ਨਗਰ ਕੋਸਲ ਦੇ ਗੇਟ ਅੱਗੇ ਟਰੱਕ ਦਾ ਟਾਇਰ ਜਮੀਨ ਚ, ਧਸਿਆਂ

ss1

ਨਗਰ ਕੋਸਲ ਦੇ ਗੇਟ ਅੱਗੇ ਟਰੱਕ ਦਾ ਟਾਇਰ ਜਮੀਨ ਚ, ਧਸਿਆਂ

img_20160927_132519ਰਾਮਪੁਰਾ ਫੂਲ , 28 ਸਤੰਬਰ (ਕੁਲਜੀਤ ਸਿੰਘ ਢੀਂਗਰਾ): ਸਥਾਨਕ ਨਗਰ ਕੋਸਲ ਦੇ ਮੇਨ ਗੇਟ ਅੱਗੇ ਬਣੀ ਸੜਕ ਦੇ ਧਸ ਜਾਣ ਕਾਰਨ ਇੱਕ ਟਰੱਕ ਦਾ ਟਾਇਰ ਜਮੀਨ ਚ, ਧੱਸ ਗਿਆ । ਜਿਸ ਕਾਰਨ ਕਈ ਘੰਟੇ ਇਹ ਟਰੱਕ ਸੜਕ ਦੇ ਵਿਚਕਾਰ ਫਸਿਆਂ ਰਿਹਾ । ਟਰੱਕ ਦੇ ਸੜਕ ਚ, ਧਸਨ ਕਾਰਨ ਆਵਾਜਾਈ ਬੂਰੀ ਤਰਾਂ ਪ੍ਰਭਾਵਿਤ ਹੋਈ । ਜਿਕਰਯੋਗ ਹੈ ਕਿ ਇਹ ਸੜਕ ਰਾਮਪੁਰਾ ਫੂਲ ਤੋ ਸਲਾਬਤਪੂਰਾ ਜਾਂਦੀ ਹੈ ਤੇ ਕਈ ਵਾਰ ਇਸ ਥਾਂ ਤੇ ਪੀਣ ਵਾਲੇ ਪਾਣੀ ਦੀ ਪਾਇਪ ਲੀਕ ਹੋਣ ਕਾਰਨ ਇਹ ਸੜਕ ਪੋਲੀ ਪੈ ਚੁੱਕੀ ਹੈ । ਨਗਰ ਕੋਸਲ ਦੇ ਕਰਮਚਾਰੀਆਂ ਵੱਲੋ ਇਸ ਕੰਮ ਦੀ ਸਿਰਫ ਖਾਨਾਪੂਰਤੀ ਹੀ ਕੀਤੀ ਜਾਂਦੀ ਹੈ ਕੋਈ ਪੱਕਾ ਹੱਲ ਨਹੀ ਕੱਢਿਆਂ ਜਾਂਦਾ । ਸਹਿਰ ਵਾਸੀਆਂ ਦੀ ਮੰਗ ਹੈ ਕਿ ਇੱਕ ਪਾਸੇ ਪੀਣ ਵਾਲੇ ਪਾਣੀ ਨੂੰ ਲੋਕ ਤਰਸ ਰਹੇ ਹਨ ਉਧਰ ਕਰਮਚਾਰੀਆਂ ਦੀ ਅਣਗਹਿਲੀ ਕਰਕੇ ਪੀਣ ਵਾਲਾ ਪਾਣੀ ਵਿਅਰਥ ਜਾ ਰਿਹਾ ਹੈ । ਉਹਨਾਂ ਉੱਚ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ ।

Share Button

Leave a Reply

Your email address will not be published. Required fields are marked *