀਰ ਸਿੰਘ ਠੱਕਰਵਾਲ, ਸੰਜੀਵ ਪਚਨੰਗਲ, ਦੀਵਾਨ ਸਿੰਘ, ਕੁਲਵੰਤ ਸਿੰਘ ਜੰਗੀ, ਕੈਪਟਨ ਪ੍ਰੀਤਮ ਸਿੰਘ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਸ਼ੁਲਿੰਦਰ ਸਿੰਘ, ਜਰਨੈਲ ਸਿੰਘ ਪਾਲਦੀ, ਜਸਵੀਰ ਸਿੰਘ ਮਿਨਹਾਸ, ਹਰਜਾਪ ਸਿੰਘ ਪਾਲਦੀ, ਪ੍ਰਿੰਸੀਪਲ ਸ਼ਿਵ ਕੁਮਾਰ, ਸਰਬਜੀਤ ਸਿੰਘ ਮੰਝ, ਮਾ. ਸੁਖਇੰਦਰ ਸਿੰਘ ਰਿੱਕੀ, ਬਲਦੇਵ ਸਿੰਘ ਬੰਗਾ, ਸਰਪੰਚ ਦਲਜੀਤ ਕੌਰ, ਗੁਰਜੀਤ ਸਿੰਘ ਖੇੜਾ, ਮਾ. ਬਿਜਮਣੀ, ਰਾਜੀਵ ਕੁਮਾਰ, ਦਿਲਬਾਗ ਸਿੰਘ ਬੰਗਾ, ਅਜੀਤ ਸਿੰਘ, ਤਰਨਜੀਤ ਸਿੰਘ, ਅਮਨਦੀਪ ਸਿੰਘ ਬਿੱਲਾ, ਸੂਬੇਦਾਰ ਜਰਨੈਲ ਸਿੰਘ ਪਾਲਦੀ, ਕੌਚ ਮਨਜੀਤ ਸਿੰਘ, ਮੈਡਮ ਪਰਮਜੀਤ ਕੌਰ, ਕੋਚ ਗੁਰਦੀਪ ਸਿੰਘ ਥਾਪਾ ਬੱਡੋਂ, ਸੰਤੋਖ ਲਾਲ, ਅਮਰੀਕ ਸਿੰਘ ਮਾਹਿਲਪੁਰ, ਕੌਚ ਹਰਭਜਨ ਸਿੰਘ, ਇੰਸਪੈਕਟਰ ਜੋਗਾ ਸਿੰਘ ਪਾਲਦੀ, ਗੁਰਮੀਤ ਸਿੰਘ, ਗੁਰਜੀਤ ਸਟੂਡੀਓ, ਸਤਨਾਮ ਸਿੰਘ ਮਿਨਹਾਸ, ਸੱਤਪਾਲ ਬੰਗਾ, ਡਾ. ਬਲਦੇਵ ਰਾਜ, ਅਮਨਦੀਪ ਸਿੰਘ ਬਿੱਕਾ ਸਮੇਤ ਖੇਡ ਪ੍ਰੇਮੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: