ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ਨੂੰ ਹਟਾਉਣ ਲਈ ਕੌਂਸਲਰ ਹੋਏ ਇੱਕਜੁੱਟ

ss1

ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ਨੂੰ ਹਟਾਉਣ ਲਈ ਕੌਂਸਲਰ ਹੋਏ ਇੱਕਜੁੱਟ
8 ਕੌਂਸਲਰਾਂ ਕਾਰਜ ਸਾਧਕ ਅਫ਼ਸਰ ਨੂੰ ਸੌਂਪਿਆਂ ਬੇਭਰੋਸਗੀ ਦਾ ਪੱਤਰ
ਨਗਰ ਪੰਚਾਇਤ ਪ੍ਰਧਾਨ ਦੀ ਕੁਰਸੀ ਖਤਰੇ ਵਿੱਚ

30-nov-1ਭੀਖੀ, 30 ਨਵੰਬਰ (ਵੇਦ ਤਾਇਲ) ਨਗਰ ਪੰਚਾਇਤ ਭੀਖੀ ਨਾਲ ਸਬੰਧਿਤ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਨਾਲ ਸਬੰਧਿਤ ਜਿਆਦਾਤਰ ਕੌਂਸਲਰਾਂ ਨੇ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਨਗਰ ਪੰਚਾਇਤ ਦੇ ਪ੍ਰਧਾਨ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।ਜਿਸ ਨਾਲ ਨਗਰ ਪੰਚਾਇਤ ਪ੍ਰਧਾਨ ਦੀ ਕੁਰਸੀ ਹੁਣ ਖਤਰੇ ਵਿੱਚ ਜਾਪ ਰਹੀ ਹੈ।ਸ਼੍ਰੌਮਣੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਨਾਲ ਸਬੰਧਿਤ ਕੌਸਲਰਾਂ ਰਣਜੀਤ ਕੌਰ,ਰਾਜਬੀਰ ਕੌਰ,ਬਲਵਿੰਦਰ ਸ਼ਰਮਾ,ਸੁਨੀਤਾ ਰਾਣੀ,ਹਰੀ ਸਿੰਘ, ਮਨੋਜ ਕੁਮਾਰ, ਜੋਗਿੰਦਰ ਕੌਰ ਤੇ ਰਾਜ ਸਿੰਘ ਨੇ ਇੱਕਜੁੱਟਤਾ ਪ੍ਰਗਟ ਕਰਦਿਆਂ ਨਗਰ ਪੰਚਾਇਤ ਪ੍ਰਧਾਨ ਦੇ ਖਿਲਾਫ ਕਾਰਜ ਸਾਧਕ ਅਫ਼ਸਰ ਨੂੰ ਬਹੁਮਤ ਸਾਬਤ ਕਰਨ ਲਈ ਪੱਤਰ ਸੌਂਪ ਦਿੱਤਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੋਮਣੀ ਅਕਾਲੀ ਦਲ-ਭਾਜਪਾ ਕੌਸਲਰਾਂ ਨੇ ਕਿਹਾ ਕਿ ਨਗਰ ਪੰਚਾਇਤ ਪ੍ਰਧਾਨ ਵੱਲੋਂ ਹਰ ਕੰਮ ਵਿੱਚ ਮਨਮਾਨੀ ਕੀਤੀ ਜਾਂਦੀ ਹੈ ਤੇ ਉਨ੍ਹਾਂ ਦੇ ਵਾਰਡਾਂ ਦੇ ਵਿਕਾਸ ਵਿੱਚ ਉਨ੍ਹਾਂ ਦੀ ਕੋਈ ਰਾਇ ਨਹੀਂ ਲਈ ਜਾਂਦੀ।ਭੀਖੀ ਵਿੱਚ ਕਰੌੜਾਂ ਰੁਪਈਆਂ ਦੀਆਂ ਗ੍ਰਟਾਂ ਆਉਣ ਦੇ ਬਾਵਜੂਦ ਉਨ੍ਹਾਂ ਦੇ ਵਾਰਡਾਂ ਵਿੱਚ ਵਿਕਾਸ ਕਾਰਜ ਅਧੂਰੇ ਹਨ।ਕਾਂਗਰਸੀ ਕੌਸਲਰਾਂ ਨੇ ਕਿਹਾ ਕਿ ਨਗਰ ਪੰਚਾਇਤ ਪ੍ਰਧਾਨ ਨੇ ਉਨ੍ਹਾਂ ਅਤੇ ਵਾਰਡ ਦੇ ਲੋਕਾਂ ਨਾਲ ਵਿਤਕਰਾ ਕੀਤਾ ਹੇੈ ਅਤੇ ਆਪਣੀ ਮਨ ਮਰਜੀ ਨਾਲ ਹੀ ਬਿਨ੍ਹਾ ਵਜਾ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਰਿਹਾ ਹੈ।ਜਦੋਂ ਕਿ ਉਨ੍ਹਾਂ ਦੇ ਵਾਰਡਾਂ ਅੰਦਰ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਸਥਾਨਕ ਨਗਰ ਪੰਚਾਇਤ ਦਫ਼ਤਰ ਵਿਖੇ ਕਾਰਜ ਸਾਧਕ ਅਫ਼ਸਰ ਨੁੰ ਪੱਤਰ ਦਿੰਦਿਆ ਉਕਤ ਕੌਸਲਰਾਂ ਨੇ ਨਗਰ ਪੰਚਾਇਤ ਪ੍ਰਧਾਨ ਵਿਰੁੱਧ ਬੇਭਰੋਸਗੀ ਦਾ ਮਤਾ ਲਿਆਉਦਿਆਂ ਪ੍ਰਧਾਨ ਨੂੰ ਆਪਣਾ ਬਹੁਮਤ ਸਾਬਤ ਕਰਨ ਲਈ ਲਿਖਿਆ ਹੈ।ਇਸ ਸਬੰਧੀ ਕਾਰਜ ਸਾਧਕ ਅਫ਼ਸਰ ਰਵੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਪੱਤਰ ਮਿਲ ਗਿਆ ਹੈ ਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਸਬੰਧੀ ਨਗਰ ਪੰਚਾਇਤ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਹਿਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਵਿਕਾਸ ਕਾਰਜਾਂ ‘ਚ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਗਿਆ ਤੇ ਵੱਡੀ ਪੱਧਰ ਤੇ ਕਸਬੇ ‘ਚ ਵਿਕਾਸ ਕਾਰਜ ਕਰਵਾਏ ਗਏ ਹਨ।ਉਨ੍ਹਾਂ ਇਹ ਵੀ ਕਿਹਾ ਕਿ ਸਮਾਂ ਆਉਣ ਤੇ ਉਹ ਆਪਣਾ ਬਹੁਮਤ ਸਾਬਿਤ ਕਰਨਗੇ।ਜਿਕਰਯੋਗ ਹੈ ਭੀਖੀ ਦੇ ਕੁੱਲ ੧੩ ਵਾਰਡ ਹਨ।ਜਿਸ ਚੋਂ ਵਾਰਡ ਨੰ. ੨ ਖਾਲੀ ਪਿਆ ਹੈ ਤੇ ਫਿਲਹਾਲ ੧੨ ਕੌਸਲਰ ਹਨ।ਜਿਨ੍ਹਾਂ ਚੋਂ ੮ ਕੌਂਸਲਰਾਂ ਨੇ ਬੇਭਰੋਸਗੀ ਦਾ ਪੱਤਰ ਦਿੱਤਾ ਹੈ।

Share Button

Leave a Reply

Your email address will not be published. Required fields are marked *