ਨਕੱਈ ਵੱਲੋ ਮਾਖਾ ਵਿਖੇ ਵਿਕਾਸ ਕਾਰਜਾਂ ਲਈ ਦਿੱਤੇ ਗਰਾਂਟਾਂ ਦੇ ਗੱਫੇ

ss1

ਨਕੱਈ ਵੱਲੋ ਮਾਖਾ ਵਿਖੇ ਵਿਕਾਸ ਕਾਰਜਾਂ ਲਈ ਦਿੱਤੇ ਗਰਾਂਟਾਂ ਦੇ ਗੱਫੇ
ਹਲਕਾ ਮਾਨਸਾ ਤੋ ਨਕੱਈ ਦੀ ਜਿੱਤ ਯਕੀਨੀ ਗੁਰਜਿੰਦਰ ਬੱਗਾ

ਜੋਗਾ 14 ਦਸੰਬਰ (ਅਮਰਜੀਤ ਮਾਖਾ ) ਹਲਕਾ ਮਾਨਸਾ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਗਦੀਪ ਸਿੰਘ ਨਕੱਈ ਵੱਲੋ ਪਿੰਡ ਮਾਖਾ ਚਹਿਲਾਂ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਤੇ ਜਿੰਮ ਲਈ 8 ਲੱਖ 97 ਹਜਾਰ ਦੀ ਗਰਾਂਟ ਦਿੱਤੀ । ਜਗਦੀਪ ਸਿੰਘ ਨਕੱਈ ਵੱਲੋ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀਦਲ ਵੱਲੋ 9 ਸਾਲਾਂ ਵਿੱਚ ਰਿਕਾਰਡ ਤੋੜ ਵਿਕਾਸ ਕਰ ਵਾਇਆ ਹੈ । ਉਹ ਹਾਲੇ ਤੱਕ ਕਿਸੇ ਵੀ ਸਰਕਾਰ ਵੱਲੋ ਨਹੀ ਕਰਵਾਇਆ ਗਿਆ । ਅਕਾਲੀ ਭਾਜਪਾ ਸਰਕਾਰ ਹਰ ਵਰਗ ਲਈ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ ਨਾਲ ਸਰਬਪੱਖੀ ਵਿਕਾਸ ਕਰ ਰਹੀ ਹੈ । ਜਿਸ ਕਰਕੇ 2017 ਦੀਆਂ ਵਿਧਾਨ ਸਭਾ ਚੋਣਾ ਜਿੱਤ ਕੇ ਆਪਣੀ ਲਗਾਤਰ ਤੀਜੀ ਵਾਰ ਸਰਕਾਰ ਬਣਾਏਗੀ ।
ਇਸ ਮੌਕੇ ਸਰਪੰਚ ਗੁਰਜਿੰਦਰ ਸਿੰਘ ਬੱਗਾ, ਵੱਖ ਵੱਖ ਕਲੱਬਾਂ ਵੱਲੋ ਪੰਜਾਬ ਸਰਕਾਰ ਅਤੇ ਜਗਦੀਪ ਸਿੰਘ ਨਕਈ ਦਾ ਧੰਨਵਾਦ ਕੀਤਾ ਗਿਆ । ਸਰਪੰੰਚ ਗੁਰਜਿੰਦਰ ਸਿੰਘ ਬੱਗਾ ਅਤੇ ਪਾਰਟੀ ਵਰਕਰਾਂ ਵੱਲੋ ਜਗਦੀਪ ਸਿੰਘ ਨਕਈ ਨੂੰ ਮਾਨਸਾ ਹਲਕੇ ਤੋ ਉਮੀਦਵਾਰ ਐਲਾਨਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ । ਇਸ ਮੌਕੇ ਬਲਦੇਵ ਸਿੰਘ ਮਾਖਾ, ਜਰਨੈਲ ਸਿੰਘ ਹੋਡਲਾ, ਬੂਟਾ ਸਿੰਘ ਅਕਲੀਆ, ਪੰਚ ਕੇਵਲ ਕ੍ਰਿਸ਼ਨ, ਪੰਚ ਪਰਮਜੀਤ ਸਿੰਘ ਪੰਚ ਸੰਪੂਰਨ ਸਿੰਘ, ਪੰਚ ਜੋਗਿੰਦਰ ਸਿੰਘ, ਜਗਸੀਰ ਸਿੰਘ, ਸਰਬਜੀਤ ਸਿੰਘ, ਬਲਜੀਤ ਸਿੰਘ ਬਾਬੇ ਕਾ, ਗੁਰਲਾਭ ਸਿੰਘ ਚਹਿਲ, ਹਰਪ੍ਰੀਤ ਸਿੰਘ ਸਿੱਧੂ ਅਤੇ ਵੱਖ-ਵੱਖ ਕਲੱਬਾਂ ਦੇ ਅਹੁਦੇਦਾਰ ਅਤੇ ਮੈਂਬਰ ਹਾਜਰ ਸਨ ।

Share Button

Leave a Reply

Your email address will not be published. Required fields are marked *