ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਨਗਰ ਕੌਸਲ ਦੇ ਆਮ ਇਜਲਾਸ ਵਿਚ 13 ਮਤੇ ਸਰਬਸੰਮਤੀ ਨਾਲ ਪਾਸ

ਨਗਰ ਕੌਸਲ ਦੇ ਆਮ ਇਜਲਾਸ ਵਿਚ 13 ਮਤੇ ਸਰਬਸੰਮਤੀ ਨਾਲ ਪਾਸ
ਆਮ ਇਜਲਾਸ ਦਾ ਕਾਗਰਸੀ ਕੌਸਲਰਾ ਨੇ ਕੀਤਾ ਬਾਈਕਾਟ
ਪ੍ਰਧਾਨ ਤੇ ਵਿਤਕਰਾ ਕਰਨ ਦੇ ਲਾਏ ਦੌਸ

24banur-3ਬਨੂੜ 24 ਅਕਤੂਬਰ (ਰਣਜੀਤ ਸਿੰਘ ਰਾਣਾ) ਬਨੂੜ ਨਗਰ ਕੌਂਸਲ ਦੇ ਆਮ ਇਜਲਾਸ ਦੋਰਾਨ ਅੱਜ ਵਿਰੋਧੀ ਧਿਰ ਦੇ ਕਾਂਗਰਸੀ ਕੌਸਲਰਾ ਵੱਲੋ ਕੀਤੇ ਬਈਕਾਟ ਦੇ ਬਾਵਜੂਦ ਵੀ ਸੱਤਾਧਾਰੀ ਪਾਰਟੀ ਦੇ 7 ਕੌਸ਼ਲਰਾ ਨੇ ਪ੍ਰਧਾਨ ਸਮੇਤ ਆਮ ਜਨਤਾ ਦੇ ਹੱਕੀ ਮੰਗਾ ਦੇ 13 ਮਤਿਆਂ ਨੂੰ ਸਰਵਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਹੈ। ਨਗਰ ਕੌਂਸਲ ਅਹਾਤੇ ਵਿਚ ਅੱਜ ਸਵੇਰੇ 11 ਵਜੇ ਆਮ ਇਜਲਾਸ ਰੱਖਿਆ ਗਿਆ ਸੀ। ਜਿਸ ਵਿਚ ਪ੍ਰਧਾਨ ਸਮੇਤ 12 ਕੌਂਸਲਰ ਪੁੱਜੇ ਪਰ ਕਾਂਗਰਸ ਦੇ 5 ਕੌਂਸਲਰਾ ਨੇ ਬਿਨਾਂ ਹਾਜਰੀ ਲਗਾਏ ਇਜਲਾਸ ਦਾ ਬਾਇਕਾਟ ਕਰਦੇ ਹੋਏ ਕੌਂਸਲ ਪ੍ਰਧਾਨ ਤੇ ਕਾਰਜ ਸਾਧਕ ਅਫ਼ਸਰ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ। ਪਰ ਸੱਤਾਧਾਰੀ ਪਾਰਟੀ ਦੇ ਕੌਂਸਲਰ ਐਮਈ ਜਸਵੀਰ ਸਿੰਘ ਦੀ ਅਗੁਵਾਈ ਵਿਚ ਆਪਣੇ ਮਤਿਆ ਨੂੰ ਪ੍ਰਵਾਨਗੀ ਦਿੰਦੇ ਰਹੇ। ਇਸ ਮੌਕੇ ਸਤਾਧਾਰੀ ਕੌਸਲਰ ਅਮਨਦੀਪ ਸਿੰਘ ਚੰਗੇਰਾ, ਹੈਪੀ ਕਟਾਰੀਆ, ਇੰਦਰਜੀਤ ਕੌਰ, ਰਾਜੂ ਥੰਮਨ, ਕ੍ਰਿਸਨਾ ਦੇਵੀ ਅਤੇ ਧੰਨ ਦੇਵੀ ਹਾਜਰ ਸਨ।
ਨਗਰ ਕੌਂਸਲ ਦਫਤਰ ਵਿਚ ਅੱਜ 11 ਮਤੇ ਪੇਸ਼ ਕੀਤੇ ਗਏ ਜਿਨਾਂ ਵਿਚ ਅਣਅਧਿਕਾਰਤ ਪਾਣੀ ਤੇ ਸ਼ਿਵਰੇਜ ਦੇ ਬਿਲਾ ਨੂੰ ਰੈਗੁਲਰ ਕਰਵਾਉਣ ਲਈ ਫ਼ੀਸ ਨੂੰ ਘਟਾ ਕੇ 500-500 ਕੀਤਾ ਗਿਆ। ਨਗਰ ਕੌਂਸਲ ਦੀਆਂ ਕਿਰਾਏ ਤੇ ਦਿੱਤੀਆਂ ਪ੍ਰਾਪਰਟੀਆਂ ਦੇ ਖੜੇ ਬਕਾਇਆ ਬਿਲਾ ਨੂੰ ਇੱਕ ਮਹੀਨੇ ਅੰਦਰ ਭਰਨ ਤੇ ਉਸ ਤੋਂ ਬਾਅਦ ਵਿਆਜ ਸਮੇਤ ਵਸੂਲਨ ਨੂੰ ਮਨਜੂਰੀ ਦਿੱਤੀ ਗਈ। ਕੱਚੇ ਮੁਲਾਜਮਾ ਨੂੰ ਪੱਕਾ ਕਰਨ ਦੇ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ। ਬਨੂੜ ਹੁਲਕਾ ਟੁੱਟੀ ਸੜਕ ਨੂੰ ਬਣਾਉਣ ਦਾ ਮਾਤਾ ਪਾਸ ਕੀਤਾ ਗਿਆ। ਸ਼ਹਿਰ ਨੂੰ ਸੈਕਟਰਾਂ ਵਿਚ ਵੰਡਿਆ ਜਾਵੇਗਾ। ਜਿਸ ਨਾਲ ਵਾਰਡ ਬਦਲਣ ਦੇ ਬਾਵਜੂਦ ਵੀ ਸੈਕਟਰ ਨਹੀ ਬਦਲਿਆ ਜਾਵੇਗਾ ਤੇ ਘਰਾਂ ਨੂੰ ਨੰਬਰ ਅਲਾਟ ਕੀਤੇ ਜਾਣਗੇ। ਵਾਰਡ ਨੰਬਰ 6 ਦੀ ਕਸਯਪ ਮੈਡੀਕਲ ਸਟੋਰ ਤੋਂ ਲੈ ਕੇ ਮਾਸਟਰ ਸੁਖਦੇਵ ਸਹਾਏ ਦੇ ਘਰ ਤੱਕ ਸੜਕ ਬਣਾਉਣ ਦਾ ਮਤਾ ਪਾਸ ਕੀਤਾ ਗਿਆ। ਨਗਰ ਕੌਂਸਲ ਵੱਲੋਂ ਹਰ ਵਾਰਡ ਦੇ ਹਰ ਘਰ ਦਾ ਸਰਵੇ ਕਰਕੇ ਪ੍ਰਾਪਰਟੀ ਟੈਕਸ ਜਮਾ ਨਾ ਕਰਵਾਉਣ ਵਾਲਿਆਂ ਤੋਂ ਪ੍ਰਾਪਰਟੀ ਟੈਕਸ ਵਸੂਲਿਆ ਜਾਵੇਗਾ। ਇਨਾਂ 11 ਮਤਿਆ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ 2 ਅਹਿਮ ਮਤੇ ਜਿਨਾਂ ਵਿਚ ਪਾਣੀ ਦੇ ਖੜੇ ਬਕਾਇਆ ਬਿਲਾ ਨੂੰ 2400 ਰੁਪਏ ਭਰ ਕੇ ਬਾਕੀ ਪੈਸੇ ਮਾਫ ਤੇ ਅੱਗੇ ਰੈਗੂਲਰ ਕਰਵਾਉਣ ਇਲਾਵਾ ਬਾਜੀਗਰ ਭਾਈਚਾਰਾ ਜਿਸ ਜਗਾ ਤੇ ਬੈਠਾ ਹੈ ਨੂੰ ਮਾਲਕੀ ਹੱਕ ਦੇਣ ਲਈ 700 ਰੁਪਏ ਪ੍ਰਤੀ ਵਰਗ ਗੱਜ ਕੀਮਤ ਨਿਰਧਾਰਿਤ ਕੀਤੀ ਗਈ ਹੈ। ਜੋ ਉਨਾਂ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਅਸਾਨ ਕਿਸਤਾਂ ਤੇ 1 ਸਾਲ ਦੇ ਅੰਦਰ ਅੰਦਰ ਜਮਾ ਕਰਵਉਣੀ ਪਵੇਗੀ। ਇਨਾਂ ਮਤਿਆ ਨੂੰ ਵੀ ਸਰਬ ਸੰਮਤੀ ਨਾਲ ਪਰਵਾਨਗੀ ਦੇ ਦਿੱਤੀ ਗਈ। ਕੌਂਸਲ ਅਧਿਕਾਰੀਆਂ ਵੱਲੋਂ ਇਨਾਂ ਮਤਿਆਂ ਨੂੰ ਪ੍ਰਵਾਨਗੀ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ।
ਕਾਂਗਰਸੀ ਕੌਂਸਲਰਾ ਨੇ ਬਾਈਕਾਟ ਦੋਰਾਨ ਨਗਰ ਕੌਂਸਲ ਪ੍ਰਧਾਨ ਤੇ ਲਗਾਏ ਦੋਸ਼-ਕਾਂਗਰਸੀ ਕੌਂਸਲ ਭਜਨ ਲਾਲ, ਜਸਵੰਤ ਸਿੰਘ ਖਟੜਾ, ਪ੍ਰੀਤੀ ਵਾਲੀਆ, ਸਿੰਦਰ ਕੌਰ, ਗੁਰਮੇਲ ਸਿੰਘ ਫੌਜੀ ਨੇ ਇਜਲਾਸ ਦਾ ਬਾਈਕਾਰਟ ਕਰਨ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਤੇ ਦੋਸ ਲਗਾਉਦੇ ਹੋਏ ਕਿਹਾ ਕਿ ਪ੍ਰਧਾਨ ਨਿਰਮਲਜੀਤ ਸਿੰਘ ਵੱਲੋਂ ਪ੍ਰਵਾਨ ਕੀਤੇ ਗਏ ਮਤਿਆਂ ਨੂੰ ਏਜੰਡਿਆਂ ਵਿਚ ਬਦਲਿਆ ਜਾਂਦਾ ਹੈ। ਇਸ ਤੋਂ ਇਲਾਵਾ ਕੌਂਸਲਰ ਭਜਨ ਲਾਲ ਨੇ ਕਿਹਾ ਕਿ ਪਿਛਲੇ ਏਜੰਡੇ ਮੌਕੇ ਉਨਾਂ ਤੇ ਪ੍ਰਧਾਨ ਵਿਚਕਾਰ ਹੋਈ ਤਕਰਾਰ ਬਾਜੀ ਨੂੰ ਜੋ ਏਜੰਡੇ ਵਿਚ ਉਨਾਂ ਵਿਰੁੱਧ ਲਿੱਖ ਕੇ ਜੋ ਰੰਗਤ ਦਿੱਤੀ ਗਈ ਹੈ। ਕਾਂਗਰਸੀ ਕੌਂਸਲਰ ਉਸ ਦਾ ਵਿਰੋਧ ਕਰਦੇ ਹਨ ਤੇ ਜਦੋਂ ਤੱਕ ਉਨਾਂ ਨੂੰ ਰੱਦ ਨਹੀ ਕੀਤਾ ਗਿਆ ਉਦੋਂ ਤੱਕ ਉਹ ਆਮ ਇਜਲਾਸ ਵਿਚ ਸਮੂਲਿਅਤ ਨਹੀ ਕਰਨਗੇ। ਉਨਾਂ ਕਿਹਾ ਕਿ ਏਜੰਡੇ ਵਿਚ ਜੋ ਲਿਖਿਆ ਗਿਆ ਹੈ ਉਸ ਨੂੰ ਰੱਦ ਕਰਵਾਉਣ ਲਈ ਉਨਾਂ ਵੱਲੋਂ ਕਾਰਜ ਸਾਧਕ ਅਫ਼ਸਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ।
ਕੀ ਕਹਿੰਦੇ ਹਨ ਨਗਰ ਕੌਂਸਲ ਪ੍ਰਧਾਨ-ਨਗਰ ਕੌਂਸਲ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੇ ਕਾਂਗਰਸੀ ਕੌਂਸਲਰਾ ਵੱਲੋਂ ਉਨਾਂ ਤੇ ਲਗਾਏ ਗਏ ਦੋਂਸਾ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਕਾਂਗਰਸੀ ਉਨਾਂ ਵੱਲੋਂ ਸ਼ਹਿਰ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾ ਤੋਂ ਬੁਖਲਾ ਕੇ ਅਜਿਹੀਆਂ ਚਾਲਾ ਚੱਲ ਰਹੇ ਹਨ।

Leave a Reply

Your email address will not be published. Required fields are marked *

%d bloggers like this: