ਨਗਰ ਪੰਚਾਇਤ ਜੋਗਾ ਤੇ ਨਗਰ ਵਾਸੀਆਂ ਡਿਵਾਈਡਰ ਤੋੜਨ ਖਿਲਾਫ ਧਰਨਾ ਲਗਾਇਆ

ss1

ਨਗਰ ਪੰਚਾਇਤ ਜੋਗਾ ਤੇ ਨਗਰ ਵਾਸੀਆਂ ਡਿਵਾਈਡਰ ਤੋੜਨ ਖਿਲਾਫ ਧਰਨਾ ਲਗਾਇਆ

ਜੋਗਾ, 15 ਦਸੰਬਰ (ਬਲਜਿੰਦਰ ਬਾਵਾ)- ਨਗਰ ਪੰਚਾਇਤ ਜੋਗਾ ਵੱਲੋਂ ਬੱਸ ਅੱਡੇ ਤੋਂ ਕਸਬੇ ਨੂੰ ਜਾਂਦੇ ਮੁੱਖ ਰਸਤੇ ਵਿੱਚ ਬਣਾਈ ਸੜਕ ਉਪਰ ਬਣਾਏ ਡਿਵਾਈਡਰ ਨੂੰ ਤੋੜਨ ਦੇ ਰੋਸ ਵਜੋਂ ਨਗਰ ਪੰਚਾਇਤ ਪ੍ਰਧਾਨ ਮੇਘਾ ਸਿੰਘ ਦੀ ਅਗਵਾਈ ਵਿੱਚ ਕਸਬਾ ਵਾਸੀਆਂ ਨੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ । ਮੀਤ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕਸਬੇ ਦਾ ਮਾਹੌਲ ਖਰਾਬ ਕਰਨ ਦੇ ਮਕਸਦ ਨਾਲ ਅਜਿਹੀਆ ਹਰਕਤਾਂ ਕੀਤੀਆਂ ਜਾ ਰਹੀਆਂ ਹਨ । ਕੌਂਸਲਰ ਜਥੇਦਾਰ ਮਲਕੀਤ ਸਿੰਘ, ਮਲਕੀਤ ਫੌਜੀ, ਰਾਜਿੰਦਰ ਮਿੰਟੂ, ਕਿਹਾ ਕਿ ਕੁੱਝ ਸਮਾਂ ਪਹਿਲਾਂ ਹੀ ਬਣੇ ਡਿਵਾਈਡਰ ਨੂੰ ਤੋੜ ਦਿੱਤਾ ਗਿਆ ਜਿਸ ਦੇ ਰੋਸ ਵਜੋਂ ਕਸਬਾ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ । ਰੋਸ ਲਈ ਇਕੱਤਰ ਹੋਏ ਵਿਅਕਤੀਆਂ ਨੇ ਜਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਚੇਤਵਾਨੀ ਦਿੱਤੀ ਕਿ ਜੇਕਰ ਕੁੱਝ ਸੱਤਾਧਾਰੀ ਆਗੂਆਂ ਦੀ ਸ਼ਹਿ ਉੱਤੇ ਧੱਕੇਸ਼ਾਹੀ ਕਰਨ ਵਾਲੇ ਅਨਸਰਾਂ ਨੂੰ ਪ੍ਰਸਾਸ਼ਨ ਵੱਲੋਂ ਨੱਥ ਨਾ ਪਾਈ ਗਈ ਤਾਂ ਇਸਦਾ ਤਿੱਖਾ ਵਿਰੋਧ ਕੀਤਾ ਜਾਵੇਗਾ । ਏ.ਈ.ਓ. ਰਵੀ ਕੁਮਾਰ ਤੇ ਨਾਇਬ ਤਹਿਸੀਲਦਾਰ ਰਮੇਸ਼ ਕੁਮਾਰ ਨੇ ਭਾਵੇਂ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ਨੇ ਵੀ ਰੋਕਿਆ ਪਰ ਪ੍ਰਧਾਨ, ਮੀਤ ਪ੍ਰਧਾਨ ਤੇ ਸਾਥੀ ਕੌਂਸਲਰਾਂ ਨਾਲ ਆਏ ਲੋਕਾਂ ਨੇ ਮੌਕੇ ਤੇ ਹੀ ਤੋੜਿਆ ਹੋਇਆ ਡਿਵਾਈਡਰ ਬਣਾ ਕੇ ਧਰਨਾ ਚੁੱਕਿਆ । ਇਸ ਮੌਕੇ ਕੌਂਸਲਰ ਅਮਰੀਕ ਸਿੰਘ, ਦਰਸ਼ਨ ਸਿੰਘ ਮਾਨ, ਮਨਜੀਤ ਸਿੰਘ, ਕੁਲਦੀਪ ਸਿੰਘ ਭੂੰਡੀ, ਭਜਨ ਸਿੰਘ, ਸੁਖਦੇਵ ਰਿਖੀ, ਰਾਮ ਸਿੰਘ, ਕ੍ਰਿਪਾਲ ਸਿੰਘ, ਜਗਦੇਵ ਸਿੰਘ ਲੱਧੜ, ਜਰਨੈਲ ਸਿੰਘ ਬਾਲੇ ਕਾ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *