ਨਗਰ ਕੌਂਸਲ ਰਾਜਪੁਰਾ ਵੱਲੋਂ ਸ਼ਹਿਰ ਵਿੱਚ ਚਲਾਇਆ ਸਫਾਈ ਅਭਿਆਨ

ss1

ਨਗਰ ਕੌਂਸਲ ਰਾਜਪੁਰਾ ਵੱਲੋਂ ਸ਼ਹਿਰ ਵਿੱਚ ਚਲਾਇਆ ਸਫਾਈ ਅਭਿਆਨ
ਸੜਕਾਂ ਕਿਨਾਰੇ ਵਿਹਲੀਆਂ ਥਾਵਾਂ ਤੇ ਸਫਾਈ ਕਰਵਾਉਣ ਦੇ ਨਾਲ-ਨਾਲ ਪੌਦੇ ਵੀ ਲਗਾਏ ਜਾਣਗੇ-ਸਿਮਰਨਜੀਤ ਬਿੱਲਾ

12-oct-saini-photo-3ਰਾਜਪੁਰਾ, 12 ਅਕਤੂਬਰ (ਐਚ.ਐਸ.ਸੈਣੀ)-ਇਥੋਂ ਦੀ ਸ਼ਿਵਾ ਜੀ ਪਾਰਕ ਨੇੜੇ ਸੜਕ ਕਿਨਾਰੇ ਪਏ ਕੂੜੇ ਦੇ ਢੇਰਾਂ ਚੁਕਵਾਉਣ ਅਤੇ ਸਾਫ ਸੁਥਰਾ ਬਣਾਉਣ ਦੇ ਮਕਸਦ ਨਾਲ ਅੱਜ ਨਗਰ ਕੌਂਸਲ ਰਾਜਪੁਰਾ ਦਾ ਵਾਇਸ ਪ੍ਰਧਾਨ ਸਿਮਰਨਜੀਤ ਸਿੰਘ ਬਿੱਲਾ ਵੱਲੋਂ ਜੇ.ਸੀ.ਬੀ ਮਸ਼ੀਨ, ਟਰੈਕਟਰ ਟਰਾਲੀਆਂ ਅਤੇ ਸਫਾਈ ਕਰਮਚਾਰੀਆਂ ਦੇ ਨਾਲ ਪਹੁੰਚ ਕੇ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਵਾਈ।
ਇਸ ਸਬੰਧੀ ਜਾਣਕਾਰੀ ਦਿੰਦਿਆ ਨਗਰ ਕੌਂਸਲ ਦੇ ਵਾਇਸ ਪ੍ਰਧਾਨ ਸਿਮਰਨਜੀਤ ਸਿੰਘ ਬਿੱਲਾ ਨੇ ਦੱਸਿਆ ਕਿ ਰਾਜਪੁਰਾ ਸ਼ਹਿਰ ਜਿਸ ਵਿੱਚ ਮੇਨ ਬਜਾਰ, ਸੜਕਾਂ ਕਿਨਾਰੇ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਵਾਉਣ ਅਤੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੇ ਲਈ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਅੱਜ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰ ਜਿਨਾਂ ਵਿਚੋਂ ਗੰਦੀ ਬਦਬੂ ਆ ਰਹੀ ਸੀ ਨੂੰ ਚੁਕਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਸ਼ਿਵਾਜੀ ਪਾਰਕ ਅਤੇ ਨਾਲ ਲੱਗਦੀ ਚਿਲਡਰਨ ਪਾਰਕ ਦੀ ਸਫਾਈ ਕਰਵਾਈ ਜਾਵੇਗੀ। ਬਿੱਲਾ ਨੇ ਸ਼ਹਿਰ ਵਾਸੀਆਂ ਅਤੇ ਬਜਾਰ ਵਿੱਚ ਦੁਕਾਨਦਾਰਾਂ ਤੋਂ ਸ਼ਹਿਰ ਦੀ ਸੁੰਦਰਤਾ ਬਣਾਈ ਰੱਖਣ ਦੇ ਲਈ ਸਹਿਯੋਗ ਦੀ ਮੰਗ ਕੀਤੀ ਅਤੇ ਕਿਹਾ ਕਿ ਹਰੇਕ ਸ਼ਹਿਰ ਦੇ ਵਸਨੀਕ ਕੂੜੇ ਨੂੰ ਥਾਂ-ਥਾਂ ਰੱਖੇ ਕੂੜੇਦਾਨ ਵਿੱਚ ਹੀ ਸੁੱਟਣ। ਇਸ ਤੋਂ ਇਲਾਵਾ ਇਸ ਸਬੰਧੀ ਵਪਾਰ ਵਿੰਗ ਦੇ ਅਹੁਦੇਦਾਰਾਂ ਦੇ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ।ਸੜਕਾਂ ਕਿਨਾਰੇ ਜਿਹੜੀਆਂ ਵੀ ਥਾਵਾਂ ਵਿਹਲੀਆਂ ਪਈਆਂ ਹਨ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ ਤਾਂ ਜ਼ੋਂ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਮੌਕੇ ਜੇ.ਸੀ.ਬੀ ਮਸ਼ੀਨ ਅਤੇ ਸਫਾਈ ਕਾਮਰਚਾਰੀਆਂ ਦੀਆਂ ਟੀਮਾਂ ਵੱਲੋਂ ਕੂੜੇ ਦੇ ਢੇਰਾਂ ਨੂੰ ਟਰੈਕਟਰ ਟਰਾਲੀਆਂ ਵਿੱਚ ਲੱਦ ਕੇ ਸ਼ਹਿਰ ਤੋਂ ਦੂਰ ਲਿਜਾਇਆ ਗਿਆ।

Share Button

Leave a Reply

Your email address will not be published. Required fields are marked *