Sun. Sep 22nd, 2019

ਨਗਰ ਪੰਚਾਇਤ ਪ੍ਰਧਾਨ ਹਰਿੰਦਰ ਹਿੰਦਾ ਨੇ ਲਿਆਂ ਵਿਕਾਸ ਕੰਮਾ ਦਾ ਜਾਇਜ਼ਾ

ਨਗਰ ਪੰਚਾਇਤ ਪ੍ਰਧਾਨ ਹਰਿੰਦਰ ਹਿੰਦਾ ਨੇ ਲਿਆਂ ਵਿਕਾਸ ਕੰਮਾ ਦਾ ਜਾਇਜ਼ਾ
ਸ਼ਪਿੰਡ ਮਹਿਰਾਜ਼ ਦਾ ਵਿਕਾਸ ਅਕਾਲੀ ਸਰਕਾਰ ਸਮੇ ਹੋਇਆ: ਹਿੰਦਾ

img-20161025-wa0144ਰਾਮਪੁਰਾ ਫੂਲ 25 ਅਕਤੂਬਰ (ਕੁਲਜੀਤ ਸਿੰਘ ਢੀਗਰਾਂ): ਪੇਡੁ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਦਿਸ਼ਾ ਨਿਰਦੇਸਾ ਅਨੁਸਾਰ ਪਿੰਡ ਮਹਿਰਾਜ਼ ਦਾ ਵਿਕਾਸ ਨਗਰ ਪੰਚਾਇਤ ਮਹਿਰਾਜ਼ ਦੇ ਨੋਜਵਾਨ ਪ੍ਰਧਾਨ ਹਰਿੰਦਰ ਹਿੰਦਾ ਦੀ ਅਗਵਾਈ ਵਿੱਚ ਤੇਜੀ ਨਾਲ ਕੀਤਾ ਜਾ ਰਿਹਾ ਹੈ ।ਨੋਜਵਾਨ ਆਗੂ ਹਰਿੰਦਰ ਹਿੰਦਾ ਦੀ ਮਿਹਨਤ ਨੇ ਪਿੰਡ ਦੀ ਨੁਹਾਰ ਹੀ ਬਦਲਕੇ ਰੱਖ ਦਿੱਤੀ ਹੈ ਜਿਸ ਕਾਰਨ ਹੁਣ ਆਸ ਪੜੋਸ ਦੇ ਪਿੰਡਾ ਦੇ ਲੋਕ ਪਿੰਡ ਮਹਿਰਾਜ਼ ਨੂੰ ਮਿੰਨੀ ਚੰਡੀਗੜ ਕਹਿਣ ਲੱਗ ਪਏ ਹਨ । ਨੋਜਵਾਨ ਆਗੂ ਨੇ ਸਿਕੰਦਰ ਦੀ ਮਲੂਕਾ ਦੀ ਰਹਿਣਨੁਮਾਈ ਹੇਠ ਪਿੰਡ ਦੀ ਹਰੇਕ ਗਲੀ ਨੂੰ ਪੱਕਾ ਬਣਵਾ ਦਿੱਤਾ ਹੈ ਤੇ ਬਜੂਰਗਾਂ ਦੇ ਬੈਠਣ ਲਈ ਬੈਚ ਲਗਵਾ ਦਿੱਤੇ ਹਨ । ਪਿੰਡ ਦੇ ਛੱਪੜਾ ਦੀ ਗਰਿਲਾ ਲਗਾਕੇ ਚਾਰ ਦਿਵਾਰੀ ਬਣਾ ਦਿੱਤੀ ਗਈ ਹੈ ਹੁਣ ਇਹ ਇੱਕ ਸੁੰਦਰ ਝੀਲ ਦੀ ਤਰਾਂ ਦਿਖ ਰਹੇ ਹਨ । ਨਗਰ ਪੰਚਾਇਤ ਪ੍ਰਧਾਨ ਨੇ ਬਜੂਰਗਾ ਤੇ ਅੋਰਤਾ ਲਈ ਪਿੰਡ ਚ, ਆਉਣ ਜਾਣ ਲਈ ਮੁਫਤ ਈ ਰਿਕਸ਼ਾ ਦਾ ਪ੍ਰਬੰਧ ਵੀ ਕੀਤਾ ਹੈ । ਵਿਕਾਸ ਕਾਰਜ਼ਾ ਦੀ ਲੜੀ ਤਹਿਤ ਹੋ ਰਹੇ ਵਿਕਾਸ ਕਾਰਜ਼ਾ ਦਾ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਹਰਿੰਦਰ ਹਿੰਦਾ ਨੇ ਜਾਇਜ਼ਾ ਲਿਆਂ । ਇਸ ਮੋਕੇ ਹਿੰਦਾ ਨੇ ਚੁਨਿੰਦਾ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਮਹਿਰਾਜ ਦਾ ਵਿਕਾਸ ਅਕਾਲੀ ਭਾਜਪਾ ਸਰਕਾਰ ਸਮੇ ਹੀ ਹੋਇਆ ਹੈ । ਉਹਨਾਂ ਕਿਹਾ ਕਿ ਉਨਾਂ ਦਾ ਸੁਪਨਾਂ ਹੈ ਕਿ ਪਿੰਡ ਵਾਸੀਆਂ ਨੂੰ ਉਹ ਹਰ ਸਹੂਲਤ ਮਿਲੇ ਕਿ ਸ਼ਹਿਰ ਚ, ਰਹਿਣ ਵਾਲੇ ਵਿਆਕਤੀ ਨੂੰ ਮਿਲਦੀ ਹੈ । ਉਹਨਾਂ ਕਿਹਾ ਕਿ ਉਹ ਪਾਰਟੀ ਤੇ ਪਿੰਡ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ।

Leave a Reply

Your email address will not be published. Required fields are marked *

%d bloggers like this: